Tuesday, September 03, 2013

ਅਕਾਲੀ ਦਲ ਦੀ ਪ੍ਰਧਾਨਗੀ : ਇਹ ਸਿਰਫ ਪ੍ਰਧਾਨ ਦੀ ਚੋਣ ਹੀ ਨਹੀਂ ਸੀ

ਇਹ ਬਾਦਲ ਪਰਿਵਾਰ ਦਾ ਸ਼ਕਤੀ ਪ੍ਰਦਰ੍ਸ਼ਨ ਵੀ ਸੀ !
ਸਾਰੀਆਂ ਫੋਟੋ: ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ 
ਅੰਮ੍ਰਿਤਸਰ 3 ਸਤੰਬਰ 2013:(ਕਿੰਗ//ਪੰਜਾਬ ਸਕਰੀਨ): ਵਿਰੋਧੀਆਂ ਵੱਲੋਂ ਅੱਡੀ ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਬਾਦਲ ਪਰਿਵਾਰ ਨੇ ਇੱਕ ਵਾਰ ਫੇਰ ਪਾਰਟੀ ਦੀ ਜਥੇਬੰਦਕ ਸਿਆਸਤ 'ਤੇ ਵੀ ਆਪਣੀ ਮਜਬੂਤ ਪਕੜ ਸਾਬਿਤ ਕਰਕੇ ਦਿਖਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਅੱਜ ਦੂਸਰੀ ਵਾਰ ਸਰਬਸੰਮਤੀ ਨਾਲ ਸ. ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ  ਸਰਪ੍ਰਸਤ ਚੁਣ ਲਿਆ ਜਾਣਾ ਬਾਦਲ ਪਰਿਵਾਰ ਦੀ ਰਣਨੀਤੀ ਨੂੰ ਇੱਕ ਵਾਰ ਫੇਰ ਜੇਤੂ ਅਤੇ ਅਸਰਦਾਰ ਸਾਬਿਤ ਕਰਦਾ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੀਤੀ ਅਰਦਾਸ ਉਪਰੰਤ ਡੈਲੀਗੇਟ ਇਜਲਾਸ ਦੀ ਕਾਰਵਾਈ ਬੜੇ ਹੀ ਰਵਾਇਤੀ ਅਤੇ ਜਮਹੂਰੀ ਢੰਗ ਨਾਲ ਸ਼ੁਰੂ ਹੋਈ। ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਤੁਰਦਿਆਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਪਾਰਟੀ ਦੇ ਡੈਲੀਗੇਟ ਇਜਲਾਸ ਵਿਚ ਪਾਰਟੀ ਪ੍ਰਧਾਨਗੀ ਲਈ ਸ. ਸੁਖਬੀਰ ਸਿੰਘ ਬਾਦਲ ਦਾ ਨਾਂਅ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪੇਸ਼ ਕੀਤਾ ਜਿਵੇਂ ਕੀ ਸੰਵਿਧਾਨ ਅਤੇ ਲੋਕਤੰਤਰ ਮੁਤਾਬਿਕ ਹੁੰਦਾ ਹੈ। ਇਸਤੋਂ ਬਾਅਦ ਪਹਿਲਾਂ ਤੋਂ ਹੀ ਲਾਈ ਗਈ ਆਸ ਅਤੇ ਮੀਡੀਆ 'ਚ ਆਈਆਂ ਖਬਰਾਂ ਮੁਤਾਬਿਕ ਇਸ ਦੀ ਪ੍ਰੋੜਤਾ ਪਾਰਟੀ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਕਰ ਦਿੱਤੀ। ਇਸੇ ਤਰ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਪਾਰਟੀ ਦਾ ਸਰਪ੍ਰਸਤ ਬਣਾਉਣ ਲਈ ਨਾਂਅ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਨੇ ਪੇਸ਼ ਕੀਤਾ, ਜਿਸ ਨੂੰ ਇਜਲਾਸ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਪਾਰਟੀ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਸਰਪ੍ਰਸਤ ਦਾ ਐਲਾਨ ਜਿਉਂ ਹੀ ਸਟੇਜ ਤੋਂ ਕੀਤਾ, ਸਾਰਾ ਹਾਲ ਜੈਕਾਰਿਆਂ ਨਾਲ ਗੂੰਜ ਉਠਿਆ। ਇਸ ਤਰਹ ਸਾਰਾ ਕੁਝ ਉਵੇਂ ਹੋਇਆ ਜਿਵੇਂ ਕੀ ਉਡੀਕਿਆ ਜਾ ਰਿਹਾ ਸੀ
ਪਾਰਟੀ ਪ੍ਰਧਾਨ ਦੀ ਚੋਣ ਨੂੰ ਬਾਕੀ ਦੀਆਂ ਕੌਮੀ ਪਾਰਟੀਆਂ ਦੇ ਹਾਣ ਦੀ ਕਰਦਿਆਂ ਪਾਰਟੀ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੇ 5 ਸਾਲਾਂ ਦੌਰਾਨ ਦਿੱਤੀ ਸੇਵਾ ਲਈ ਬਾਕਾਇਦਾ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ। ਇਸਦੇ ਨਾਲ ਹੀ ਉਹ ਇਹ ਆਖਣਾ ਵੀ ਨਹੀਂ ਭੁੱਲੇ ਕਿ ਉਨ੍ਹਾਂ ਦੀ ਕਾਮਯਾਬੀ ਵਿਚ ਸਭ ਤੋਂ ਵੱਡਾ ਹੱਥ ਸ. ਪ੍ਰਕਾਸ਼ ਸਿੰਘ ਬਾਦਲ ਦਾ ਹੈ, ਜਿਨ੍ਹਾਂ ਪਾਰਟੀ ਅਤੇ ਸਰਕਾਰ ਚਲਾਉਣ ਵਿਚ ਸ. ਪ੍ਰਕਾਸ਼ ਮੈਨੂੰ ਦਿਸ਼ਾ-ਨਿਰਦੇਸ਼ ਹੀ ਨਹੀਂ ਸਗੋਂ ਸਹੀ ਮਾਰਗ ਦਰਸ਼ਨ ਵੀ ਦਿੱਤਾ। ਇਸ ਇਜਲਾਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ‘ਤੇ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਨੇ ਭਰੋਸਾ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਨੇ ਆਖਿਆ ਕਿ ਪਾਰਟੀ ਵਿਚ ਹਰੇਕ ਨੂੰ ਇਨਸਾਫ ਤੇ ਹੱਕ ਮਿਲੇ ਇਹ ਹਮੇਸ਼ਾ ਉਨ੍ਹਾਂ ਦੀ ਪਹਿਲਕਦਮੀ ਰਹੀ ਹੈ। ਇਸ ਚੋਣ ਦੀ ਪੁਸ਼ਟੀ ਕਰਦਿਆਂ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣੇ ਜਾਣ ਉਪਰੰਤ ਸੰਤ ਸਮਾਜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁ. ਕਮੇਟੀ ਤੋਂ ਇਲਾਵਾ ਕਈ ਹੋਰਨਾਂ ਜਥੇਬੰਦੀਆਂ ਤੇ ਆਗੂਆਂ ਨੇ ਬੜੇ ਹੀ ਜੋਸ਼ੋ ਖਰੋਸ਼ ਨਾਲ ਸਨਮਾਨਿਤ ਵੀ ਕੀਤਾ। ਸਿਰਫ ਸਨਮਾਨਿਤ ਹੀ ਨਹੀਂ ਕੀਤਾ ਬਲਕਿ ਏਥੋਂ ਤੱਕ ਵੀ ਆਖਿਆ ਕੀ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਵਿੱਚੋਂ ਕਾਂਗਰਸ ਨੂੰ ਉਖੇੜਨਾ ਸੰਭਵ ਹੋ ਸਕਿਆ 
ਇਸ ਇਜਲਾਸ ਵਿਚ ਸੰਤ ਸਮਾਜ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਦਿੱਲੀ ਗੁ. ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਬਲਵੰਤ ਸਿੰਘ ਰਾਮੂਵਾਲੀਆ, ਬੀਬੀ ਜਗੀਰ ਕੌਰ ਜਨਰਲ ਸਕੱਤਰ, ਵਤਾਰ ਸਿੰਘ ਹਿੱਤ, ਸੇਵਾ ਸਿੰਘ ਸੇਖਵਾਂ, ਬੀਬੀ ਸਤਵੰਤ ਕੌਰ ਸੰਧੂ, ਉਪਿੰਦਰਜੀਤ ਕੌਰ, ਇੰਦਰਬੀਰ ਸਿੰਘ ਬੁਲਾਰੀਆ, ਵਿਰਸਾ ਸਿੰਘ ਵਲਟੋਹਾ, ਉਪਕਾਰ ਸਿੰਘ ਸੰਧੂ, ਭਾਈ ਰਾਮ ਸਿੰਘ, ਜੋਧ ਸਿੰਘ ਸਮਰਾ, ਵੀਰ ਸਿੰਘ ਲੋਪੋਕੇ, ਜਸਜੀਤ ਸਿੰਘ ਬੰਨੀ, ਯਾਦਵਿੰਦਰ ਸਿੰਘ ਯਾਦੂ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਦਿਆਲ ਸਿੰਘ ਕੋਲਿਆਂਵਾਲੀ, ਰਾਣਾ ਲੋਪੋਕੇ, ਸੁਰਜੀਤ ਭਿੱਟਵੱਡ, ਅਮਰੀਕ ਸਿੰਘ ਆਲੀਵਾਲ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਚਾਵਲਾ, ਮਨਤਾਰ ਬਰਾੜ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਸੁੱਚਾ ਸਿੰਘ ਲੰਗਾਹ, ਜਸਬੀਰ ਸਿੰਘ ਭੁੱਲਰ, ਨਰਿੰਦਰ ਸਿੰਘ ਬਿੱਟੂ ਐੱਮ.ਆਰ., ਕੁਲਦੀਪ ਸਿੰਘ ਸੰਧੂ, ਮਨਪ੍ਰੀਤ ਸਿੰਘ ਇਆਲੀ, ਜਰਨੈਲ ਸਿੰਘ ਵਾਹਦ,  ਡਿਪਟੀ ਮੇਅਰ ਅਵਿਨਾਸ਼ ਜੌਲੀ, ਅਮਨਦੀਪ ਭਰੋਵਾਲ ਜਨਰਲ ਸਕੱਤਰ,  ਬੀਬੀ ਕਿਰਨਜੋਤ ਕੌਰ, ਜਗਜੀਵਨ ਸਿੰਘ ਖੀਰਨੀਆਂ, ਪਵਨ ਟੀਨੂੰ, ਜੋਗਿੰਦਰਪਾਲ ਜੈਨ, ਸੰਜੀਵ ਬੱਬਲੂ, ਉਂਕਾਰ ਸਿੰਘ ਥਾਪਰ, ਰਜਿੰਦਰ ਸਿੰਘ ਮਰਵਾਹ, ਉਂਕਾਰ ਸਿੰਘ ਛਾਬਡ਼ਾ, ਅਮਰਜੀਤ ਸੋਹਲ, ਸ. ਜਤਿੰਦਰ ਸਿੰਘ ਲਾਲੀ ਬਾਜਵਾ ਸਾਬਕਾ ਚੇਅਰਮੈਨ ਕੌਮੀ ਸਲਾਹਕਾਰ ਯੂਥ ਵਿੰਗ, ਸਰਬਜੋਤ ਸਿੰਘ ਸਾਬੀ ਪ੍ਰਧਾਨ ਯੂਥ ਵਿੰਗ ਹੁਸ਼ਿਆਰਪੁਰ,  ਰਾਣਾ ਰਣਬੀਰ ਸਿੰਘ, ਮਨਜਿੰਦਰ ਸਿੰਘ ਸਿਰਸਾ, ਮਹੇਸ਼ ਇੰਦਰ ਸਿੰਘ ਗਰੇਵਾਲ, ਅਜੀਤ ਸਿੰਘ ਕੋਹਾੜ, ਹੀਰਾ ਸਿੰਘ ਗਾਬੜੀਆ, ਹਰੀ ਸਿੰਘ ਜ਼ੀਰਾ, ਗੋਬਿੰਦ ਸਿੰਘ ਲੌਂਗੋਵਾਲ, ਦਰਬਾਰਾ ਸਿੰਘ ਗੁਰੂ, ਪਰਮਿੰਦਰ ਸਿੰਘ ਢੀਂਡਸਾ, ਸੰਤ ਬਲਬੀਰ ਸਿੰਘ ਘੁੰਨਸ, ਉਂਕਾਰ ਸਿੰਘ ਥਾਪਰ, ਜਨਮੇਜਾ ਸਿੰਘ ਸੇਖੋਂ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਚੇਅਰਮੈਨ ਲੇਬਰਫੇਡ ਪੰਜਾਬ, ਜਰਨੈਲ ਸਿੰਘ ਵਾਹਦ, ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ, ਪ੍ਰਕਾਸ਼ ਸਿੰਘ ਗੜ੍ਹਦੀਵਾਲਾ ਸਾਬਕਾ ਵਿਧਾਇਕ ਅਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਡੈਲੀਗੇਟ ਹਾਜ਼ਰ ਸਨ। ਇਸ ਚੋਣ ਦੇ ਐਲਾਨ ਤੋਂ ਬਾਅਦ ਅਕਾਲੀ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਸੰਸਾ ਅਤੇ ਬਿਆਨਾਂ ਦਾ ਹੜ੍ਹ ਆ ਗਿਆ ਹੈ ਗੁੱਟਬੰਦੀਆਂ ਅਤੇ ਵਿਵਾਦਾਂ ਵਿੱਚ ਉਲਝੀਆਂ ਪਾਰਟੀਆਂ ਲਈ ਸੁਖਬੀਰ ਸਿੰਘ ਬਾਦਲ ਦੀ ਚੋਣ ਵਾਲਾ ਅੰਦਾਜ਼ ਕਿਸੇ ਸ਼ਕਤੀ ਪ੍ਰਦਰਸ਼ਨ ਅਤੇ ਚੁਨੌਤੀ ਤੋਂ ਘੱਟ ਨਹੀਂ 


ਸੁਖਬੀਰ ਬਾਦਲ ਵੱਡੇ ਨਿਸ਼ਾਨਿਆਂ ਵੱਲ?

No comments: