Saturday, March 16, 2013

ਓ ਬਈ ਏਨੇ ਸੁਆਲ ਤਾਂ ਮੇਰੀ ਮਾਂ ਵੀ ਨਹੀਂ ਪੁਛਦੀ !

ਬਿਪਾਸ਼ਾ ਬਸੁ ਵੀ ਮੀਡੀਆ ਤੋਂ ਹੋਈ ਪਰੇਸ਼ਾਨ 
ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ
ਜੇ ਕੋਈ ਸੁੰਦਰੀ ਫਿਲਮੀ ਦੁਨੀਆ  ਨਾਲ ਜੁੜੀ ਹੋਵੇ ਤਾਂ ਉਸ ਕੋਲੋਂ ਤਰ੍ਹਾਂ ਤਰ੍ਹਾਂ ਦੇ ਸੁਆਲ ਪੁਛਣਾ ਸ਼ਾਇਦ ਇੱਕ ਅਧਿਕਾਰ ਹੀ ਸਮਝਿਆ ਜਾਣ ਲੱਗ ਪਿਆ ਹੈ। ਉਹ ਕਿਹੜਾ ਸ਼ੈਂਪੂ ਲਾਉਂਦੀ ਹੈ? ਕਿਹੜਾ ਸਾਬਣ ਵਰਤਦੀ ਹੈ? ਖਾਂਦੀ ਕੀ ਹੈ? ਪੀਂਦੀ ਕੀ ਹੈ? ਸੌਂਦੀ ਕਿਵੇਂ ਹੈ? ਉਠਦੀ ਕਿਵੇਂ ਹੈ? ਕਿਹੜੀ ਅਖਬਾਰ ਪਸੰਦ ਹੈ? ਕਿਹੜਾ ਰੰਗ ਪਸੰਦ ਹੈ? ਗੱਲ ਕੀ ਉਸਦੇ ਬੈਡਰੂਮ ਤੋਂ ਲੈ ਕੇ ਬਾਥਰੂਮ ਤੱਕ, ਮਾਤਾ ਪਿਤਾ ਤੋਂ ਲੈ ਕੇ ਮਿੱਤਰਾਂ ਅਤੇ ਸਹੇਲੀਆਂ ਤੱਕ, ਖਾਣ ਪੀਣ, ਪਹਿਨਣ ਤੱਕ ਅਤੇ  ਬਹੁਤ ਸਾਰੇ ਹੋਰ ਨਿਜੀ ਕਿਸਮ ਦੇ ਪਹਿਲੂਆਂ  ਬਾਰੇ ਬਹੁਤ ਕੁਝ ਪੁਛ ਲਿਆ ਜਾਂਦਾ ਹੈ। ਉਸਦੇ ਵਾਲ ਕਿੰਨੇ ਲੰਮੇ ਹਨ? ਉਸਦਾ ਵੇਟ ਕਿੰਨਾ ਹੈ? ਉਸਦੀ ਕਮਰ ਕਿੰਨੀ ਹੈ---ਸੁਆਲਾਂ ਦੀ ਲਿਸਟ ਕਾਫੀ ਲੰਬੀ ਹੋ ਸਕਦੀ ਹੈ। ਹੁਣ ਪਤਾ ਲੱਗਿਆ ਹੈ ਕਿ ਬਿਪਾਸ਼ਾ ਬਸੁ ਵੀ ਅਜਿਹੇ ਸੁਆਲਾਂ ਤੋਂ ਤੰਗ ਆ ਚੁੱਕੀ ਹੈ। ਉਸ ਨੂੰ ਸ਼ਿਕਾਇਤ ਹੈ ਉਸਦੇ ਵਿਆਹ ਬਾਰੇ ਏਨੇ ਸੁਆਲ ਤਾਂ ਕਦੇ ਉਸਦੀ ਮਾਂ ਨੇ ਵੀ ਨਹੀਂ ਪੁਛੇ ਹੋਣੇ ਜਿਨ੍ਹੇ ਅਕਸਰ ਮੀਡੀਆ ਵਾਲੇ ਪੁਛਦੇ  ਰਹਿੰਦੇ ਹਨ। ਇਸ ਮਕਸਦ ਦੀ ਇੱਕ ਤਸਵੀਰ ਪ੍ਰਕਾਸ਼ਿਤ ਕੀਤੀ ਹੈ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਨੇ। ਧੰਨਵਾਦ ਸਹਿਤ ਇਥੇ ਵੀ ਉਸ ਖਬਰ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। --ਰੈਕਟਰ ਕਥੂਰੀਆ 

No comments: