File Photos |
ਮੁਲਾਜਮਾਂ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਿਕ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟ ਲੁਧਿਅਣਾ ਦੀਆਂ ਤਿੰਨੇ ਪ੍ਰਮੁਖ ਅਤੇ ਮਾਨਤਾ ਪ੍ਰਾਪਤ ਜੱਥੇਬੰਦੀਆਂ ਪੀ ਏ ਯੂ ਇੰਪਲਾਈਜ ਯੂਨੀਅਨ, ਪੀ ਏ ਯੂ ਟੀਚਰਜ ਐਸ਼ੋਸੀਏਸ਼ਨ, ਪੀ ਏ ਯੂ ਫੋਰਥ ਕਲਾਸ ਵਰਕਰਜ ਯੂਨੀਅਨ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ । ਕਾਬਿਲੇ-ਜ਼ਿਕਰ ਹੈ ਕਿ ਇਹ ਰੋਸ ਰੈਲੀ ਕਰਨ ਤੋਂ ਪਹਿਲਾਂ ਤਿੰਨੇ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਵੱਖ ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤਨਖਾਹ ਸਮੇਂ ਸਿਰ ਦੇਣ ਦੀ ਮੰਗ ਵੀ ਕਈ ਵਾਰ ਕੀਤੀ ਪ੍ਰੰਤੂ ਕੋਈ ਸੰਭਾਵਨਾ ਨਜਰ ਨਾ ਆਉਣ ਤੇ ਅੱਜ 18 ਮਾਰਚ, 2013 ਨੂੰ ਥਾਪਰ ਹਾਲ ਦੇ ਵੱਡੇ ਗੇਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ। ਯਾਦ ਰਹੇ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਤਨਖਾਹਾਂ ਅਕਸਰ ਹੀ ਲੇਟ ਹੋ ਜਾਂਦੀਆਂ ਹਨ। ਦੇਸ਼ ਅਤੇ ਦੁਨੀਆ ਲਈ ਖੋਜਾਂ ਕਰਨ ਵਾਲਾ ਬੁਧੀਜੀਵੀ ਵਰਗ ਅਕਸਰ ਹੀ ਹਰ ਮਹੀਨੇ ਦਾਲ ਰੋਟੀ ਵਰਗੀਆਂ ਮੁਢਲੀਆਂ ਲੋੜਾਂ ਲਈ ਚਿੰਤਿਤ ਹੋ ਜਾਂਦਾ ਹੈ। ਮਹਿੰਗਾਈ ਅਤੇ ਹੋਰ ਜਰੂਰਤਾਂ ਕਰਕੇ ਮੁਲਾਜਮਾਂ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਹੈ ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਤਿੰਨਾਂ ਪ੍ਰਮੁਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਨਖਾਹ ਦਾ ਲੇਟ ਹੋਣਾ ਸਾਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ।
ਅਜਿਹਾ ਵੀ ਨਹੀਂ ਕੀ ਸਰਕਾਰ ਨੇ ਏਸ ਪਾਸੇ ਧਿਆਨ ਨਾ ਦਿੱਤਾ ਹੋਵੇ ਜਾਂ ਕੋਈ ਕਦਮ ਨਾਂ ਚੁੱਕਿਆ ਹੋਵੇ। ਮੁਲਾਜਮਾਂ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੋ ਬਾਰ ਸਮਰੱਥ ਅਧਿਕਾਰੀਆਂ ਦੁਆਰਾ ਪੱਤਰ ਜਾਰੀ ਕਰਕੇ ਹੁਕਮ ਵੀ ਕਰ ਚੁੱਕੀ ਹੈ ਕਿ ਪੀ ਏ ਯੂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਾ ਪਹਿਲੀ ਤਰੀਕ ਨੂੰ ਤਨਖਾਹ ਦਿੱਤੀ ਜਾਇਆ ਕਰੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਹਨਾ ਸਮਰੱਥ ਅਧਿਕਾਰੀਆਂ ਦੇ ਹੁਕਮਾਂ ਦੀ ਵੀ ਇੰਨ ਬਿੰਨ ਪਾਲਣਾ ਨਹੀਂ ਹੋ ਰਹੀ।
ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਪੌਟਾ ਪ੍ਰਧਾਨ ਡਾ ਮੁਕੇਸ਼ ਸਿਆਗ, ਜਨਰਲ ਸਕੱਤਰ ਡਾ ਹਰਮੀਤ ਕਿੰਗਰਾ, ਪੀ ਏ ਯੂ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ਼ ਪਰਮਜੀਤ ਸਿੰਘ ਗਿੰਲ, ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ ਅਤੇ ਫੋਰਥ ਕਲਾਸ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਗੁਰਮ, ਜਨਰਲ ਸਕੱਤਰ ਸੁਰਿੰਦਰ ਕੁਮਾਰ ਨੇ ਅਖਿਆ ਕਿ ਜੇਕਰ ਤਨਖਾਹ ਵਿੱਚ ਹੋਰ ਦੇਰੀ ਕੀਤੀ ਗਈ ਤਾਂ ਸੰਘਰਸ਼ ਹੋਰ ਤਿੰਖਾ ਕਰ ਦਿੰਤਾ ਅਤੇ ਕੱਲ ਨੂੰ ਦੋ ਘੰਟੇ ਕਲਾਸਾਂ ਅਤੇ ਕੰਮ ਬੰਦ ਕਰ ਦਿੱਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਹੇਰਨਾ ਤੋਂ ਇਲਾਵਾ ਮੁਲਾਜਮ ਆਗੂ ਸ਼ ਬਲਦੇਵ ਸਿੰਘ ਵਾਲੀਆ, ਲਖਵਿੰਦਰ ਸਿੰਘ ਸੰਧੂ, ਗੁਰਮੇਲ ਸਿੰਘ ਤੰਗ , ਮਨਮੋਹਣ ਸਿੰਘ, ਗੁਰਪ੍ਰੀਤ, ਪ੍ਰਵੀਨ ਗਰਗ, ਜਰਨੈਲ ਸਿੰਘ, ਲਾਲ ਬਹਾਦਰ ਯਾਦਵ ਅਤੇ ਸ਼ਿਵ ਕੁਮਾਰ ਸ਼ਾਮਿਲ ਸਨ।
ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?
ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ
ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?
ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ
No comments:
Post a Comment