Monday, October 07, 2013

ਜੱਥੇਦਾਰ ਮੱਕੜ ਦੇ ਸਭ ਤੋਂ ਛੋਟੇ ਬੇਟੇ ਦਾ ਦੇਹਾਂਤ

ਅੰਤਿਮ ਸੰਸਕਾਰ ਅੱਜ 11 ਵਜੇ ਮਾਡਲ ਟਾਊਨ ਐਕਟੈਨਸ਼ਨ ਵਿੱਚ
ਲੁਧਿਆਣਾ/ਅੰਮ੍ਰਿਤਸਰ/ ਚੰਡੀਗੜ੍ਹ:7 ਅਕਤੂਬਰ 2013:(ਪੰਜਾਬ ਸਕਰੀਨ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਸਭ ਤੋਂ ਛੋਟੇ ਪੁੱਤਰ ਤਜਿੰਦਰ ਸਿੰਘ ਸੋਨੀ (36) ਦਾ ਸੰਖੇਪ ਬੀਮਾਰੀ ਕਾਰਨ ਚੰਡੀਗੜ੍ਹ ਪੀ. ਜੀ. ਆਈ. ਵਿਖੇ ਦਿਹਾਂਤ ਹੋ ਗਿਆ। ਪ੍ਰਸਿਧ ਸਮਾਜ ਸੇਵਕ ਅਤੇ ਪੰਥਕ ਪ੍ਰਚਾਰਕ ਕਰਤਾਰ ਸਿੰਘ ਗਰੀਬ ਨੇ ਦੱਸਿਆ ਕਿ ਸੋਨੀ ਦਾ ਅੰਤਿਮ ਸੰਸਕਾਰ 8 ਅਕਤੂਬਰ ਨੂੰ ਸਵੇਰੇ 11 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਹੋਵੇਗਾ। ਇਸ ਦੁਖਦਾਈ ਖਬਰ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕਈ ਅਕਾਲੀ-ਭਾਜਪਾ ਨੇਤਾਵਾਂ ਨੇ ਦੁੱਖ ਦਾ ਇਜ਼ਹਾਰ ਕੀਤਾ। ਇਹ ਦੁਖਦਾਈ ਫੈਲਦਿਆਂ ਹੀ ਲੋਕਾਂ ਵੱਲੋਂ ਬਾਰ ਬਾਰ ਪੁਸ਼ਟੀ ਦੇ  ਹੋ ਗਏ। ਸਾਰੇ ਇਹੀ ਆਖ ਰਹੇ ਸਨ ਕਿ ਉਹਨਾਂ ਨੂੰ ਇਸ ਖਬਰ ਦਾ ਇਤਬਾਰ  ਰਿਹਾ। ਜਥੇਦਾਰ ਮੱਕੜ ਦੇ ਪੰਥਕ ਹਮਾਇਤੀਆਂ ਤੇ ਰਿਸ਼ਤੇਦਾਰਾਂ ‘ਚ ਵੀ ਡੂੰਘੇ ਸੋਗ ਵਾਲਾ ਮਾਹੌਲ ਬਣ ਗਿਆ। ਜੱਥੇਦਾਰ ਮੱਕੜ ਦੇ ਨਿਵਾਸ ਅਸਥਾਨ ਤੇ ਹਮਦਰਦੀ ਪ੍ਰਗਟ ਕਰਨ ਲਈ ਲੋਕਾਂ ਦੀ ਭੀੜ ਲੱਗ ਗਈ। ਮ੍ਰਿਤਕ ਸੋਨੀ ਆਪਣੇ ਪਿੱਛੇ ਧਰਮਪਤਨੀ, ਛੋਟੀ ਬੇਟੀ ਤੇ ਤਿੰਨ ਸਾਲਾਂ ਦਾ ਪੁੱਤਰ ਛੱਡ ਗਏ। ਸਰਦਾਰ ਗਰੀਬ ਨੇ ਦੱਸਿਆ ਕਿ ਜੱਥੇਦਾਰ ਮੱਕੜ ਦੇ ਤਿੰਨ ਬੇਟੇ ਸਨ ਅਤੇ ਮਿਰਤਕ ਉਮਰ ਵਿੱਚ ਸਭਤੋਂ ਛੋਟਾ ਸੀ।
ਅੰਮ੍ਰਿਤਸਰ ਤੋਂ ਮਿਲੀ ਰਿਪੋਰਟ ਦੇ ਮੁਤਾਬਿਕ:ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਇਸਨੂੰ ਬੇਵਕਤੀ ਮੌਤ ਅਤੇ ਅਸਹਿ ਸਦਮਾ ਦਸਦਿਆਂ ਬਾਕਾਇਦਾ ਸੋਗ ਸਭਾ ਵੀ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਵਿਛੜੀ ਰੂਹ ਦੇ ਨਮਿੱਤ ਮੂਲ ਮੰਤਰ ਦੇ ਪਾਠ ਉਪਰੰਤ ਸੋਗ ਵੱਜੋਂ ਦਫਤਰ ਵੀ ਬੰਦ ਰੱਖੇ ਗਏ। 
ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਨੇ ਸਾਰੇ ਮੁਲਾਜਮਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੂੰ ਅੱਜ ਉਸ ਵੇਲੇ ਭਾਰੀ ਸਦਮਾ ਪਹੁੰਚਿਆ ਜਦੋਂ ਉਨਾਂ ਦੇ ਸਭ ਤੋਂ ਛੋਟੇ ਸਪੁੱਤਰ ਸ. ਤਜਿੰਦਰਪਾਲ ਸਿੰਘ (ਸੋਨੀ) ਭਰ ਜਵਾਨੀ ‘ਚ ਪਰਿਵਾਰ ਨੂੰ ਵਿਛੋੜਾ ਦੇ ਗਏ। ਉਹ 38 ਸਾਲਾਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਬਿਮਾਰ ਹੋਣ ਕਰਕੇ ਜੇਰੇ ਇਲਾਜ ਪੀ.ਜੀ.ਆਈ. ਚੰਡੀਗੜ ਦਾਖਲ ਸਨ। 
ਉਨਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸਮੁੱਚੇ ਅਹੁਦੇਦਾਰਾਂ/ਮੁਲਾਜ਼ਮਾਂ ਵੱਲੋਂ ਇਕੱਤਰ ਹੋ ਕੇ ਵਿਛੜੀ ਰੂਹ ਦੇ ਨਮਿੱਤ ਮੂਲ ਮੰਤਰ ਦੇ ਪਾਠ ਕੀਤੇ ਗਏ ਉਪਰੰਤ ਸ਼੍ਰੋਮਣੀ ਕਮੇਟੀ ਤੇ ਇਸ ਨਾਲ ਸਬੰਧਤ ਅਦਾਰੇ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਸ. ਤਜਿੰਦਰਪਾਲ ਸਿੰਘ ਸੋਨੀ ਦੇ ਅਕਾਲ ਚਲਾਣੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ. ਇੰਦਰਜੀਤ ਸਿੰਘ ਤੇ ਸ. ਮਨਵਿੰਦਰ ਸਿੰਘ ਦੇ ਛੋਟੇ ਭਰਾ ਸਨ ਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਇਕ ਬੇਟੀ ਛੱਡ ਗਏ। ਉਨਾਂ ਕਿਹਾ ਕਿ ਸ. ਤਜਿੰਦਰਪਾਲ ਸਿੰਘ ਸੋਨੀ ਦਾ ਵਿਛੋੜਾ ਅਸਹਿ ਹੈ। ਉਨਾਂ ਦੱਸਿਆ ਕਿ ਉਨਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ 8-10-2013 ਨੂੰ ਸਵੇਰੇ 11:00 ਵਜੇ ਸ਼ਮਸ਼ਾਨ ਭੂਮੀ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਹੋਵੇਗਾ।
ਸ. ਤਜਿੰਦਰਪਾਲ ਸਿੰਘ ਸੋਨੀ ਦੇ ਅਕਾਲ ਚਲਾਣੇ ‘ਤੇ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਣ ਸਿੰਘ ਬੰਗੀ, ਸ. ਸੂਬਾ ਸਿੰਘ ਡੱਬਵਾਲੀ ਆਦਿ ਅੰਤਿ੍ਰੰਗ ਕਮੇਟੀ ਮੈਂਬਰ ਸਾਹਿਬਾਨ, ਸ. ਰੂਪ ਸਿੰਘ ਤੇ ਸ. ਸਤਬੀਰ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਤੇ ਸਮੂੰਹ ਮੁਲਾਜ਼ਮਾਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਸੇਜਲ ਅੱਖਾਂ ਨਾਲ ਤਜਿੰਦਰਪਾਲ ਸਿੰਘ ਸੋਨੀ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

No comments: