Wednesday, May 01, 2013

ਮਈ ਦਿਵਸ ਤੇ ਹੋਏ ਕਈ ਥਾਈਂ ਸਮਾਗਮ

ਕਾਮਿਆਂ ਨੇ ਇੱਕ ਜੁੱਟ ਹੋ ਕੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਪ੍ਰਣ ਦੁਹਰਾਇਆ
ਲੁਧਿਆਣਾ ਬੱਸ ਅੱਡਾ ਤੇ ਸਮਾਗਮ
ਲੁਧਿਆਣਾ 1 ਮਈ (ਪੰਜਾਬ ਸਕਰੀਨ/ਰੈਕਟਰ ਕਥੂਰੀਆ): 1886 ਦੇ 1 ਮਈ ਦੇ ਉਹਨਾ ਸ਼ਹੀਦਾਂ,  ਜਿਹਨਾ ਨੇ ਮਜ਼ਦੂਰਾਂ ਦੇ ਕੰਮ ਦੇ ਲਈ 8 ਘੰਟੇ ਦੇ ਲਈ ਸ਼ਹੀਦਿਆਂ ਦਿੱਤੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਅਜੋਕੇ ਯੁਗ ਵਿੱਚ ਕਾਮਿਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਲਈ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗ੍ਰਸ (ਏਟਕ) ਵਲੋਂ ਬੱਸ ਅੱਡਾ ਅਤੇ ਬਹਾਦਰਕੇ ਰੋਡ ਵਿਖੇ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ। ਰੈਲੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਯਾਦ ਕਰਾਇਆ ਕੇ ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਮਜ਼ਦੂਰਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਅਤੇ ਬਾਦ ਵਿੱਚ ਦੇਸ਼ ਦੇ ਨਿਰਮਾਣ ਵਿੱਚ ਭਰਪੂਰ ਯੋਗਦਾਨ ਪਾਇਆ। ਇਸਦੇ ਨਾਲ ਹੀ ਉਹਨਾ ਨੇ ਆਪਣੇ ਜਾਇਜ਼ ਹੱਕਾਂ ਜਿਵੇਂ ਕਿ ੮ ਘੰਟੇ ਦਾ ਕੰਮ, ਨੌਕਰੀ ਦੀ ਸੁਰੱਖਿਆ, ਪ੍ਰਾਵੀਡੈਂਟ ਫ਼ੰਡ, ਮੈਡੀਕਲ ਸਹੂਲਤਾਂ, ਘੱਟੋ ਘੱਟ ਵੇਤਨ, ਯੂਨੀਅਨ ਬਨਾਉਣ ਦਾ ਅਧਿਕਾਰ, ਮਹਿੰਗਾਈ ਦੇ ਨਾਲ ਉਜਰਤ ਵਿੱਚ ਵਾਧਾ ਆਦਿ ਦੇ ਲਈ ਸੰਘਬਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਨਾਲ ਹੀ ਸਮਾਜ ਦੇ ਲੋਕਾਂ ਦੇ ਸਮੁੱਚੇ ਵਿਕਾਸ ਨੂੰ ਵਿਸ਼ੇਸ਼ ਕਰ ਮਜ਼ਦੂਰਾਂ ਤੇ ਮੱਧਮ ਵਰਗ ਦੇ ਲਈ ਦੇਸ਼ ਦੀ ਧਰੋਹਰ ਜਿਵੇਂ ਕਿ ਰੇਲਵੇ, ਬੈਂਕਾਂ, ਕੋਇਲਾ ਤੇ ਲੋਹੇ ਦੀਆਂ ਖਾਨਾ, ਬੀਮਾ  ਖੇਤਰ, ਟਰਾਂਸਪੋਰਟ, ਟੈਲੀਕਾਮ ਖੇਤਰ ਆਦਿ ਦੇ ਰਾਸ਼ਟਰੀਕਰਨ ਦੇ ਲਈ ਸਿਰਤੋੜ ਜੱਦੋ ਜਹਿਦ ਕੀਤੀ। ਪਰ ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਦ ਇੱਕ ਇੱਕ ਕਰ ਕੇ ਇਹ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕੇ ਅਸਲ ਵਿੱਚ ਉੱਚ ਧਨੀ ਵਰਗ ਦੇ ਹੱਕ ਵਿੱਚ ਹਨ, ਇਸਦੀ ਜੀੳਂਦੀ ਜਾਗਦੀ ਮਿਸਾਲ ਹਨ। ਸਰਕਾਰੀ ਖੇਤਰ ਨੂੰ ਬੜੇ ਗਿਣੇ ਮਿੱਥੇ ਢੰਗ ਦੇ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਵੀ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ ਮਜ਼ਦੂਰਾਂ ਨੂੰ  ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉੱਥੇ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਨਿਰਯਾਤ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਏ ਜਾ ਰਹੇ ਹਨ। ਛੋਟੇ ੳਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਵਿਦੇਸ਼ੀ ਬਹੁਕੌਮੀ  ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਅੱਜ ਫ਼ਿਰ ਕੁਰਬਾਨੀਆਂ ਭਰੇ ਸੰਘਰਸ਼ ਕਰਨ ਦੀ ਲੋੜ ਹੈ। ਉਹਨਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਬੰਧ ਖਤਮ ਕਰ ਕੇ ਰੈਗੂਲਰ ਭਰਤੀ ਕੀਤੀ ਜਾਣੀ ਚਾਹੀਦੀ ਹੈ, ਮਜ਼ਦੂਰਾਂ ਨੂੰ ਹੱਕ ਦਿਵਾੳਣ ਦੇ ਲਈ ਲੇਬਰ ਮਹਿਕਮੇ ਨੂੰ ਸਹੀ ਢੰਗ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਨਵੀਂ ਪੈਨਸ਼ਨ ਨੀਤੀ ਖਤਮ ਕਰ ਕੇ ਪੁਰਾਣੀ ਲਾਗੂ ਕਰਨੀ ਚਾਹੀਦੀ ਹੈ। ਰੈਲੀ ਨੂੰ ਏਟਕ ਦੇ ਸ਼ਹਿਰੀ ਸਕੱਤਰ ਕਾ ਓ ਪੀ ਮਹਿਤਾ, ਕਾ ਡੀ ਪੀ ਮੌੜ, ਕਾ ਕਰਤਾਰ ਸਿੰਘ ਬੁਆਣੀ, ਡਾ ਅਰੁਣ ਮਿੱਤਰਾ, ਬਿਜਲੀ ਬੋਰਡ ਆਗੂ ਕਾ ਕੇਵਲ ਸਿੰਘ ਬਨਵੈਤ, ਕਾ ਪਰਦੀਪ ਸਿੰਘ, ਕਾ ਮਨਜੀਤ ਸਿੰਘ ਗਿੱਲ-ਰੋਡਵੇਜ਼ ਤੋਂ, ਕਾ ਵਿਜੈ ਕੁਮਾਰ-ਸਫ਼ਾਈ ਲੇਬਰ ਯੂਨੀਅਨ ਨਗਰ ਨਿਗਮ, ਕਾ ਰਮੇਸ਼ ਰਤਨ, ਪੰਖਾਬ ਬੈਂਕ ਇੰਮਪਲਾਈਜ਼ ਫ਼ੈਡਰੇਸ਼ਨ ਦੇ ਸਕੱਤਰ ਕਾ ਨਰੇਸ਼ ਗੌੜ,  ਕਾ ਗੁਰਨਾਮ ਸਿੰਘ ਸਿਧੂ, ਪੀ ਏ ਯੂ ਇੰਮਪਲਾਈਜ਼ ਯੂਨੀਅਨ ਵਲੋਂ ਕਾ ਪਰਮਜੀਤ ਸਿੰਘ ਗਿੱਲ ਅਤੇ ਡਾ ਗੁਲਜ਼ਾਰ ਗੋਰੀਆ, ਮਿਸਤ੍ਰੀ ਮਜ਼ਦੂਰ ਯੂਨੀਅਨ ਵਲੋਂ ਕਾ ਕਾਮੇਸ਼ਵਰ, ਕਾ ਰਾਮ ਸਿੰਘ, ਕਾ ਟੁਨ ਟੁਨ ਯਾਦਵ, ਕਾ ਲੱਡੂ ਸ਼ਾਹ, ਕਾ ਚਰਨ ਸਰਾਭਾ, ਕਾ ਮਨਜੀਤ ਸਿੰਘ ਬੂਟਾ ਅਤੇ ਕਾ ਫ਼ਰੈਡਰਿਕਨੇ ਸੰਬੋਧਨ ਕੀਤਾ। 
 ਬਹਾਦਰਕੇ ਰੋਡ ਤੇ ਸਮਾਗਮ
ਬਹਾਦੁਰਕੇ ਰੋਡ ਤੇ ਹੋਜ਼ਰੀ ਵਰਕਰਜ਼ ਯੂਨੀਅਨ ਵਲੋਂ ਵਿਸ਼ਾਲ ਰੈਲੀ ਕੀਤੀ ਗਈ ਜਿਸ ਵਿੱਚ ਸੈਂਕੜੇ ਕਾਮੇ ਸ਼ਾਮਿਲ ਹੋਏ। ਇੲਨਾ ਨੂੰ ਕਾ ਫ਼ਿਰੋਜ਼ ਮਾਸਟਰ, ਕਾ ਉਪੀ ਮਹਿਤਾ, ਕਾ ਡੀ ਪੀ ਮੌੜ, ਕਾ ਰਮੇਸ਼ ਰਤਨ, ਡਾ ਅਰੁਣ ਮਿੱਤਰਾ, ਕਾ ਮਨਜੀਤ ਸਿੰਘ ਬੂਟਾ, ਕਾ ਉਮ ਪਰਕਾਸ਼ ਸ਼ਰਮਾ, ਕਾ ਨਗੀਨਾ ਰਾਮ ਨੇ ਸੰਬੋਧਨ ਕੀਤਾ। ਕਾ ਫ਼ਿਰੋਜ਼ ਮਾਸਟਰ ਨੇ ਕਿਾਹਾ ਕਿ ਜਲਦੀ ਹੀ ਇਸ ਖੇਤਰ ਵਿੱਚ ਏਟਕ ਦਾ ਦਫ਼ਤਰ ਖੋਲਿਆ ਜਾਏਗਾ ਤਾਂ ਂਜੋ ਕਾਮਿਆਂ ਦੇ ਮਸਲਿਆਂ ਨੂੰ ਹਲ ਕੀਤਾ ਜਾ ਸਕੇ। ਉਹਨਾ ਮੰਗ ਕੀਤੀ ਕਿ ਹੋਜ਼ਰੀ ਕਾਮਿਆਂ ਦੀ ਉਜਰਤ ਅਤੇ ਪੀਸ ਰੇਟਾਂ ਨੂੰ ਕੀਮਤਾਂ ਦੇ ਨਾਲ ਂਜੋੜਿਆ ਜਾਏ।  ਨਾਲ ਹੀ ਸਾਰੇ ਕਾਮਿਆਂ ਦੇ ਲਈ ਮੈਡੀਕਲ ਸਹੂਲਤਾਂ ਈ ਐਸ ਆਈ ਦੇ ਤਹਿਤ ਦਿੱਤੀਆਂ ਜਾਣ ਤੇ ਪੈਨਸ਼ਨ ਤੇ ਪ੍ਰਾਵੀਡੈਂਟ ਫ਼ੰਡ ਦੀ ਸਹੂਲਤ ਦਿੱਤੀ ਜਾਏ।
 ਨਗਰ ਨਿਗਮ ਲੁਧਿਆਣਾ ਵਿਖੇ ਰੈਲੀ ਨੂੰ ਕਾ ਵਿਜੈ ਥੁਮਾਰ, ਕਾ ਰਮੇਸ਼ ਰਤਨ, ਕਾ  ਕਰਤਾਰ ਬੁਆਣੀ, ਕਾ ਸ਼ਾਮ ਲਾਲ, ਕਾ ਅਸ਼ੋਕ ਕੁਮਾਰ ਨੇ ਸੰਬੋਧਨ ਕੀਤਾ।  
ਡੀ ਪੀ ਮੌੜ
ਜਨਰਲ ਸਕੱਤਰ
ਜਾਇੰਟ ਕੌਂਸਲ ਆਫ਼ ਟੇ੍ਰਡ ਯੂਨੀਅਨਜ਼, ਲੁਧਿਆਣਾ
ਮੋਬਾਈਲ: ੯੪੧੭੬੦੨੩੩੩

No comments: