Thursday, July 25, 2013

ਨਹੀਂ ਰਹੇ ਪਾਸ਼ ਦੇ ਪਿਤਾ ਮਾਣਯੋਗ ਸੋਹਣ ਸਿੰਘ ਸੰਧੂ

ਇੱਕ ਸਦਮਾ ਹੋਰ ਕ੍ਰਾਂਤੀ ਨੂੰ ਸਮਰਪਿਤ ਕਲਮੀ ਹਲਕਿਆਂ ਚ ਸੋਗ 
Gullu Dayal ਅਰਥਾਤ ਆਪਣੇ ਸਾਰਿਆਂ ਦੀ ਜਾਣੀ ਪਛਾਣੀ ਕਲਮਕਾਰ ਗੁਲਸ਼ਨ ਦਿਆਲ ਨੇ ਇੱਕ ਬਹੁਤ ਹੀ ਉਦਾਸੀ ਵਾਲੀ ਖਬਰ ਆਪਣੀ ਪਰੋਫਾਈਲ 'ਤੇ ਸ਼ੇਅਰ ਕੀਤੀ ਹੈ. ਕ੍ਰਾਂਤੀ ਦੀ ਸ਼ਾਇਰੀ ਦਾ ਪ੍ਰਤੀਕ ਬਣੇ ਹਰਮਨ ਪਿਆਰੇ ਸ਼ਾਇਰ ਅਵਤਾਰ ਸਿੰਘ ਸੰਧੂ  ਉਰਫ  ਮਾਨਯੋਗ ਪਿਤਾ ਸੋਹਣ ਸਿੰਘ ਸੰਧੂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ.  ਮੈਡਮ ਗੁਲਸ਼ਨ ਦਿਆਲ ਨੇ ਬਹੁਤ ਹੀ ਭਰੇ ਮਨ ਨਾਲ ਸੂਚਿਤ ਕੀਤਾ ਹੈ,"ਬਹੁਤ ਦੁਖ ਤੇ ਭਾਰੇ ਮਨ ਨਾਲ ਸਾਰੇ ਦੋਸਤਾਂ ਤੇ ਮਿਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੀ ਅੱਜ ਸ਼ਾਮ ਪਾਸ਼ ਦੇ ਪਿਤਾ ਜੀ ਸਰਦਾਰ ਸੋਹਣ ਸਿੰਘ ਸੰਧੂ ਜੀ ਆਪਣੀ ਸੰਸਾਰ ਯਾਤਰਾ ਪੂਰੀ ਕਰ ਗਏ ਨੇ ; ਤਕਰੀਬਨ ਜਨਵਰੀ ਤੋਂ ਹੀ ਬਹੁਤ ਬੀਮਾਰ ਸਨ , ਬਹੁਤ ਸਾਰੀਆਂ ਤਕਲੀਫਾਂ ਹੋਣ ਦੇ ਬਾਵਜੂਦ ਉਹ ਬਹੁਤ ਹਿੰਮਤ ਨਾਲ ਹਰ ਪਲ , ਹਰ ਤਕਲੀਫ਼ ਦਾ ਸਾਹਮਣਾ ਕਰਦੇ ਰਹੇ; ਪਰ ਹੁਣ ਇੱਕ ਹਫਤੇ ਤੋਂ ਉਹ ਅਚਾਨਕ ਜ਼ਿਆਦਾ ਢਿਲ੍ਹੇ ਹੋ ਗਏ ਸਨ 
....ਇਸ ਦੁਖ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ .....ਮੇਰੇ ਲਈ ਇਹ ਉਨ੍ਹਾਂ ਹੀ ਵੱਡਾ ਸਦਮਾ ਹੈ ਜਿਨ੍ਹਾਂ ਕਿ ਉਨ੍ਹਾਂ ਦੇ ਪਰਿਵਾਰ ਨੂੰ ਹੈ ...ਖੁਸ਼ਕਿਸਮਤ ਹਾਂ ਕਿ ਮੈਂ ਬਹੁਤ ਸਮਾਂ ਉਨ੍ਹਾਂ ਨਾਲ ਬਿਤਾਇਆ ..ਬਦਕਿਸਮਤੀ ਕਿ ਆਖਿਰੀ ਪਲ ਮੈਂ ਉਨ੍ਹਾਂ ਕੋਲ ਨਹੀਂ ਸਾਂ ...ਦੋ ਦਿਨ ਪਹਿਲਾ ਮੈਂ ਕੋਸ਼ਿਸ਼ ਕੀਤੀ ਉਨ੍ਹਾਂ ਨਾਲ ਫੋਨ ਤੇ ਗੱਲ ਕਰਣ ਦੀ ਪਰ ਸਿਰਫ ਆਵਾਜ਼ ਹੀ ਸੁਣ ਸੁਕੀ , ਲਫਜ਼ ਨਹੀਂ ਸਮਝ ਪਏ ...ਪਾਸ਼ ਦਾ ਵੱਡਾ ਵੀਰ , ਛੋਟੀ ਭੈਣ ਪੰਮੀ ਸਾਰੀਆਂ ਨੇ ਬਹੁਤ ਸੇਵਾ ਕੀਤੀ ਤੇ ਤੇ ਉਹ ਸਾਰੇ ਕੋਲ ਹੀ ਸਨ ...ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇਹ ਖਬਰ ਤੁਹਾਨੂੰ ਸਾਰਿਆਂ ਨੂੰ ਦੇਵਾਂਗੀ। ਧੀਦੋ ਗਿੱਲ ਨਾਲ ਸਵੇਰੇ ਗੱਲ ਕਰ ਕੇ ਮੈਂ ਭੋਗ ਤੇ funeral ਬਾਰੇ ਖਬਰ ਦੇਵਾਂਗੀ। ਰੱਬ ਉਨ੍ਹਾਂ ਦੇ ਪਰਿਵਾਰ ਨਾਲ ਅੰਗ ਸੰਗ ਸਹਾਈ ਹੋਵੇ .......I just loved him ..he was most wonderful man , so adorable....for me it is a personal loss...i learnt so much from him....
ਪੰਜਾਬੀ ਕਾਵਿ ਜਗਤ ਦੇ ਸਿਰਮੌਰ ਸ਼ਾਇਰ ਪਾਸ਼ ਦੇ ਪਿਤਾ ਸਵਰਗੀ ਸੋਹਣ ਸਿੰਘ ਸੰਧੂ ਹੁਰਾਂ ਨਾਲ ਨਜ਼ਰ ਆ ਰਹੇ ਹਨ ਕਾਮਰੇਡ ਅਮੋਲਕ ਸਿੰਘ 
ਇਸੇ ਤਰ੍ਹਾਂ ਤਰਨ ਦੀਪ ਸਿੰਘ ਦਿਓਲ ਨੇ ਦੱਸਿਆ ਹੈ ਕਿ ਇਹ ਖ਼ਬਰ ਬੜੇ ਹੀ ਦੁਖ ਨਾਲ ਬਾਈ ਗੁਰਪ੍ਰੀਤ ਰੇਡੀਓ ਇੰਡੀਆ ਕਨੇਡਾ ਦੇ ਹਵਾਲੇ ਨਾਲ ਦੱਸ ਰਹੇ ਹਾਂ ਕਿ ਪਾਸ਼ ਦੇ ਪਿਤਾ ਮੇਜਰ ਸੋਹਨ ਸਿੰਘ ਸੰਧੂ ਕੱਲ ਰਾਤੀਂ ਇਸ ਸੰਸਾਰ ਤੋਂ ਵਿਦਾ ਹੋ ਗਏ ਨੇ....ਪਿਛਲੇ ਕਾਫ਼ੀ ਵਕਤ ਤੋਂ ਬਿਮਾਰ ਚੱਲ ਰਹੇ ਸਨ |
ਇਸ ਮੌਕੇ ਅਸੀਂ ਅਦਾਰਾ ਸਤਰੰਗੀ ਵਲੋਂ ਸੋਕ ਦਾ ਪ੍ਰਗਟਾਵਾ ਕਰਦੇ ਹਾਂ....ਕਈ ਵਾਰ ਓਹਨਾ ਨਾਲ ਗੱਲ ਬਾਤ ਕਰਨ ਦਾ ਮੌਕਾ ਮਿਲਿਆ।..ਬਹੁਤ ਸੂਝਵਾਨ ਇਨਸਾਨ ਸਨ | ਓਹਨਾ ਨਾਲ ਪਾਸ਼ ਨਾਲ ਜੁੜੇ ਕੁਝ ਪ੍ਰੋਜੈਕਟ ਚੱਲ ਰਹੇ ਸਨ....ਜਿਹਨਾ ਦੇ ਪ੍ਰਭਾਵਿਤ ਹੋਣ ਦੇ ਅਸਾਰ ਨੇ |--ਤਰਨਦੀਪ ਦਿਓਲ



ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ


No comments: