Thursday, April 07, 2011

........ਮੇਰੀ ਸੋਚ ਨੂੰ ਬਚਾਇਓ

ਧੰਨਵਾਦ ਸਹਿਤ ਪੰਜਾਬੀ ਪੋਰਟਲ
ਧੰਨਵਾਦ ਸਹਿਤ ਪੰਜਾਬੀ ਲਿਖਤਾਂ 
ਮਿੱਤਰਾਂ ਤੋਂ ਉਮੀਦ ਹੁੰਦੀ ਹੈ ਕਿ ਓਹ ਸੇਧ ਵੀ ਦੇਣ, ਸਲਾਹ ਵੀ ਅਤੇ ਸਹਿਯੋਗ ਵੀ.  ਬਹੁਤ ਸਾਰੇ ਮਿੱਤਰ ਅਜਿਹਾ ਕਰ ਵੀ ਰਹੇ ਹਨ ਪਰ ਪਰਦੇ ਪਿਛੇ ਰਹਿ ਕੇ ਪੂਰੀ ਖਾਮੋਸ਼ੀ ਦੇ ਨਾਲ. ਦੂਜੇ ਪਾਸੇ  ਕੁਝ ਮਿੱਤਰਾਂ ਨੇ ਪੰਜਾਬ ਸਕਰੀਨ ਦੀ ਕਾਰਜ ਸ਼ੈਲੀ ਤੇ ਕਿੰਤੂ ਕੀਤਾ ਹੈ. ਉਹਨਾਂ ਨੇ ਆਪਣੀਆਂ ਨਿੰਜੀ ਕਿਸਮ ਦੀਆਂ ਬੇਬੁਨਿਆਦ ਕਿੜਾਂ ਕਢਣ ਲਈ ਪੰਜਾਬ ਸਕਰੀਨ ਦੇ ਸ੍ਟਾਈਲ ਨੂੰ ਮਜ਼ਾਕ ਉਡਾਉਣ ਵਾਂਗ ਸਾਰਿਆਂ ਦੇ ਸਾਹਮਣੇ ਰੱਖਿਆ. ਇਸਦੇ ਨਾਲ ਹੀ ਉਹਨਾਂ ਫੇਸਬੁਕ ਅਤੇ ਹੋਰ ਸੋਸ਼ਲ ਸਾਈਟਾਂ ਨੂੰ ਵੀ ਬਹੁਤ ਹੀ ਹਲਕੇ ਢੰਗ ਨਾਲ ਲਿਆ. ਦੇਸ਼ ਅਤੇ ਦੁਨੀਆ ਤੇ ਥੋਹੜੀ ਬਹੁਤੀ ਨਜ਼ਰ ਰੱਖਣ ਵਾਲੇ ਵੀ ਹੁਣ ਇਹਨਾਂ ਸੋਸ਼ਲ ਸਾਈਟਾਂ  ਦੀ ਅਹਿਮੀਅਤ ਨੂ ਸਮਝ ਚੁੱਕੇ ਹਨ. ਪੰਜਾਬ ਸਕਰੀਨ ਤਾਂ ਇਹਨਾਂ ਸਰਗਰਮੀਆਂ ਨੂੰ ਸੰਭਾਲਣ ਵਿੱਚ ਮਾਮੂਲੀ ਜਿਹਾ ਯੋਗਦਾਨ ਹੀ ਪਾ ਰਿਹਾ ਹੈ. ਤਾਜ਼ਾ ਸਰਗਰਮੀਆਂ ਮੁਤਾਬਿਕ  ਸਿੱਧੂ ਜਸਵੀਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ. ਇਹ ਤਸਵੀਰ ਹੈ ਇੱਕ ਅਖਬਾਰ ਵਿੱਚ ਛਪੀ ਖਬਰ ਦੀ ਤੇ ਖਬਰ ਹੈ ਇੱਕ ਸਕੂਲ ਦਾ ਨਾਮ  ਲੋਕ ਕਵੀ ਸੰਤ ਰਾਮ ਉਦਾਸੀ ਦੇ ਨਾਮ ਤੇ ਰੱਖਣ ਦੀ. ਇੱਕ ਇਮਾਨਦਰ ਅਤੇ ਸੰਵੇਦਨਸ਼ੀਲ ਕਲਾਕਾਰ ਵਾਂਗ ਇਸਤੇ ਕੁਝ ਸ਼ੰਕਾ ਪ੍ਰਗਟਾਈ ਹੈ ਸਭੀ ਫ਼ਤੇਹ੍ਪੁਰੀ ਨੇ.
ਉਹਨਾਂ ਕਿਹਾ ਹੈ,"ਇਹ ਖੁਸ਼ੀ ਦੀ ਗੱਲ ਹੈ ਸੰਤ ਰਾਮ ਉਦਾਸੀ ਦਾ ਲੋਕ ਲਹਿਰ ਵਿੱਚ ਯਗਦਾਨ ਸਨਮਾਨਿਆ ਗਿਆ ਹੈ ਪਰ ਕਦੇ ਸੋਚਿਆ ਕਿ ਇਸ ਸਕੂਲ ਵਿੱਚ ਵੀ ਉਹੀ ਸੰਵਿਧਾਨ ਦੀ ਕਿਤਾਬ ਦੀ ਬਾਣੀ ਪੜਾਈ ਜਾਵੇਗੀ ਜੋ ਹਮੇਸਾ ਸੱਤਾਧਾਰੀਆ ਦੇ ਜਾ ਪੂੰਜੀਪਤੀਆ ਦੇ ਹੱਕ ਵਿੱਚ ਭੁਗਤਦੀ ਹੈ । ਉਹੀ ਸਮਾਜਿਕ ਬਰਾਬਰੀ ਦੀ ਗੱਲ ਹੋਵੇਗੀ ਜੋ ਸਕੂਲ ਦਾ ਗੇਟ ਟੱਪਣ ਤੋ ਬਾਅਦ ਸਰਕਾਰੀ ਸੜਕ ਤੋ ਗਾਇਬ ਹੋਈ ਬੱਜਰੀ ਵਾਂਗ ਦਿਮਾਗ ਵਿੱਚੋ ਗਾਇਬ ਹੋ ਜਾਂਦੀ ਹੈ । ਸ਼ਹੀਦਾ ਦੇ ਨਾਂ ਦੇ ਬੁੱਤ ,ਉਹਨਾ ਦੇ ਨਾਂ ਤੇ ਸੜਕਾ ਦੇ ਨਾ ਸਕੂਲਾ ਦੇ ਨਾਂ ਰੱਖਵਾਉਣ ਲਈ ਭਿ੍ਸ਼ਟਾਚਾਰੀ ਸਰਕਾਰ ਅੱਗੇ ਲੇਲੜੀਆ ਕੱਢਣ ਨਾਲ ਸ਼ਹੀਦਾ ਦੀ ਆਤਮਾ ਨੂੰ ਸ਼ਾਂਤੀ ਕਿਵੇ ਮਿਲੇਗੀ ,ਜਦ ਉਹਨਾ ਲੋਕਾ ਲਈ ਜਿੰਨਾ ਲਈ ਉਹ ਲੜੇ ਉਹਨਾ ਦੇ ਬੱਚੇ ਇਹਨਾ ਸਕੂਲਾ ਵਿੱਚ ਗਿਆਨ ਹਾਸਿਲ ਕਰਨ ਦੀ ਬਜਾਏ ਭੱਠਿਆ ਤੇ ਇੱਟਾ ਪੱਥ ਰਹੇ ਹਨ,ਮੈਰਿਜ ਪੈਲੇਸਾ ਵਿੱਚ ਸਾਡੇ ਝੂਠੇ ਭਾਂਡੇ ਮਾਂਜਦੇ ਹਨ । ਤੇ ਜੇ ਕਿਸੇ ਕਿਸਮਤ ਵਾਲੇ ਨੂੰ ਸਕੂਲ ਜਾਣ ਦਾ ਮੋਕਾ ਮਿਲ ਵੀ ਜਾਂਦਾ ਹੈ ਤਾ ਉਸਨੂੰ ਪਹਿਲੇ ਹੀ ਦਿਨ ਵਜ਼ੀਫੇ ਦਾ ਫਾਰਮ ਪਿੰਡ ਦੇ ਸਰਪੰਚ ਤੋ ਤਸਦੀਕ ਕਰਾਕੇ ਲਿਆਉਣ ਲਈ ਕਿਹਾ ਜਾਂਦਾ ਹੈ ਜੋ ਇਹ ਸਾਬਿਤ ਕਰੇ ਕਿ ਬੱਚਾSchedule caste ਨਾਲ ਸਬੰਧਿਤ ਹੈ । ਕੋਮਲ ਮਨ ਤੇ ਪਹਿਲੇ ਹੀ ਦਿਨ ਤੋ ਹੀਨ ਭਾਵਨਾ ਦੀ Stamp ਲਾ ਦਿੱਤੀ ਜਾਂਦੀ ਹੈ । ਬਾਦਲ ਸਾਹਿਬ ਆਉਣ ਵਾਲੀਆ ਚੋਣਾ ਦੀ ਤਿਆਰੀ ਸੁਰੁ ਹੋ ਗਈ ਲੱਗਦੀ ਹੈ।ਸ਼ਰਮ ਕਰ ਬਾਦਲ ਇਹਨਾ ਲੋਕਾ ਦੀ ਜਿੰਦਗੀ ਦੀ ਰਾਜਨੀਤੀ ਤੋ ਬਾਜ਼ ਆਜਾ ਤੇ ਕੁੱਝ ਇਮਾਨਦਾਰੀ ਨਾਲ ਕੰਮ ਕਰ ।" 
ਫਤਿਹਪੁਰੀ ਹੁਰਾਂ ਦਾ ਨੁਕਤਾ ਜਾਇਜ਼ ਹੈ. ਅਜਿਹੀ ਭਾਵਨਾ ਦਾ ਆਉਣਾ ਜਾਇਜ਼ ਵੀ ਹੈ ਅਤੇ ਜ਼ਰੂਰੀ ਵੀ ਪਰ ਦੂਜੇ ਪਾਸੇ ਇਸ ਹਕੀਕਤ ਨੂੰ ਵੀ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿ ਏਸ ਸਿਸਟਮ ਨੇ ਸਾਡੇ ਉਸ ਸ਼ਾਇਰ ਨੂੰ ਸਾਰਿਆਂ ਸਾਹਮਣੇ ਸਵੀਕਾਰ ਕੇਤਾ ਹੈ ਜਿਹੜਾ ਸ਼ਰੇਆਮ ਇਸ ਸਿਸਟਮ ਦੇ ਆਹੂ ਲਾਹੁੰਦਾ ਰਿਹਾ. ਉਸਦੀ ਕਲਮ ਇਸ ਦਾ ਅਸਲ ਚਿਹਰਾ ਬਾਰ ਬਾਰ ਦਿਖਾਉਂਦੀ ਰਹੀ. ਇਸਦੇ ਬਾਵਜੂਦ ਵੀ ਜੇ ਅੱਜ ਸਕੂਲ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਗਿਆ ਹੈ ਤਾਂ ਇਹ ਉਸਦੀ ਜਿੱਤ ਹੈ, ਸਾਡੀ ਸਾਰੀਆਂ ਦੀ ਜਿੱਤ ਹੈ ਜੋ ਦੱਸ ਰਹੀ ਹੈ ਕਿ ਹੁਣ ਤਬਦੀਲੀ ਵਾਲੀ ਹਵਾ ਦਾ ਰੁੱਖ ਉਹਨਾਂ ਨੇ ਵੀ ਪਛਾਣ ਲਿਆ ਹੈ ਜਿਹੜੇ ਕਦੇ ਇਸ ਬਾਰੇ ਸੋਚ ਵੀ ਨਹੀਂ ਸਨ ਸਕਦੇ. 
ਮੇਰਾ ਖਿਆਲ ਹੈ ਕਿ ਇਸ ਕੰਮ ਲਈ ਪੱਤਰਕਾਰ ਸੁਖਦੇਵ ਸਿੰਘ ਪਟਵਾਰੀ ਦੇ ਉੱਦਮ ਉਪਰਾਲੇ ਨੂੰ ਵੀ ਸਲਾਹਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਮੰਤਰੀਆਂ ਦਾ ਵੀ ਧੰਨਵਾਦ ਕਰਨਾ ਚਾਹੇਦਾ ਹੈ ਜਿਹਨਾਂ ਨੇ ਪ੍ਚ੍ਚਿਆਂ ਸਾਲਾ ਤੋਂ ਲਟਕ ਰਹੀ ਫਾਈਲ ਨੂੰ ਕਲੀਅਰ ਕੀਤਾ. ਅਸੀਂ ਪੰਜਾਬ ਸਕਰੀਨ ਪਰਿਵਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਲੰਮੇ ਸੰਘਰਸ਼ਾਂ ਚੋਣ ਲੰਘੇ ਸਿਖ੍ਗ੍ਖ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਧੰਨਵਾਦ ਕਰਦਾ ਹੈ. ਇਸ ਸ਼ੁਭ ਮੌਕੇ ਤੇ ਅਸੀਂ ਉਸ ਮਹਾਨ ਸ਼ਾਇਰ ਸੰਤ ਰਾਮ ਉਦਾਸੀ ਦੀ ਇੱਕ  ਕਵੀ ਰਚਨਾ ਵੀ ਇਥੇ ਦਰਜ ਕਰ ਰਹੇ ਹਨ...ਲਓ ਤੁਸੀਂ ਵੀ ਪੜ੍ਹੋ...--ਰੈਕਟਰ ਕਥੂਰੀਆ 

ਚਮਕੋਰ ਦੀ ਗੜ੍ਹੀ ਵਿਚ ਸਿੰਘਾਂ ਦਾ ਜੇਰਾ
ਧੰਨਵਾਦ ਸਹਿਤ ਪੰਜਾਬੀਇਜ਼ਮ.ਕੋਮ
 
 ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ,
 ਕਿਵੇ ਤਰਨਗੇ ਜੁਝਾਰ ਅਜੀਤ ਤੇਰੇ।
 ਟੁੰਭੀ ਮਾਰ ਕੇ 'ਸਰਸਾ' ਦੇ ਰੋੜ੍ਹ ਅੰਦਰ,
 ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ।
 ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
 ਕਿਲ੍ਹਾ ਦਿੱਲੀ ਦਾ ਅਸੀ ਝੁਕਾ ਦਿਆਂਗੇ।
 ਝੋਰਾ ਕਹੀ ਨਾ ਕਿਲ੍ਹੇ ਅਨੰਦਪੁਰ ਦਾ,
 ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।

 ਮਾਛੀਵਾੜੇ ਦੇ ਸੱਬਰ ਦੇ ਗੀਤ ਵਿਚੋ,
 ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ।
 ਜਿਨ੍ਹਾਂ ਸੂਲਾਂ ਨੇ ਦਿੱਤਾ ਨਾਂ ਸੌਣ ਤੈਨੂੰ,
 ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ।
 ਬਾਪੂ ! ਸੱਚੇ ਇਕ ਕੌਮੀ ਸਰਦਾਰ ਤਾਈ,
 ਪੀਰ ਉੱਚ ਦਾ ਵੀ ਬਣਨਾ ਪੈ ਸਕਦੈ।
 ਖ਼ੂਨ ਜਿਕਰ ਦੇ ਨਾਲ ਤਾਂ ਜ਼ਫਰਨਾਮਾ,
 ਤੇਰੀ ਕਲਮ ਨੂੰ ਵੀ ਘੜਨੈ ਪੈ ਸਕਦੈ।
 (ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,
 ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
 ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
 ਸਿੰਘ ਅਜੇ ਵੀ ਲੱਖ ਹਜ਼ਾਰ ਜਿੳਂਦੇ।
 ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, 
 ਜੇਕਰ ਅੱਗੇ 'ਤੇ ਚੜ੍ਹੇ ਤਾਂ ਚਡ੍ਹਨ ਦੇਵੀ।
 ਸਾਡੀ ਮਾੜ੍ਹੀ 'ਤੇ ਉੱਗੇ ਹੋਏ ਘਾਹ ਅੰਦਰ, 
 ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ।
 
 ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ, 
 ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ।
 ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ, 
 ਅਸੀ ਜੂਨ ਅਜਿਹੀ ਨਾ ਜੀ ਸਕਦੇ।          

No comments: