ਇਸ ਕਾਫ਼ਿਲੇ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਕੁਝ ਉਹਨਾਂ ਲੋਕਾਂ ਨੂੰ ਵੀ ਮੀਡੀਆ ਸਾਹਮਣੇ ਪੇਸ਼ ਕੀਤਾ ਜਿਹਨਾਂ ਨੇ ਇਸ ਕਾਫ਼ਿਲੇ ਆਸਰੇ ਨਸ਼ਿਆਂ ਦੀਆਂ ਜੰਜੀਰਾਂ ਨੂੰ ਤੋੜ ਕੇ ਇਕ ਨਵੀਂ ਜਿੰਦਗੀ ਸ਼ੁਰੂ ਕੀਤੀ ਹੈ। ਨਸ਼ਾ ਮੁਕਤ ਸਿਹਤਮੰਦ ਜਿੰਦਗੀ। ਸਮਾਗਮ ਵਿੱਚ ਫਿਲਮੀ ਹੀਰੋ ਸਤੀਸ਼ ਕੌਲ ਨੇ ਸਾਰੀਆਂ ਦੇ ਸਾਹਮਣੇ ਵਾਅਦਾ ਕੀਤਾ ਕਿ ਉਹ ਇਸ ਕਾਫ਼ਿਲੇ ਦੇ ਨਾਲ ਪੰਜਾਬ ਦੀ ਹਰ ਨੁੱਕਰ, ਹਰ ਗਾਲੀ ਵਿੱਚ ਜਾਣਗੇ ਭਾਵੇਂ ਉਹਨਾਂ ਨੂੰ ਪੈਦਲ ਹੀ ਕਿਓਂ ਨਾ ਤੁਰਨਾ ਪਵੇ। ਉਹਨਾਂ ਸਟੇਜ ਤੋਂ ਇਹ ਐਲਾਨ ਵੀ ਕੀਤਾ ਕਿ ਜੇ ਉਹਨਾਂ ਨੂੰ ਪਿਤਾ ਦੇ ਰੋਲ ਵਾਲੀਆਂ ਕੁਝ ਫਿਲਮਾਂ ਮਿਲੀਆਂ ਤਾਂ ਉਸ ਆਮਦਨ ਵਿੱਚੋਂ ਵੀ ਉਹ ਘਟੋਘੱਟ ਦਸ ਫੀਸਦੀ ਰਕਮ ਇਸ ਨੇਕ ਮਕਸਦ ਲਈ ਵੀ ਜਰੂਰ ਦੀਆ ਕਰਨਗੇ।
ਸਮਾਗਮ ਵਿੱਚ ਡਿਊਟੀ ਨੂੰ ਇਬਾਦਤ ਸਮਝਣ ਵਾਲੇ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰ ਸੂਚ ਵੀ ਮੌਜੂਦ ਸਨ ਅਤੇ ਕਈ ਹੋਰ ਸ਼ਖਸੀਅਤਾਂ ਵੀ। --ਰੈਕਟਰ ਕਥੂਰੀਆ //ਐਸ ਕੇ ਗੋਗਨਾ
ਕੁਝ ਹੋਰ ਵੇਰਵਾ ਅਗਲੀ ਪੋਸਟ ਵਿੱਚ
No comments:
Post a Comment