Saturday, December 25, 2010

ਨਾਂ ਤਾਂ ਐਚ ਆਈ ਵੀ ਰਾਹੀਂ ਏਡਜ਼ ਹੁੰਦੀ ਹੈ ਅਤੇ ਨਾ ਹੀ ਸੈਕਸ ਨਾਲ

ਐਚ ਵੀ ਆਈ ਨਾਲ ਏਡਜ਼ ਅਤੇ ਸੈਕਸ ਨਾਲ ਏਡਜ਼ ਅਤੇ ਹੋਰ ਕਿੰਨਾ ਹੀ ਕੁਝ...ਇਹ ਸਭ ਅਸਲ ਵਿੱਚ ਇੱਕ ਕੂੜ ਪ੍ਰਚਾਰ ਸੀ ਜਿਸਦਾ ਭਾੰਡਾ ਭੰਨਿਆ ਹੈ ਪੰਥ ਦੇ ਪ੍ਰਸਿਧ ਵਿਦਵਾਨ ਪ੍ਰੋਫੈਸਰ ਸਾਹਿਬ ਸਿਘ ਜੀ ਦੇ ਸਪੁੱਤਰ ਡਾਕਟਰ ਦਲਜੀਤ ਸਿੰਘ ਜੀ ਨੇ ਜੋ ਕਿ ਖੁਦ ਵੀ ਬਹੁਤ ਨਾਮ ਕਮਾ ਚੁੱਕੇ ਹਨ. ਕੂੜ ਦੇ ਇਸ ਹਨੇਰੇ ਨੂੰ ਦੂਰ ਕਰਕੇ ਉਹਨਾਂ ਨੇ ਇੱਕ ਅਜਿਹਾ ਤੀਸਰਾ ਨੇਤਰ ਖੋਹਲਿਆ ਹੈ ਜਿਸ ਨਾਲ ਅਸੀਂ ਅਜਿਹੀਆਂ ਸਾਜ਼ਿਸ਼ਾਂ ਪਿਛੇ ਲੁਕੇ ਚਿਹਰਿਆਂ ਅਤੇ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਸਹਿਜੇ ਹੀ ਪਛਾਣ ਸਕਦੇ ਹਾਂ.ਇਸ ਵੱਲ ਮੇਰਾ ਧਿਆਨ ਗਿਆ ਸਵੇਰੇ ਸਵੇਰੇ  ਕਾਲਾ ਸੰਘਿਆ ਤੋਂ ਨੌਜਵਾਨ ਇੰਦਰਜੀਤ ਸਿੰਘ ਦੇ ਫੋਨ ਨਾਲ. ਉਹਨਾਂ ਨੂੰ ਕਿਸੇ ਮਿੱਤਰ ਨੇ ਕੁਝ ਜਾਣਕਾਰੀ ਭੇਜੀ ਸੀ-ਕੁਝ ਪੁਸਤਕ ਪੰਨਿਆਂ ਦੇ ਰੂਪ ਵਿੱਚ....ਇੰਦਰਜੀਤ  ਜੀ ਨੇ ਇਹਨਾਂ ਪੰਨਿਆਂ ਨੂੰ ਫੇਸਬੁਕ ਤੇ ਵੀ ਸ਼ੇਅਰ ਕੀਤਾ ਹੈ.  ਇਸਨੂੰ ਸਭ ਨਾਲ ਸਾਂਝਿਆਂ ਕਰਨ ਲਈ ਕੁਝ ਕੰਮ ਹੋਰ ਕਰਨਾ ਵੀ ਜ਼ਰੂਰੀ ਸੀ. ਬਿਜਲੀ ਬੰਦ ਹੋਣ ਕਾਰਣ ਔਖਿਆਈ  ਵੀ ਬਹੁਤ ਜ਼ਿਆਦਾ ਸੀ.ਫਿਰ ਵੀ ਜਿੰਨਾ ਕੁ ਹੋ ਸਕਿਆ ਉਹ ਤੁਹਾਡੇ ਸਭ ਦੇ ਸਾਹਮਣੇ ਹੈ. ਤੁਸੀਂ ਵੀ ਇਸਨੂੰ ਆਪੋ ਆਪਣੀ, ਵਾਲ, ਬਲੋਗ  ਜਾਂ ਵੈਬ ਸਾਇਟ ਤੇ ਤੇ ਜ਼ਰੂਰ ਦਿਖਾਓ.   
ਸਮਾਂ ਭਾਵੇਂ ਕੜਕਦੀ ਸਿਖਰ ਦੁਪਹਿਰ ਦਾ ਹੋਵੇ ਤੇ ਭਾਵੇਂ ਬਰਫੀਲੀ ਸਰਦੀ ਦੇ ਮੌਸਮ ਦੀ ਅਧੀ ਰਾਤ ਦਾ. ਸਾਰੇ ਨਹੀਂ ਤਾਂ ਬਹੁਤ ਸਾਰੇ ਆਟੋ ਰਿਕਸ਼ਾ ਵਾਲੇ ਵੀ ਭਾਵੇਂ ਘਰੋਂ ਘਰੀਂ ਚਲੇ ਗਏ ਹੋਣ. ਸਿੱਖ ਜਗਤ ਦੀ ਮਿੰਨੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫ੍ਰੀ ਬਸ ਸਰਵਿਸ ਵੀ ਭਾਵੇਂ ਸਵੇਰ ਹੋਣ ਤੀਕ ਬੰਦ ਹੋ ਗਈ ਹੋਵੇ....ਉਸ ਵੇਲੇ ਵੀ ਜਦੋਂ ਕੋਈ ਗੱਡੀ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਬਾਹਰ ਨਿਕਲਦਿਆਂ ਸਾਰ  ਹੀ ਗੋਲਡਨ ਟੈਂਪਲ ਵਾਲੇ ਮਾਡਲ ਦੇ ਕੋਲ ਕੁਝ ਲੜਕੇ ਖੜੋਤੇ ਹੋਏ ਜ਼ਰੂਰ ਨਜ਼ਰ ਆਉਂਦੇ ਹਨ ਜਿਹਨਾਂ ਨੇ ਡਾਕਟਰ ਦਲਜੀਤ ਸਿੰਘ ਹੁਰਾਂ ਦੇ ਨਾਮ ਦੀਆਂ ਤਖਤੀਆਂ ਫੜੀਆਂ ਹੁੰਦਿਆਂ ਹਨ. ਜਿਸ ਨੇ ਵੀ ਉਹਨਾਂ ਕੋਲ ਜਾਣਾ ਹੋਵੇ ਉਸ ਨੂੰ ਕਦੇ ਕੋਈ ਖੱਜਲ ਖੁਆਰੀ ਨਹੀਂ ਹੋਈ. ਬਾਹਰ ਨਿਕਲੋ ਤਾਂ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਬਸ ਸਰਵਿਸ ਵੀ ਸਰਗਰਮ ਹੁੰਦੀ ਹੈ. ਗੱਲ ਅੱਖਾਂ ਦੇ ਇਲਾਜ ਦੀ ਤੁਰੇ ਤਾਂ ਡਾਕਟਰ ਦਲਜੀਤ ਸਿੰਘ ਦਾ ਨਾਮ ਏਸ਼ੀਆ ਭਰ ਵਿੱਚ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ. ਅੱਖਾਂ ਦੇ ਹਨੇਰਿਆਂ ਨੂੰ ਦੂਰ ਕਰ ਕੇ ਅਨਗਿਣਤ ਲੋਕਾਂ ਦੀ ਦੁਨੀਆ ਨੂੰ ਰੋਸ਼ਨ ਕਰਨ ਵਾਲੇ ਡਾਕਟਰ ਦਲਜੀਤ ਸਿੰਘ ਸਮੁੰਦਰੋਂ ਡੂੰਘੇ ਦਿਲਾਂ ਦੀਆਂ ਗੱਲਾਂ ਵੀ ਕਰਦੇ ਹਨ. ਮਨ ਦੀ ਦੁਨੀਆ ਦੇ ਕੋਨੇ ਵੀ ਫਰੋਲਦੇ ਹਨ. ਉਹਨਾਂ ਦੀਆਂ ਦੋ ਕਿਤਾਬਾਂ ਕਵਿਤਾ ਦੇ ਖੇਤਰ ਵਿੱਚ ਵੀ ਛਪ ਚੁੱਕੀਆਂ ਹਨ.ਹੁਣ ਉਹਨਾਂ ਦੀ ਇੱਕ ਹੋਰ ਪੁਸਤਕ ਆਈ ਹੈ ਦੂਜਾ ਪਾਸਾ ਜੋ ਕਿ ਵਾਰਤਕ ਵਿੱਚ ਹੈ. ਇਸ ਕਿਤਾਬ ਵਿੱਚ ਉਹਨਾਂ ਬਹੁਤ ਸਾਰੀਆਂ ਅਹਿਮ ਘਟਨਾਵਾਂ ਦੀ ਖੋਜ ਪੂਰੀ ਤਹਿ ਤੱਕ ਜਾ ਕੇ ਕੀਤੀ ਗਈ ਹੈ ਜਿਹਨਾਂ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ. ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਐਚ ਆਈ ਵੀ ਅਤੇ ਏਡਜ਼ ਨੂੰ ਇੱਕ ਹਊਆ ਬਣਾ ਕੇ ਪੂਰੀ ਦੁਨੀਆ ਦੇ ਸਾਹ ਸੂਤ ਦਿੱਤੇ ਗਏ. ਇਹ ਸਭ ਕੁਝ ਕੀਤਾ ਗਿਆ ਇੱਕ ਅਮਰੀਕਨ ਡਾਕਟਰ ਗੈਲੋ ਵੱਲੋਂ. 
ਅਸਲ ਵਿੱਚ ਐਚ ਆਈ ਵੀ ਦਾ ਪਤਾ ਲਾਇਆ ਗਿਆ ਸੀ ਪਾਸਚਰ ਇੰਸੀਚਿਊਟ, ਪੈਰਿਸ ਵਿੱਚ ਕੰਮ ਕਰਦੇ ਫ੍ਰਾਂਸਵਾ -ਬਾਰੇ-ਸਨੂਜ਼ੀ ਅਤੇ ਲੁੱਕ ਮੋੰਟਾਰੀਅਨ ਵੱਲੋਂ 1983 ਵਿੱਚ.  ਇਹਨਾਂ ਨੂੰ ਨਵੀਂ ਕਿਸਮ ਦਾ ਇਹ ਵਾਇਰਸ ਮਿਲਿਆ ਸੀ  ਏਡਜ਼ ਦੇ ਮਰੀਜਾਂ ਅੰਦਰੋਂ. ਇਸ ਬਾਰੇ ਪੂਰਾ ਪਤਾ ਲਗਾਉਣ ਲਈ  ਇਸਨੂੰ ਵਾਸ਼ਿੰਗਟਨ 'ਚ ਕੰਮ ਕਰਦੇ ਰਾਬਰਟ ਗੈਲੋ ਕੋਲ ਭੇਜਿਆ ਗਿਆ ਤਾਂ ਕਿ ਇਸ ਦੀ ਪ੍ਰੋੜਤਾ ਵੀ ਹੋ ਸਕੇ. ਪਰ ਇਸ ਨਵੀਂ ਖੋਜ ਨੂੰ ਦੇਖ ਕੇ ਗੈਲੋ ਦਾ ਮਨ ਡੋਲ ਗਿਆ. ਉਸਨੇ ਇਸਨੂੰ ਆਪਣੀ ਖੋਜ ਹੀ ਐਲਾਨ ਦਿੱਤਾ.ਉਸਨੇ ਕਿਹਾ ਕਿ ਉਸਨੇ ਏਡਜ਼ ਦੇ ਵਾਇਰਸ ਨੂੰ ਲਭ ਲਿਆ ਹੈ. ਲੋਕਾਂ ਅੰਦਰ ਇਹ ਵਾਇਰਸ ਹੈ ਜਾਂ ਨਹੀਂ ਇਸ ਦਾ ਪਤਾ ਲਗਾਉਣ ਲਈ ਇੱਕ ਟੈਸਟ ਵੀ ਇਜਾਦ ਕਰ ਲਿਆ ਗਿਆ. ਇਸਤੇ ਅਮਰੀਕਾ ਅਤੇ ਫ੍ਰਾਂਸ ਦਰਮਿਆਨ ਇੱਕ ਕਾਨੂੰਨੀ ਜੰਗ ਵੀ ਸ਼ੁਰੂ ਹੋ ਗਈ. ਬਹੁਤ ਬਾਦ ਵਿੱਚ ਕਿਤੇ 1987 'ਚ ਜਾ ਕੇ ਫੈਸਲਾ ਇਹ ਹੋਇਆ ਕਿ ਇਸ ਵਿਵਾਦ ਵਿੱਚ ਦੋਹਾਂ ਧਿਰਾਂ ਨੂੰ ਬਰਾਬਰ ਦਾ ਮਨ ਲਿਆ ਜਾਵੇ. 
ਡਾਕਟਰ ਸਾਹਿਬ ਦੱਸਦੇ ਹਨ ਕਿ ਇਸ ਸਾਰੇ ਫਸਾਦ ਦੀ ਜੜ੍ਹ ਸੀ ਐਚ ਆਈ ਵੀ ਟੈਸਟਾਂ ਵਿੱਚੋਂ ਹੋਣ ਵਾਲੀ ਕਮਾਈ ਜਿਸਨੇ ਅਰਬਾਂ ਡਾਲਰਾਂ ਤੱਕ ਪਹੁੰਚਣਾ ਸੀ. ਜ਼ਿਕਰਯੋਗ ਹੈ ਕਿ ਇਸ ਐਚ ਆਈ ਵੀ ਦੀ ਜਾਂਚ ਲਈ ਜਿਹੜਾ ਟੈਸਟ ਕੀਤਾ ਜਾਂਦਾ ਹੈ ਉਸ ਹਰ ਟੈਸਟ ਲਈ ਰਾਬਰਟ ਗੈਲੋ ਨੂੰ ਕਮਿਸ਼ਨ ਦਿੱਤੀ ਜਾਂਦੀ ਹੈ. ਇਸਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਵਾਲੀ ਕੰਪਨੀ ਵੈਲਕਮ ਦੀ ਮਾਲਕ ਰਾਕਫੈਲਰ ਪਰਿਵਾਰ ਦੀ ਮਲਕੀਅਤ ਹੈ. ਰਾਕਫੈਲਰ ਪਰਿਵਾਰ ਬਾਰੇ ਡਾਕਟਰ ਸਾਹਿਬ ਬੜੇ ਹੀ ਸਾਫ਼ ਸ਼ਬਦਾਂ ਵਿੱਚ ਦਸਦੇ ਹਨ ਕਿ ਇਹ  ਰਾਕਫੈਲਰ ਪਰਿਵਾਰ ਦੁਨੀਆ ਵਿੱਚ ਇੱਕ ਨਵਾਂ ਨਿਜ਼ਾਮ ਲਿਆਉਣ ਲਈ ਕਈਆਂ ਸ਼ਕਤੀਆਂ ਨਾਲ ਭਾਈਵਾਲ ਹੈ. ਹੁਣ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤਕਰੀਬਨ  ਢਾਈ ਦਹਾਕਿਆਂ ਤੋਂ  ਏਡਜ਼  ਨੂੰ ਇੱਕ ਹਊਆ ਦਸਣ ਵਾਲਾ ਇਹ ਪ੍ਰਚਾਰ ਅਸਲ ਵਿੱਚ ਕਿੰਨਾ ਸਾਜ਼ਿਸ਼ੀ ਹੈ. ਏਸ ਸਾਰੇ ਮਾਮਲੇ 'ਚ ਇੱਕ ਅਹਿਮ ਦਿਨ ਉਦੋਂ ਆਇਆ ਜਦੋਂ ਐਚ ਆਈ ਵੀ ਵਾਇਰਸ ਲਭਣ ਲਈ ਸਾਲ 2008 ਦੌਰਾਨ ਫ੍ਰਾਂਸੀਸੀ ਵਿਗਿਆਨੀਆਂ ਨੂੰ ਤਾਂ ਨੋਬਲ ਪੁਰਸਕਾਰ ਮਿਲ ਗਿਆ ਪਰ ਅਮਰੀਕਨ ਵਿਗਿਆਨੀ ਗੈਲੋ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ. ਡਾਕਟਰ ਸਾਹਿਬ ਦਸਦੇ ਹਨ ਕਿ ਐਚ ਆਈ ਵੀ ਨੂੰ ਹੀ ਏਡਜ਼ ਦਾ ਕਾਰਣ ਦੱਸਣ ਵਾਲੇ  ਗੈਲੋ ਤੇ ਹੁਣ ਇਲਜ਼ਾਮ ਵੀ ਲੱਗ ਚੁੱਕੇ ਹਨ ਕਿ ਉਸਨੇ ਆਪਣੇ ਕਿੱਤੇ ਵਿੱਚ ਜਾਣ ਬੁਝ ਕੇ ਗਲਤ ਕੰਮ ਕੀਤਾ. ਉਸਦੇ ਨਾਲ ਕੰਮ ਕਰਦੇ ਦੋ ਅਫਸਰਾਂ ਨੂੰ ਜੁਰਮੀ ਸਜ਼ਾਵਾਂ ਵੀ ਹੋ ਚੁੱਕੀਆਂ ਹਨ. ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਨਾਂ ਤਾਂ ਐਚ ਆਈ ਵੀ ਰਾਹੀਂ ਏਡਜ਼ ਹੁੰਦੀ ਹੈ ਅਤੇ ਨਾ ਹੀ ਸੈਕਸ ਨਾਲ. ਗੱਲ ਸਪੇਨ ਦੀ ਹੈ.The Deadly Deception ਨਾਮੀ ਪੁਸਤਕ ਦੇ ਲੇਖਕ ਡਾਕਟਰ ਰਾਬਰਟ ਵਿਲਨਰ ਨੇ ਆਪਣੀ ਇਸ ਗੱਲ ਤੇ ਡਟ ਕੇ ਪਹਿਰਾ ਦੇਂਦਿਆਂ ਇੱਕ ਟੀਵੀ ਇੰਟਰਵਿਊ ਦੌਰਾਨ ਸਭ ਦੇ ਸਾਹਮਣੇ ਆਪਣੇ ਆਪ ਨੂੰ  ਐਚ ਆਈ ਵੀ ਵਾਇਰਸ ਦਾ ਇੰਜੈਕਸ਼ਨ ਵੀ ਲਗਾਇਆ ਸੀ. ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਹਊਏ ਨਾਲ ਹੋਈ ਅਰਬਾਂ ਖਰਬਾਂ ਦੀ ਕਮਾਈ ਨਾਲ ਕਿਸ ਕਿਸ ਨੂੰ ਫਾਇਦਾ ਹੋਇਆ ਹੋਵੇਗਾ. ਇਸ ਪੂਰੇ ਵੇਰਵੇ ਨੂੰ ਪੜ੍ਹਨ ਲਈ ਤੁਸੀਂ ਇਸ ਪੋਸਟ ਵਿੱਚ ਪ੍ਰਕਾਸ਼ਿਤ ਸੰਬੰਧਿਤ ਪੁਸਤਕ ਦੇ ਪੰਨਿਆਂ ਨੂੰ ਪੂਰੇ ਵੇਰਵੇ ਨਾਲ ਜ਼ਰੂਰ ਪੜ੍ਹੋ ਅਤੇ ਉਹ ਵੀ ਪੂਰੇ ਧਿਆਨ ਨਾਲ. ਇਹਨਾਂ ਤੇ ਕਲਿੱਕ ਕਰੋਗੇ ਤਾਂ ਇਹ ਪੜ੍ਹਨ ਯੋਗ ਆਕਾਰ ਤੱਕ ਜ਼ਰੂਰ ਵੱਡੇ ਹੋ ਜਾਣਗੇ. ਡਾਕਟਰ ਦਲਜੀਤ ਸਿਘ ਹੁਰਾਂ ਦਾ ਪਤਾ ਹੈ: 
 : 57, ਜੋਸ਼ੀ ਕਾਲੋਨੀ, ਅੰਮ੍ਰਿਤਸਰ 
ਉਹਨਾਂ ਦਾ ਲੈਂਡ ਲਾਈਨ ਨੰਬਰ ਹੈ...183-2221233  ਅਤੇ ਉਹਨਾਂ ਦਾ  ਮੋਬਾਇਲ ਨੰਬਰ ਹੈ : 98150  00207
ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਦੱਸਣਾ. --ਰੈਕਟਰ ਕਥੂਰੀਆ 

6 comments:

Tarlok Judge said...

ਕੁਝ ਸਮਾਂ ਪਹਿਲਾਂ ਡਾਕਟਰ ਦਲਜੀਤ ਸਿੰਘ ਦੇ ਹਵਾਲੇ ਨਾਲ ਇੱਕ ਈਮੇਲ ਯਾਹੂ ਤੋਂ ਸਰਕੂਲੇਟ ਹੋਈ ਸੀ ਕਿ ਲਾਦੇਨ ਬਹੁਤ ਸਾਲ ਪਹਿਲਾਂ ਮਾਰਿਆ ਜਾ ਚੁੱਕਾ ਹੈ ਤੇ ਵਰਲਡ ਟ੍ਰੇਡ ਸੇੰਟਰ ਤੇ ਹਮਲਾ ਅਮਰੀਕਾ ਦੀ ਆਪਣੀ ਹੀ ਇੱਕ ਸਾਜਿਸ਼ ਸੀ ਕਿਓਂਕਿ ਵਰਲਡ ਟ੍ਰੇਡ ਸੇੰਟਰ ਵਿਚ ਜਾਰਜ ਬੁਸ਼ ਦੇ ਭਰਾ ਦੀ ਭਾਈਵਾਲੀ ਜਾਂ ਪੂਰੀ ਮਾਲਕੀ ਸੀ ਤੇ ਇਸਦਾ ਬੀਮਾ ਖਤਮ ਹੋਣ ਵਾਲਾ ਸੀ ਜਿਸ ਕਰਕੇ ਇਸਨੂੰ ਇੱਕ ਸਾਜਿਸ਼ ਅਧੀਨ ਡੇਗ ਕੇ ਇਹ ਪਰਚਾਰਿਆ ਗਿਆ ਕਿ ਇਹ ਸਭ ਕੁਝ ਲਾਦੇਨ ਦਾ ਕੀਤਾ ਹੋਇਆ ਹੈ | ਕੀ ਇਸ ਤਥ ਦੀ ਸਚਾਈ ਬਾਰੇ ਡਾਕਟਰ ਦਲਜੀਤ ਸਿੰਘ ਹੁਰਾਂ ਦੀ ਕਿਸੇ ਸਾਈਟ ਤੋਂ ਕੋਈ ਜਾਣਕਾਰੀ ਮਿਲ ਸਕਦੀ ਹੈ ?

ART ROOM said...

great article

Lost Soul said...

ਡਾਕਟਰ ਦਲਜੀਤ ਸਿੰਘ ਜੀ ਦੇ ਲਿਖੇ ਚਾਰ ਵਰਕੇ ਪੜ ਕੇ ਇੰਜ ਲਗਦਾ ਹੈ ਕਿ ਸੁਚਜੇ ਸਾਹਿਤਕਾਰ ਹੋਣ ਦੇ ਨਾਲ ਨਾਲ ਓਹ ਧਮਾਕੇਦਾਰ ਵਗਿਆਨੀ vi ਹਨ| ਸਾਹਿਤ ਦੇ ਇਨਾਮ ਦੇ ਨਾਲ ਨਾਲ ਇਹਨਾ ਨੂੰ ਡਾਕਟਰਾਂ ਲਈ ਬਣੇ ਇਕ ਸ੍ਪੇਸਲ ਇਨਾਮ ( ਡਿਸਬਾਰ ) ਵੀ ਮਿਲਣਾ ਚਾਹਿਦਾ ਹੈ | ਡਾਕਟਰ ਰਾਬਰਟ ਵਿਲਨਰ ਨੂੰ ਵੀ ਫ੍ਲੋਰਿਡਾ ਦੇ ਮੈਡੀਕਲ ਬੋਰਡ ਨੇ ਡਿਸਬਾਰ ਇਨਾਮ ਨਾਲ ਸਤਕਾਰਿਆ ਸੀ |

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ, ਇਹ ਸਭ ਕੁਝ ਹੈਰਾਨੀ-ਜਨਕ ਅਤੇ ਕਈ ਵਾਰ ਮੰਨਣ-ਯੋਗ ਨਹੀਂ ਲਗਦਾ ਪਰ ਜ਼ਿਆਦਾਤਰ ਇਹ ਸਚਾਈ ਹੀ ਹੈ । ਹਰ ਸਾਲ ਕੋਈ ਨਾ ਕੋਈ ਨਵਾਂ ਫ਼ਲੂ ਈਜ਼ਾਦ ਕੀਤਾ ਜਾਂਦਾ ਹੈ ਅਤੇ ਫਿਰ ਉੁਸਦੀ ਵੈਕਸਿਨ ਪੈਟੈਂਟ ਕਰ ਕੇ ਪੂਰੇ ਵਿਸ਼ਵ ਵਿੱਚ ਵੇਚੀ ਜਾਂਦੀ ਹੈ ਮਾਨਵਤਾ ਨੂੰ ਰੋਲ਼ ਕੇ ਖੂਬ ਕਮਾਈ ਕੀਤੀ ਜਾਂਦੀ ਹੈ । ਤੁਹਾਨੂੰ ਬੜੀ ਹੈਰਾਨੀ ਹੋਵੇਗੀ ਕਿ ਹੁਣ ਜੋ ਤੱਤ ਸਾਹਮਣੇ ਆ ਰਹੇ ਹਨ, ਸਵਾਇਨ ਫ਼ਲੂ ਵਾਰੇ, ਤਾਜ਼ਾ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਪੂਰੇ ਨੌਰਥ-ਅਮੇਰਿਕਾ ਵਿੱਚ ਇੱਕ ਵੀ ਮੌਤ ਸਵਾਈਨ ਫ਼ਲੂ ਨਾਲ ਨਹੀਂ ਹੋਈ । ਪਰ ਉਸਨੂੰ ਮੁੱਦਾ ਬਣਾ ਕੇ ਫਾਰਮਿਸਿਸਟ-ਕੰਪਨੀ, ਸ਼ਾਇਦ ਗਲੈਕਸੋ ਕੰਪਨੀ ਨੇ ਪੂਰੇ ਵਿਸ਼ਵ ਵਿੱਚ ਸਵਾਈਨ ਫ਼ਲੂ ਦੀ ਵੈਕਸਿਨ ਵੇਚ ਕੇ ਅਰਬਾਂ-ਖਰਬਾਂ ਮਿਲਿਅਨ ਡਾਲਰਾਂ ਦਾ ਮੁਨਾਫ਼ਾ ਕੀ ਤਾ ਹੈ । ਇਹ ਕਾਰਪੋਰੇਸ਼ਨਾਂ ਦੇ ਘਪਲ਼ੇ ਜੱਗ ਜ਼ਾਹਿਰ ਹੋਣੇ ਚਾਹੀਦੇ ਹਨ ।

Tejinder Singh Randhawa said...

Robert Willner (21 June 1929 — 15 April 1995) was a doctor from Florida who became famous for his role in AIDS denialism - the view that AIDS is not caused by the HIV virus.

Willner authored a book presenting his point of view on the relation between HIV and AIDS, titled "Deadly Deception: the Proof That Sex And HIV Absolutely Do Not Cause AIDS".[1] The book was published shortly after Willner's medical license was revoked for, among other things, treating an AIDS patient with ozone therapy.[2]

The following month, on October 28, 1994, in a press conference at a North Carolina hotel, Willner jabbed his finger with blood he said was from an HIV-infected patient.[2] Willner died six months later, on April 15, 1995, of a heart attack.[3]

gurchrn pakhokalan said...

this is total true this is a compaign of multi national to change the people in sex markeet but cancer sugar deseeses are more dangerous and common