Saturday, March 16, 2013

ਦੇਸ਼ ਨੂੰ ਨਵੇਂ ਬਦਲ ਦੀ ਲੋੜ:ਕਾਮਰੇਡ ਪ੍ਰਕਾਸ਼ ਕਰਤ

19 ਮਾਰਚ ਨੂੰ ਵਜਾਇਆ ਜਾਵੇਗਾ ਅਗਲੇ ਅੰਦੋਲਨ ਦਾ ਬਿਗਲ

ਲੁਧਿਆਣਾ/ਕਾਨਪੁਰ:ਸੀਪੀਆਈਐਮ ਦੀ ਸੰਘਰਸ਼ ਯਾਤਰਾ ਨੂੰ ਸਾਰੇ ਪਾਸਿਓਂ ਹੀ ਚੰਗਾ ਹੁੰਗਾਰਾ ਮਿਲਿਆ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮਾਰਕਸੀ ਵਰਕਰਾਂ ਦਾ ਜੋਸ਼ ਦੇਖਣ ਵਾਲਾ ਸੀ। ਇਸੇ ਤਰ੍ਹਾ ਦੂਜੇ ਸੂਬਿਆਂ ਵਿੱਚ ਵੀ ਹੋਇਆ। ਦੇਸ਼ ਵਿੱਚ ਤੀਜੇ ਬਦਲ ਦੀ ਆਵਾਜ਼ ਫਿਰ ਬੁਲੰਦ ਹੋਈ ਹੈ। ਇਸ ਵਾਰ ਇਹ ਗੱਲ ਕੀਤੀ ਹੈ ਸੀਪੀਐਮ ਦੇ ਪੋਲਿਤ ਬਿਊਰੋ ਮੈਂਬਰ ਕਾਮਰੇਡ ਪ੍ਰਕਾਸ਼ ਕਰਤ ਨੇ। ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਦਾ ਬਦਲ ਮੰਨਣ ਤੋਂ ਇਨਕਾਰ ਕਰਦਿਆਂ ਸੀਪੀਆਈ (ਐਮ) ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਪ੍ਰਕਾਸ਼ ਕਰਤ ਨੇ ਕਿਹਾ ਕਿ ਦੇਸ਼ ਨੂੰ ਇਕ ਨਵੇਂ ਬਦਲ ਦੀ ਲੋੜ ਹੈ। ਮੀਡੀਆ ਨਾਲ ਗੱਲਬਾਤ  ਦੌਰਾਨ ਉਹਨਾਂ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਨਵਾਂ ਬਦਲ ਉਦੋਂ ਬਣੇਗਾ, ਜਦੋਂ ਸਾਰੀਆਂ ਇਕ ਤਰ੍ਹਾਂ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਬਦਲਵੀਆਂ ਨੀਤੀਆਂ ਲਈ ਸੰਘਰਸ਼ ਨੂੰ ਅੱਗੇ ਲਿਜਾਣਗੀਆਂ। ਕਾਮਰੇਡ ਕਰਤ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕੋਈ ਤੀਜਾ ਮੋਰਚਾ ਬਣੇਗਾ ਅਤੇ ਉਸ ਦੇ ਆਗੂ ਸਪਾ ਮੁਖੀ ਮੁਲਾਇਮ ਸਿੰਘ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਨਾਲ ਕੋਈ ਮੋਰਚਾ ਨਹੀਂ ਬਣੇਗਾ। ਕਾਮਰੇਡ ਕਰਤ ਨੇ ਇਹ ਗੱਲ ਦੁਹਰਾਈ ਕਿ ਦੇਸ਼ ਨੂੰ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਇਕ ਨਵੀਂ ਤਾਕਤ ਅਤੇ ਮਜ਼ਬੂਤ ਬਦਲ ਦੀ ਭੂਤ ਹੀ ਤਿੱਖੀ ਲੋੜ ਹੈ ਅਤੇ ਜਿਹੜੀਆਂ ਇਕ ਤਰ੍ਹਾਂ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਖ਼ਿਲਾਫ਼ ਸਾਥ ਦੇਣਗੀਆਂ, ਉਨ੍ਹਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਾਂਗੇ। ਕਬੀਲੇ ਜ਼ਿਕਰ ਹੈ ਕੀ ਇਸ ਮਕਸਦ ਦੀਆਂ ਕੋਸ਼ਿਸ਼ਾਂ ਕਾਫੀ ਅਰਸੇ ਤੋਂ ਜਾਰੀ ਹਨ। 
ਇਸ ਸਬੰਧੀ ਰਣਨੀਤੀ ਨੂੰ ਕੁਝ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ 'ਚ ਜਿੱਥੇ ਕਈ ਕੌਮੀ ਪਾਰਟੀਆਂ ਹਨ, ਉਥੇ ਹੀ ਕਈ ਸੂਬਾ ਪੱਧਰੀ ਪਾਰਟੀਆਂ ਵੀ ਸ਼ਾਮਿਲ ਹਨ। ਕਾਨਪੁਰ 'ਚ ਸੰਘਰਸ਼ ਸੰਦੇਸ਼ ਯਾਤਰਾ ਦੇ ਜਥੇ ਨਾਲ ਪਹੁੰਚੇ ਸੀਪੀਆਈ (ਐਮ) ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਵੀਰਵਾਰ ਨੂੰ ਸਵੇਰੇ ਇਟਾਵਾ ਰਵਾਨਾ ਹੋਣ ਤੋਂ ਪਹਿਲਾਂ ਕਾਨਪੁਰ ਦੇ ਹੋਟਲ 'ਚ ਇਕ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾ ਦੀ ਇਸ ਯਾਤਰਾ ਦੇ 6 ਉਦੇਸ਼ ਹਨ। ਉਨ੍ਹਾਂ ਕਿਹਾ ਕਿ ਅਨਾਜ ਸੁਰੱਖਿਆ, ਜ਼ਮੀਨ ਪ੍ਰਾਪਤੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦਾ ਅਧਿਕਾਰ ਮਹਿਲਾਵਾਂ ਦਾ ਅਧਿਕਾਰ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਸਾਡੀ ਯਾਤਰਾ  ਦੇ 6 ਉਦੇਸ਼ ਹਨ ਜਿਹਨਾਂ ਨੂੰ ਅਵਸ਼ ਹਾਸਿਲ ਕੀਤਾ ਜਾਏਗਾ। 
 ਇਸ ਸਬੰਧੀ ਕਾਮਰੇਡ ਕਰਤ ਨੇ ਬਹੁਤ ਹੀ ਵਿਸ਼ਵਾਸ ਨਾਲ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਸਾਡੀਆਂ ਇਨ੍ਹਾਂ ਬਦਲਵੀਆਂ ਨੀਤੀਆਂ 'ਤੇ ਯਕੀਨ ਹੈ, ਉਹ ਸਾਡੇ ਨਾਲ ਹਨ ਅਤੇ ਅਸੀਂ ਇਕੱਠੇ ਮਿਲ ਕੇ ਸੰਘਰਸ਼ ਕਰਾਂਗੇ। ਉਨ੍ਹਾਂ ਦੱਸਿਆ ਕਿ ਸਾਡੀ ਇਹ ਸੰਘਰਸ਼ ਸੰਦੇਸ ਯਾਤਰਾ 4 ਥਾਵਾਂ ਤੋਂ ਨਿਕਲੀ ਹੈ ਅਤੇ 18 ਮਾਰਚ ਨੂੰ ਦਿੱਲੀ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਅਸੀਂ ਸਾਰੇ ਇਕੱਠੇ ਮਿਲ ਕੇ ਰਾਮ ਲੀਲਾ ਮੈਦਾਨ 'ਚ ਇਕ ਵੱਡੀ ਰੈਲੀ ਕਰਾਂਗੇ ਅਤੇ ਉਥੋਂ ਹੀ ਅਗਲੇ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ 19 ਮਾਰਚ ਦੀ ਦਿੱਲੀ ਰੈਲੀ ਇੱਕ ਮਿਸਾਲ ਹੋਵੇਗੀ।
ਦੇਸ਼ ਨੂੰ ਨਵੇਂ ਬਦਲ ਦੀ ਲੋੜ:ਕਾਮਰੇਡ ਪ੍ਰਕਾਸ਼ ਕਰਤ 


ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ


ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ


No comments: