Monday, October 14, 2013

ਭਗਵਾਨ ਵਾਲਮੀਕਿ ਪਰਗਟ ਦਿਹਾੜਾ: ਪਿੰਡ ਦਬਰੁਜੀ 'ਚ ਚੌਥੀ ਵਿਸ਼ਾਲ ਸ਼ੋਭਾ ਯਾਤਰਾ

Sun, Oct 13, 2013 at 7:52 PM  
ਹੈਲੀਕਪਟਰ ਨਾਲ ਫੁੱਲਾਂ ਦੀ ਵਰਖਾ ਵਿਸ਼ੇਸ ਆਕਰਸ਼ਣ ਸੀ 
ਕਪੂਰਥਲਾ: 13 ਅਕਤੂਬਰ 2013: (ਰੂਪ ਦਬੁਰਜੀ): ਭਗਵਾਨ ਵਾਲਮੀਕਿ ਪਰਗਟ ਦਿਹਾੜੇ ਦੇ ਸਬੰਧ ਵਿਚ ਵਾਲਮੀਕਿ ਸਭਾ ਪਿੰਡ ਦਬਰੁਜੀ ਨੇ ਚੌਥੀ ਵਿਸ਼ਾਲ ਸ਼ੋਭਾ ਯਾਤਰਾ ਬੜੀ  ਉਤਸ਼ਾਹ ਨਾਲ ਕੱਢੀ ਜਿਸ ਵਿੱਚ ਸੰਗਤ ਨੇ ਵਧ ਚੜ੍ਹ ਕੇ  ਭਾਗ ਲਿਆ।
ਵਾਲਮੀਕਿ ਸਭਾ ਪਿੰਡ ਦਬਰੁਜੀ ਵਲੋਂ ਭਗਵਾਨ ਵਾਲਮੀਕਿ ਪਰਗਟ ਦਿਹਾੜੇ ਦੇ ਸਬੰਧ ਵਿਚ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਸ਼ਿੰਦਰ ਪਾਲ ਮੱਟੂ,ਸਾਬਕਾ ਪ੍ਰਧਾਨ ਵਾਲਮੀਕਿ ਸਭਾ,ਵੁਲਵਰਹੈਂਪਟਨ,ਯੂ ਕੇ ਨੇ ਰਿਬਨ ਕੱਟ ਕੇ ਭਗਵਾਨ ਵਾਲਮੀਕਿ ਮੰਦਿਰ ਤੋਂ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ। ਸਭਾ ਦੇ ਪ੍ਰਧਾਨ ਸ਼੍ਰੀ ਸੁਖਦੇਵ ਰਾਜ ਥਾਪਰ, ਸ਼੍ਰੀ ਕਰਤਾਰ ਸਿੰਘ,ਲਾਲ ਚੰਦ ਥਾਪਰ ਅਤੇ ਸਾਬਕਾ ਸਰਪੰਚ ਸ਼੍ਰੀ ਹੰਸ ਰਾਜ ਵਲੋਂ ਸ਼ਾਮਿਲ ਪਤਵੰਤਿਆਂ ਨੂੰ ਸਰੋਪੇ ਪਹਿਨਾਏ ਗਏ ।ਪਾਲਕੀ ਸਾਹਿਬ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ।ਪਾਲਕੀ ਸਾਹਿਬ ਦੇ ਮਹੁਰੇ ਸਭ ਤੋ ਪਹਿਲਾਂ ਝਾੜੂਆਂ ਵਾਲੀਆਂ ਬੀਬੀਆਂ,ਉਸਦੇ ਮਗਰ ਗਾਗਰਾਂ ਵਾਲੀਆਂ ਬੀਬੀਆਂ,ਫਿਰ ਫੁੱਲਾਂ ਦੀ ਵਰਖਾ ਕਰਨ ਵਾਲੀਆਂ ਬੀਬੀਆਂ ਸਨ, ਜੋ ਬੜੇ ਹੀ ਸਲੀਕੇ ਅਤੇ ਸ਼ਰਧਾ ਨਾਲ ਆਪਣੀ ਆਪਣੀ ਸੇਵਾ ਨਿਭਾ ਰਹੀਆਂ ਸਨ । ਪਾਲਕੀ ਸਾਹਿਬ ਦੇ ਮਗਰ ਸਰਧਾਵਾਨ ਸੰਗਤਾਂ ਦਾ ਵਿਸ਼ਾਲ ਇਕੱਠ ਦੇਖਣ ਵਾਲਾ ਸੀ ।ਗਲ਼ਾਂ ‘ਚ ਭਗਵੇਂ ਸਰੋਪੇ ਅਤੇ ਚਿੱਟੇ ਵਸਤਰ ਪਹਿਨੀ ਅਤੇ ਸਿਰ ‘ਤੇ ਚਿੱਟੇ ਰੁਮਾਲ ਵੇਖ ਕੇ ਇੰਜ ਲਗਦਾ ਸੀ ਅਸੀਂ ਕਿਸੇ ਅਲੋਕਿਕ ਦੁਨੀਆ ‘ਚ ਆ ਗਏ ਹੋਈਏ। ਵਿਸ਼ਾਲ ਸ਼ੋਭਾ ਯਾਤਰਾ ‘ਤੇ ਹੈਲੀਕਪਟਰ ਨਾਲ ਫੁੱਲਾਂ ਦੀ ਵਰਖਾ ਵਿਸ਼ੇਸ ਆਕਰਸ਼ਣ ਸੀ ।ਇਸ ਯਾਤਰਾ ਵਿਚ  ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ,ਰਾਜਨੀਤਕ ਪਾਰਟੀਆਂ ਦੇ ਆਗੂ,ਸਮਾਜ ਸੇਵੀ ਜੱਥੇਬੰਦੀਆ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੇ ਆਪਣੀ ਹਾਜ਼ਰੀ ਲਿਵਾਈ ਜਿਨ੍ਹਾਂ ਵਿਚ ਸ੍ਰਵਸ਼੍ਰੀ ਐਸ.ਐਸ.ਪੀ. ਇੰਦਰਬੀਰ ਸਿੰਘ,ਪਰਮਜੀਤ ਸਿੰਘ,ਪ੍ਰਧਾਨ ਨਗਰ ਕੌਂਸਲ,ਕਪੂਰਥਲਾ,ਜੱਥੇਦਾਰ ਸੁਖਦੇਵ ਸਿੰਘ ਕਾਦੂਪੁਰ,ਜਨਰਲ ਸਕੱਤਰ ਯੂਥ ਅਕਾਲੀ ਦਲ,ਜੀਆ ਲਾਲ ਨਾਹਰ,ਪ੍ਰਧਾਨ ਭਾਰਤੀਆ ਵਾਲਮੀਕਿ ਧਰਮ ਸਮਾਜ,ਦੇਵੀ ਦਾਸ ਨਾਹਰ,ਪ੍ਰਧਾਨ ਬੀ.ਐਸ.ਪੀ.ਅੰਬੇਦਕਰ,ਰਾਣਾ ਗੁਰਜੀਤ ਸਿੰਘ ਐਮ.ਐਲ.ਏ.ਕਪੂਰਥਲਾ,ਸਰਬਣ ਗਿੱਲ,ਪ੍ਰਧਾਨ ਵਾਲਮੀਕਿ ਕ੍ਰਾਂਤੀ ਸੈਨਾ, ਸਰਪੰਚ ਮਨਜੋਤ ਸਿੰਘ,ਰਣਜੀਤ ਸਿੰਘ ਖੋਜੇਵਾਲੀ,ਮਾਸਟਰ ਗੁਰਦੇਵ ਸਿੰਘ,ਜਿਲ੍ਹਾ ਪ੍ਰਧਾਨ,ਸ਼੍ਰੋਮਣੀ ਅਕਾਲੀ ਦਲਹੀਰਾ ਲਾਲ ਧੀਰ,ਭਾਰਤੀਆ ਜਨਤਾ ਪਾਰਟੀ,ਦਰਸ਼ਨ ਸਿੰਘ ਕੋਟਕਰਾਰਖਾਂ,ਰੂਪ ਦਬੁਰਜੀ,ਸੁਰਿੰਦਰ ਅਟਵਾਲ,ਅਟਵਾਲ ਦਬੁਰਜੀ ,ਦਲਜੀਤ ਸਿੰਘ ਬਸਰਾ,ਚੈਅਰਮੈਨ ਬਲਾਕ ਸੰਪਤੀ,ਕਪੂਰਥਲਾ,ਰਵਿੰਦਰ ਸਿੰਘ ਰਵੀ,ਪੀ ਏ ਟੂ ਐਮ ਪੀ. ਸ਼.ਰਤਨ ਸਿੰਘ ਅਜਨਾਲ,ਦਿਲਬਾਗ ਥਾਪਰ,ਬਿੱਕਰ ਸਿੰਘ,ਭਜਨ ਸਿੰਘ,ਦਰਸ਼ਨ ਲਾਲ,ਸਰਦਾਰਾ ਅਟਵਾਲ,ਗੁਲਜ਼ਾਰੀ ਲਾਲ ਅਟਵਾਲ,ਪੰਚ ਗੁਰਦੇਵ ਲਾਲ,ਹਰਬੰਸ ਲਾਲ ਪੰਛੀ,ਪਿਆਰਾ ਲਾਲ ਸਿਆਣੀਵਾਲ,ਓਮ ਮਿੱਤਲ, ਸਾਬਕਾ ਸਰਪੰਚ ਗੁਰਨਾਮ ਸਿੰਘ, ਬਲਬੀਰ ਸਿੰਘ,ਸਾਧੂ ਸਿੰਘ ਸੇਖੂਪੁਰ,ਸਰਪੰਚ ਜਰਨੈਲ ਸਿੰਘ ਭੰਗੂ,ਰਜਿੰਦਰ ਬਾਉ,ਮੰਗਤ ਰਾਮ,ਰੋਸ਼ਨ ਲਾਲ ਥਾਪਰ,ਨੰਬਰਦਾਰ  ਮਨਜੀਤ ਸਿੰਘ,ਅਸ਼ੋਕ ਸੋਨੀ ਅਤੇ ਜਰਨੈਲ ਸਿੰਘ ਆਦਿ ਦੇ ਨਾਂ ਜਿਕਰਯੋਗ ਹਨ ।ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਪਿੰਡ ਕਾਦੂਪੁਰ,ਬਿਸ਼ਨਪੁਰ,ਨੂਰਪੁਰ,ਤਰਲੋਕ ਪੁਰ,ਚੂਹੜਵਾਲ ਦੀਆਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ ।ਥਾਂ-ਥਾਂ ਤੇ ਗੁਰੁ ਦੀਆਂ ਸੰਗਤੇ ਵਲੋਂ,ਚਾਹ-ਪਾਣੀ,ਛੋਲੇ ਕੁਲਚੇ,ਆਇਸ ਕ੍ਰੀਮ,ਫਰੂਟ ਚਾਟ ਆਦਿ ਦੇ ਲੰਗਰ ਲਾਏ ਗਏ ।

ਭਗਵਾਨ ਵਾਲਮੀਕ ਜੇਯੰਤੀ ਦੀਆਂ ਤਿਆਰੀਆਂ ਮੁਕੰਮਲ

ਭਗਵਾਨ ਵਾਲਮੀਕਿ ਪਰਗਟ ਦਿਹਾੜਾ: ਪਿੰਡ ਦਬਰੁਜੀ 'ਚ ਚੌਥੀ ਵਿਸ਼ਾਲ ਸ਼ੋਭਾ ਯਾਤਰਾ 

ਵਾਲਮੀਕ ਤੀਰਥ ਦੇ ਨੀਂਹ ਪੱਥਰ ਰੱਖੇ ਜਾਣ ਦੀਆਂ ਤਿਆਰੀਆਂ ਮੁਕੰਮਲ

No comments: