Friday, February 03, 2012

ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਵਸ ਦੇ ਮੌਕੇ 'ਤੇ

 ਕੈਂਸਰ ਕੌਸਲ ਆਫ ਇੰਡੀਆ ਵੱਲੋਂ ਕਰਾਇਆ ਗਿਆ ਵਿਸ਼ੇਸ਼ ਲੈਕਚਰ ਦਾ ਆਯੋਜਨ 
ਕੈਂਸਰ ਕੌਸਲ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਨ ਅਰਥਾਤ 4 ਫਰਵਰੀ" ਨੂੰ ਸਮਰਪਤ, ਇੱਕ ਵਿਸ਼ੇਸ਼ ਆਯੋਜਨ ਅੱਜ ਲੁਧਿਆਣਾ ਵਿੱਚ ਲੱੜਕਿਆਂ ਦੇ ਆਰੀਆ ਕਾਲਜ ਵਿਖੇ ਲੈਕਚਰ ਕਰਵਾਇਆ ਗਿਆ।ਇਹ ਉਪਰਾਲਾ ਕੈਂਸਰ ਕੌਸਲ ਆਫ ਇਂਡੀਆ ਵੱਲੋ ਆਮ ਆਦਮੀ ਨੂੰ ਕੈਂਸਰ ਦੇ ਪ੍ਰਤੀ ਜਾਗਰੂਕ ਕਰਾਉਣਾ ਅਤੇ ਇਸ ਕੈਂਸਰ ਰੋਕਥਾਮ ਦੀ ਜਾਣਕਾਰੀ ਪਹੁੱਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਇਕ ਹਿੱਸਾ ਹੈ।
ਇਸ ਮੋਕੇ ਤੇ ਬੋਲਦਿਆਂ ਲੈਕਚਰ ਦੇ ਮੁਖ ਬੁਲਾਰੇ ਕੈਂਸਰ ਕੌਸਲ ਆਫ ਇਂਡੀਆ ਦੇ ਐਗਜੈਕੁਟਿਵ ਚੇਅਰਮੈਨ ਕੈਂਸਰ ਦੇ ਮਾਹਿਰ ਡਾਕਟਰ ਦਵਿੰਦਰ ਸਿੰਘ ਸੰਧੂ ਨੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਕੈਂਸਰ ਦੀ ਰੋਕਥਾਮ ਅਤੇ ਇਲਾਜ਼ ਹੁਣ ਪੂਰੀ ਤਰ੍ਹਾਂ ਸੰਭਵ ਹੈ। ਉਹਨਾਂ ਕਿਹਾ ਕਿ ਕੈਂਸਰ ਦਾ ਇਲਾਜ਼ ਬਿਮਾਰੀ ਦੇ ਪਤਾ ਲਗਣ ਦੇ ਵਕਤ ਅਤੇ ਕਿਸਮ ਤੇ ਨਿਰਭਰ ਕਰਦਾ ਹੈ। ਭਾਰਤ ਵਿੱਚ ਜਿਆਦਾ ਕਰਕੇ ਇਹ ਬਿਮਾਰੀ ਦੇ ਮਰੀਜ਼, ਬਿਮਾਰੀ ਦੇ ਵਧਣ ਤੇ ਹੀ ਡਾਕਟਰ ਕੋਲ ਜਾਂਦੇ ਹਨ, ਜਿਸ ਕਾਰਣ ਇਲਾਜ਼ ਦੇ ਸਹੀਂ ਨਤੀਜੇ ਨਹੀ ਨਿਕਲਦੇ। ਸਹੀ ਸਮੇਂ ਤੇ ਜੇਕਰ ਇਸ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਸ ਦੀ ਰੋਕਥਾਮ ਅਤੇ ਇਲਾਜ਼ ਸੰਭਵ ਹੈ। ਉਹਨਾਂ ਕਿਹਾ ਕਿ ਇਹ ਸਹੀ ਸਮਾ ਹੈ ਕਿ ਸਾਨੂੰ ਇਕੱਠੇ ਹੋ ਕੇ ਕੈਂਸਰ ਹੋਣ ਦੇ ਮੁੱਖ ਕਾਰਨਾਂ ਅਤੇ ਇਸ ਦੇ ਰੋਕਥਾਮ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਉਹਨਾਂ ਬੜਾ ਜ਼ੋਰ ਦੇ ਕੇ ਕਿਹਾ ਕਿ 40% ਕੈਂਸਰ, ਰੋਜ਼ਮਰਾ ਜਿੰਦਗੀ ਦੇ ਰਹਿਣ ਸਹਿਣ ਦੇ ਢੰਗ ਦੇ ਬਦਲਣ ਨਾਲ ਹੀ ਰੋਕਿਆ ਜਾ ਸਕਦਾ ਹੈ।
ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਜ਼ਿਆਦਾ ਚਰਬੀ ਵਾਲਾ ਭੋਜਨ, ਮੋਟਾਪਾ, ਕਸਰਤ ਨਾ ਕਰਨਾ, ਘੱਟ ਫਲ ਅਤੇ ਸਬਜ਼ੀਆਂ ਖਾਣਾ, ਪ੍ਰਦੂਸ਼ਣ ਆਦਿ ਕੈਂਸਰ ਦੇ ਕੁਝ ਪ੍ਰਮੁੱਖ ਕਾਰਨ ਹਨ। ਕੈਂਸਰ ਦੀ ਰੋਕਥਾਮ ਲਈ ਪਿਆਜ਼, ਲਸਣ, ਮੂਲੀ, ਟਮਾਟਰ, ਬੰਦ ਗੋਭੀ, ਸੋਇਆ, ਹਰੇ ਪੱਤੇ ਵਾਲੀ ਸਬਜ਼ੀਆਂ, ਆਲੂ, ਸੇਬ ਆਦ ਕਾਫੀ ਲਾਭਦਾਇਕ ਹਨ।ਉਹਨਾ ਦੱਸਿਆ ਕਿ ਦੁਨੀਆ ਵਿੱਚ ਹਰ ਸਾਲ ਤਕਰੀਬਨ 76 ਲੱਖ ਲੋਕ ਕੈਂਸਰ ਦੀ ਬਿਮਾਰੀ ਨਾਲ ਮਰਦੇ ਹਨ ਜਿਸ ਵਿੱਚੋ 8-9 ਲੱਖ ਮੋਤਾਂ ਤਮਾਕੂ ਦੇ ਸੇਵਨ ਨਾਲ ਹੁੰਦੀਆਂ ਹਨ। ਬੀੜੀ ਨਾਲ ਤਕਰੀਬਨ 6 ਲੱਖ ਲੋਕ ਮਰਦੇ ਹਨ।ਜੇ ਕਰ ਇਸ ਵੱਲ ਧਿਆਨ ਨਾ ਦਿਤਾ ਗਿਆ ਤਾਂ ਤਮਾਕੂ ਦਾ ਸੇਵਨ ਕਰਨ ਵਾਲੇ ਆਪਣੀ ਜਵਾਨੀ ਵਿੱਚ ਹੀ ਮਰ ਜਾਣਗੇ।

ਇਥੇ ਇਹ ਧਿਆਨ ਵਿੱਚ ਲਿਆਉਣਾ ਜਰੂਰੀ ਹੈ ਕਿ ਡਾਕਟਰ ਦਵਿੰਦਰ ਸਿੰਘ ਸੰਧੂ  ਨੇ ਆਪਣੀ ਡੀ ਐਮ  ਦੀ ਪੜ੍ਹਾਈ, ਆਲ ਇੰਡੀਆ ਇੰਸਟੀਚੀਊਟ ਆਫ ਮੈਡੀਕਲ ਸਾਇੱਸ ਕਰਣ ਉਪਰਾਂਤ,"ਮੈਮੋਰੀਅਲ ਸਲੋਨ ਕੈਟਰਿੰਗ ਕੈਂਸਰ ਸੈਂਟਰ ਨਿਊ ਯਾਰਕ ਅਤੇ ਐਂਡਰਸਨ ਕੈਂਸਰ ਸੈਂਟਰ, ਹੋਸਟਨ, ਟੈਕਸਅਸ, ਅਮਰੀਕਾ" ਤੋਂ ਸਿੱਖਿਆ ਲਈ ਹੈ। ਉਹਨਾਂ ਨੇ, ਪੰਜਾਬ ਵਿੱਚ ਪਹਿਲੀ ਵਾਰ 2006 ਵਿੱਚ ਬੋਨ ਮੈਰੋ ਟਰਾਂਸਪਲਾਂਟ ਕਰਕੇ ਕੈਂਸਰ ਦੇ ਇਲਾਜ਼ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਵੀ ਹੈ।

ਇਸ ਮੋਕੇ ਡਾ. ਮੀਨਾਕਸ਼ੀ ਮਿਤਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਵੀ ਇੰਟਰਨੈਸ਼ਨਲ ਕੈਂਸਰ ਅਵੇਅਰਨਸ ਦਿਨ" ਨੂੰ  ਨੈਸ਼ਨਲ ਕੈਂਸਰ ਅਵੇਅਰਨਸ ਦਿਨ ਦੇ ਤੋਰ ਤੇ ਮੱਨਿਆ ਹੈ। ਉਹਨਾਂ ਕਿਹਾ ਕਿ ਕੈਂਸਰ ਲਈ ਸਿਹਤ ਵਿਭਾਗ ਵਿੱਚ ਇਕ ਵਖਰਾ ਡਿਪਾਰਟਮੈਂਟ ਹੋਣਾ ਚਾਹਿਦਾ ਹੈ ਅਤੇ ਸਰਕਾਰ ਵੱਲੋ ਇਸ ਲਈ ਮਾਲੀ ਸਹਾਇਤਾ ਮਿਲਣੀ ਚਾਹਿਦੀ ਹੈ।

ਡਾ ਕੇ ਐਸ ਸੋਢੀ ਨੇ ਕਿਹਾ ਕਿ ਕੈਂਸਰ ਨੂੰ ਨੋਟੀਵਾਇਬਲ ਰੌਗ ਘੋਸ਼ਿਤ ਕਰਨ ਚਾਹਿਦਾ ਹੈ। ਸੁਬਾ ਸਰਕਾਰ ਦੇ ਵਿਦਿਆ ਵਿਭਾਗ ਦਾ ਇਸ ਕੈਂਸਰ ਪ੍ਰਤੀ ਜਾਗਰੂਕ ਕਰਾਉਣਾ ਅਤੇ ਇਸ ਦੀ ਰੋਕਥਾਮ ਦੀ ਜਾਣਕਾਰੀ ਪਹੁੱਚਾਉਣ ਦੇ ਉਪਰਾਲੇ ਵਿੱਚ ਹਿਸਾ ਲੈਣਾ ਬੜਾ ਜਰੂਰੀ ਹੈ ਤਾ ਬੱਚਿਆਂ ਨੂੰ ਇਸ ਰੋਗ ਦੇ ਲੱਸ਼ਣ ਬਾਰੇ ਜਾਣਕਾਰੀ ਹੋਵੇ ਤਾ ਕਿ ਕੈਂਸਰ ਦੇ ਰੋਗ ਦਾ ਸ਼ੁਰਵਾਤੀ ਸਟੇਜ਼ ਤੇ ਹੀ ਇਲਾਜ ਕੀਤਾ ਜਾ ਸਕੇ। ਉਹਨਾਂ ਨੇ ਵਿਇਹ ਗੱਲ ਦੋਹਰਾਈ ਕਿ ਕੈਂਸਰ ਦਾ ਇਲਾਜ ਇਸ ਦੀ ਸਟੇਜ਼ ਤੇ ਨਿਰਭਰ ਹੁੰਦਾ ਹੈ ਅਤੇ ਜਿਆਦਾ ਕਰਕੇ ਲੋਕ ਅਖੀਰਲੀ ਸਟੇਜ਼ ਤੇ ਮਾਹਿਰ ਡਾਕਟਰ ਕੋਲ ਜਾਂਦੇ ਹਨ
ਕੈਂਸਰ ਕੌਸਲ ਆਫ ਇਂਡੀਆ ਦੇ ਚੇਅਰਮੈਨ ਡਾਕਟਰ  ਐਸ ਐਸ ਜੋਹਲ  ਨੇ ਦੱਸਿਆ ਕਿ ਕੈਂਸਰ ਕੌਸਲ ਆਫ ਇਂਡੀਆ, ਆਮ ਲੋਕਾਂ ਲਈ  ਕੈਂਸਰ ਦੇ ਪ੍ਰਤੀ ਜਾਗਰੂਕਤਾ ਅਤੇ ਇਸ ਦੀ ਰੋਕਥਾਮ ਦੀ ਜਾਣਕਾਰੀ ਪਹੁੰਚਾਉਣ ਦੇ ਉਪਰਾਲੇ ਕਰਦੀ ਰਹਿੰਦੀ ਹੈ ਇਸ ਲੜੀ ਤਹਿਤ ਪਹਿਲਾ ਲੈਕਚਰ ੩ ਫਰਵਰੀ ਨੂੰ ਆਰੀਆ ਕਾਲਜ਼, ਸਿਵਲ ਲਾਇਨ, ਦੂਜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ  ਅਤੇ ਤੀਜਾ ਸੀਨੀਅਰ ਸਿਟੀਜ਼ਨ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ।

No comments: