Friday, June 28, 2013

ਤਰਸੇਮ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ

ਐਸਜੀਪੀਸੀ ’ਚ 26 ਸਾਲ ਦੀ ਸਰਵਿਸ ਪੂਰੀ ਲਗਨ, ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ
ਵਿਦਾਇਗੀ ਸਮੇਂ ਜੁੜੇ ਮਿੱਤਰਾਂ, ਸਾਥੀਆਂ ਅਤੇ ਸਹਿਯੋਗੀਆਂ ਨਾਲ ਖਿੱਚੀ ਗਈ ਇੱਕ ਯਾਦਗਾਰੀ ਤਸਵੀਰ 
ਅੰਮ੍ਰਿਤਸਰ:28 ਜੂਨ :- (ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਅਕਾਊਂਟ ਵਿਭਾਗ ਦੇ ਅਕਾਊਂਟਸ ਕਲਰਕ ਤਰਸੇਮ ਸਿੰਘ ਨੂੰ ਸੇਵਾ ਮੁਕਤ ਹੋਣ ਤੇ ਦਫਤਰ ਵੱਲੋਂ ਪਾਰਟੀ ਉਪਰੰਤ ਨਿੱਘੀ ਵਿਦਾਇਗੀ ਦਿੱਤੀ ਗਈ।
ਵਿਦਾਇਗੀ ਪਾਰਟੀ ਸਮੇਂ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਸ.ਗੁਰਚਰਨ ਸਿੰਘ ਘਰਿੰਡਾ ਤੇ ਸ.ਅੰਗਰੇਜ ਸਿੰਘ ਮੀਤ ਸਕੱਤਰ ਨੇ ਸ.ਤਰਸੇਮ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਗੁਜ਼ਾਰਿਆ ਅਤੇ ਆਪਣੇ ਜਿੰਮੇ ਲੱਗੀ ਸੇਵਾ ਗੁਰੂ ਨੂੰ ਸਮਰਪਿਤ ਹੋ ਕੇ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਸਰਵਿਸ ’ਚ ਆਉਂਦਾ ਹੈ ਤਾਂ ਉਸ ਦੇ ਸੇਵਾ ਮੁਕਤ ਹੋਣ ਦੀ ਤਰੀਕ ਨਾਲ ਹੀ ਨਿਸਚਿਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਧੰਨਤਾਯੋਗ ਹਾਂ ਕਿ ਸਾਨੂੰ ਕਿਰਤ ਕਰਨ ਦੇ ਨਾਲ-ਨਾਲ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਇਹ ਸਾਡੇ ਚੰਗੇ ਕਰਮਾਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਸ.ਤਰਸੇਮ ਸਿੰਘ ਨੇ ਵੱਖ-ਵੱਖ ਅਹੁਦਿਆਂ ਤੇ ਰਹਿੰਦੇ ਹੋਏ ਆਪਣੀ 26 ਸਾਲ ਦੀ ਸਰਵਿਸ ਪੂਰੀ ਲਗਨ, ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਅਤੇ ਕਦੇ ਵੀ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦਿੱਤਾ। ਜਿਥੇ ਸਾਰੇ ਦਫਤਰ ਨੂੰ ਇਹਨਾਂ ਦੇ ਸੇਵਾ ਮੁਕਤ ਹੋਣ ਦੀ ਘਾਟ ਮਹਿਸੂਸ ਹੋਵੇਗੀ, ਉਥੇ ਇਹ ਹੋਰ ਖੁਸ਼ੀ ਦੀ ਗੱਲ ਹੈ ਕਿ ਇਹ ਬੇਦਾਗ ਸੇਵਾ ਕਰਕੇ ਅੱਜ ਬਤੌਰ ਅਕਾਊਟਸ ਕਲਰਕ ਸੇਵਾ ਮੁਕਤ ਹੋ ਰਹੇ ਹਨ।
ਇਹਨਾਂ ਨੂੰ ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ, ਗੁਰਚਰਨ ਸਿੰਘ ਘਰਿੰਡਾ ਤੇ ਅੰਗਰੇਜ ਸਿੰਘ ਮੀਤ ਸਕੱਤਰ ਨੇ ਸਾਂਝੇ ਰੂਪ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਲੋਈ, ਸਿਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ.ਤਰਸੇਮ ਸਿੰਘ ਅਕਾਊਂਟਸ ਕਲਰਕ ਨੇ ਆਪਣੀ ਸੇਵਾ ਮੁਕਤੀ ਸਮੇਂ ਵੱਖ-ਵੱਖ ਵਿਭਾਗਾਂ ਵੱਲੋਂ ਮਿਲੇ ਪਿਆਰ ਤੇ ਸਤਿਕਾਰ ਬਦਲੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜੋ ਮਾਣ ਸਤਿਕਾਰ ਮੈਨੂੰ ਗੁਰੂ ਰਾਮਦਾਸ ਦੇ ਇਸ ਘਰ ਤੋਂ ਮਿਲਿਆ ਹੈ ਉਹ ਕਦਾਚਿਤ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਇਹ ਮੇਰੀਆਂ ਯਾਦਾਂ ਵਿੱਚ ਸਾਰੀ ਉਮਰ ਸਮਾਇਆ ਰਹੇਗਾ।
ਇਸ ਮੌਕੇ ਅਕਾਊਂਟੈਂਟ ਜਸਵਿੰਦਰ ਸਿੰਘ, ਪਰਉਕਾਰ ਸਿੰਘ, ਗੋਪਾਲ ਸਿੰਘ, ਕੁਲਵੰਤ ਸਿੰਘ ਤੇ ਸ.ਟੇਕ ਸਿੰਘ, ਸੁਪਰਡੈਂਟ ਹਰਜਿੰਦਰ ਸਿੰਘ, ਸ.ਦੌਲਤ ਸਿੰਘ, ਸ.ਮਨਜੀਤ ਸਿੰਘ ਇੰਟਰਨਲ ਆਡੀਟਰ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦਾ ਸਮੂਹ ਸਟਾਫ ਮੌਜੂਦ ਸੀ।

No comments: