Tuesday, October 08, 2013

ਸੇਜਲ ਅੱਖਾਂ ਨਾਲ ਤਜਿੰਦਰਪਾਲ ਸਿੰਘ ਸੋਨੀ ਨੂੰ ਦਿੱਤੀ ਗਈ ਅੰਤਿਮ ਵਿਦਾਇਗੀ

Tue, Oct 8, 2013 at 3:48 PM
ਪ੍ਰਮੁੱਖ ਸਖ਼ਸ਼ੀਅਤਾਂ ਪੁੱਜੀਆਂ ਅੰਤਿਮ ਸੰਸਕਾਰ ਸਮੇਂ  
ਸਾਰਿਆਂ ਨੇ ਕੀਤਾ ਜਥੇ:ਅਵਤਾਰ ਸਿੰਘ ਦੇ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾ:- 8 ਅਕਤੂਬਰ 2013:(ਰੈਕਟਰ ਕਥੂਰੀਆ//ਪੰਜਾਬ ਸਕਰੀਨ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਛੋਟੇ ਤੇ ਹੋਣਹਾਰ ਸਪੁੱਤਰ ਸ.ਤਜਿੰਦਰਪਾਲ ਸਿੰਘ ਸੋਨੀ ਮੱਕੜ (38) ਜੋ ਬੀਤੇ ਦਿਨ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸੁਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ ਉਨ•ਾਂ ਦੀ ਮ੍ਰਿਤਕ ਦੇਹ ਦਾ ਅੰਤਿੰਮ ਸੰਸਕਾਰ ਅੱਜ ਮਾਡਲ ਟਾਉੂਨ ਐਕਸਟੈਨਸਨ (ਲੁਧਿਆਣਾ) ਦੇ ਸਮਸ਼ਾਨਘਾਟ ਵਿਖੇ ਪੂਰਨ ਗੁਰਮਰਿਯਾਦਾ ਦੇ ਨਾਲ ਵੱਡੀ ਗਿੱਣਤੀ ਵਿੱਚ ਇਕੱਤਰ ਹੋਈਆਂ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਸਖ਼ਸ਼ੀਅਤਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਕੀਤੀ ਗਈ ਉਪਰੰਤ ਤਜਿੰਦਰਪਾਲ ਸਿੰਘ ਸੋਨੀ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਭਤੀਜਿਆਂ ਸ.ਬਿਕਰਮਜੀਤ ਸਿੰਘ ਤੇ ਸ.ਨਵਜੋਤ ਸਿੰਘ ਨੇ ਸਾਂਝੇ ਰੂਪ 'ਚ ਅਗਨੀ ਦਿਖਾਈ। 
ਅੰਤਿੰਮ ਸੰਸਕਾਰ ਮੌਕੇ ਸ.ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਨੇ ਮ੍ਰਿਤਕ ਦੇਹ ਤੇ ਸ਼ਰਧਾ ਦੇ ਫੁੱਲ ਅਰਪਤ ਕੀਤੇ। ਇਸ ਸਮੇਂ ਉਨ•ਾਂ ਦੇ ਨਾਲ ਸ.ਸੁਖਦੇਵ ਸਿੰਘ ਢੀਂਡਸਾ ਮੈਂਬਰ ਪਾਰਲੀਮੈਂਟ, ਸ.ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਪੰਜਾਬ ਤੇ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਜਗੀਰ ਕੌਰ ਤੇ ਪ੍ਰੋ:ਕ੍ਰਿਪਾਲ ਸਿੰਘ ਬੰਡੂਗਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਪੁੱਜੇ ਤੇ ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਅੰਤਿਮ ਸੰਸਕਾਰ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀ:ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਮ੍ਰਿਤਕ ਦੇਹ ਉਪਰ ਦੋਸ਼ਾਲੇ ਭੇਟ ਕੀਤੇ।
ਇਸ ਮੌਕੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਦੇ ਲਈ ਪੁੱਜੀਆਂ ਪ੍ਰਮੁੱਖ ਧਾਰਮਿਕ ਸਖ਼ਸੀਅਤਾਂ ਵਿੱਚੋਂ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਜਸਵੰਤ ਸਿੰਘ ਨਾਨਕਸਰ (ਸਮਰਾਲਾ ਚੌਕ ਲੁਧਿਆਣਾ ਵਾਲੇ), ਸੰਤ ਗਿਆਨੀ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲੇ, ਬਾਬਾ ਮਨਜੀਤ ਸਿੰਘ ਫਗਵਾੜੇ ਵਾਲੇ, ਬਾਬਾ ਬਲਵੀਰ ਸਿੰਘ ਨਿਹੰਗ ਮੁੱਖੀ ਬੁੱਢਾ ਦਲ, ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ.ਸੂਬਾ ਸਿੰਘ ਡੱਬਵਾਲਾ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਗੁਰਮੇਲ ਸਿੰਘ ਸੰਗੋਵਾਲ, ਸ.ਹਰਸੁਰਿੰਦਰ ਸਿੰਘ ਗਿੱਲ, ਸ.ਕਵਲਇੰਦਰ ਸਿੰਘ, ਸ.ਅਮਰੀਕ ਸਿੰਘ ਮੋਹਾਲੀ, ਸ.ਅਮਰੀਕ ਸਿੰਘ ਸ਼ਾਹਪੁਰ, ਸ.ਦਰਸ਼ਨ ਸਿੰਘ ਜਲਾਲਾਬਾਦ, ਸ.ਸੁਰਿੰਦਰ ਸਿੰਘ ਸਭਰਵਾਲ, ਸ.ਅਮਰਜੀਤ ਸਿੰਘ ਚਾਵਲਾ, ਸ.ਅਮਰੀਕ ਸਿੰਘ ਵਿਛੋਆ, ਸ.ਕਸ਼ਮੀਰ ਸਿੰਘ ਬਰਿਆਰ, ਸ.ਸੁਰਿੰਦਰ ਸਿੰਘ ਬੱਦੋਵਾਲ, ਜਥੇ:ਬਲਵਿੰਦਰ ਸਿੰਘ ਬੈਂਸ (ਵਿਧਾਇਕ), ਸ.ਬਲਜੀਤ ਸਿੰਘ ਜਲਾਲਉਸਮਾ (ਵਿਧਾਇਕ), ਬੀਬੀ ਮਨਜੀਤ ਕੌਰ ਹਰਿਆਣਾ, ਸ.ਹਰਜਾਪ ਸਿੰਘ ਸੁਲਤਾਨਵਿੰਡ, ਸ.ਬਲਦੇਵ ਸਿੰਘ ਕਿਆਮਪੁਰ, ਸ.ਗੁਰਿੰਦਰਪਾਲ ਸਿੰਘ ਕਾਦੀਆਂ, ਬੀਬੀ ਕੁਲਦੀਪ ਕੌਰ ਪਾਸਲਾ, ਸ.ਰਵਿੰਦਰ ਸਿੰਘ ਖਾਲਸਾ, ਸ.ਹਰਬੰਸ ਸਿੰਘ ਮੰਝਪੁਰ, ਸ.ਸਤਪਾਲ ਸਿੰਘ ਤਲਵੰਡੀ, ਸ.ਕਰਤਾਰ ਸਿੰਘ ਅਲੌਹਰਾ, ਸ.ਜਗਜੀਤ ਸਿੰਘ ਤਲਵੰਡੀ, ਸ.ਗੁਰਚਰਨ ਸਿੰਘ ਗਰੇਵਾਲ, ਸ.ਅਮਰਜੀਤ ਸਿੰਘ ਭਲਾਈਪੁਰ, ਸ.ਜਰਨੈਲ ਸਿੰਘ ਡੋਗਰਾਂਵਾਲਾ, ਸ.ਜਸਵਿੰਦਰ ਸਿੰਘ ਐਡਵੋਕੇਟ, ਸ.ਗੁਰਨਾਮ ਸਿੰਘ ਜੱਸਲ ਤੇ ਸ.ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਸੀਨੀਅਰ ਅਕਾਲੀ ਆਗੂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਚਰਨਜੀਤ ਸਿੰਘ ਅਟਵਾਲ, ਸ.ਮਹੇਸ਼ਇੰਦਰ ਸਿੰਘ ਗਰੇਵਾਲ, ਸ.ਰਣਜੀਤ ਸਿੰਘ ਢਿੱਲੋਂ ਵਿਧਾਇਕ, ਸ੍ਰੀ ਸੱਤਪਾਲ ਗੁਸਾਂਈ (ਸਾਬਕਾ ਮੰਤਰੀ ਪੰਜਾਬ), ਭਾਜਪਾ ਆਗੂ ਸ੍ਰੀ ਰਜਿੰਦਰ ਭੰਡਾਰੀ, ਬੀਬੀ ਤਜਿੰਦਰ ਕੌਰ ਧਾਲੀਵਾਲ ਚੇਅਰਪਰਸਨ ਪੰਜਾਬ ਸਕੂਲ ਸਿੱਖਿਆ ਬੋਰਡ, ਸ.ਜਗਦੇਵ ਸਿੰਘ ਜੱਸੋਵਾਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ:ਗੁਰਭਜਨ ਸਿੰਘ ਗਿੱਲ, ਉੱਘੇ ਸਿੱਖ ਵਿਦਵਾਨ ਸ.ਪ੍ਰਿਥੀਪਾਲ ਸਿੰਘ ਕਪੂਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਗੁਰਮੋਹਨ ਸਿੰਘ ਵਾਲੀਆ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਰਜਿੰਦਰ ਕੌਰ ਬੁਲਾਰਾ ਤੇ ਸ.ਅਮਰੀਕ ਸਿੰਘ ਆਲੀਵਾਲ ਸਾਬਕਾ ਐਮ.ਪੀ., ਸ.ਹਰਚਰਨ ਸਿੰਘ ਗੋਲਵੜੀਆ,  ਸ.ਦਲਮੇਘ ਸਿੰਘ, ਸ.ਰੂਪ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਜੋਗਿੰਦਰ ਸਿੰਘ ਓ.ਐਸ.ਡੀ., ਸ.ਮਹਿੰਦਰ ਸਿੰਘ ਆਹਲੀ, ਸ.ਰਣਜੀਤ ਸਿੰਘ, ਸ.ਬਲਵਿੰਦਰ ਸਿੰਘ ਜੌੜਾਸਿੰਘਾ, ਸ.ਅਵਤਾਰ ਸਿੰਘ ਤੇ ਸ.ਹਰਭਜਨ ਸਿੰਘ ਮਨਾਵਾਂ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਪਰਮਜੀਤ ਸਿੰਘ ਸਰੋਆ, ਸ.ਗੁਰਚਰਨ ਸਿੰਘ ਘਰਿੰਡਾ, ਸ.ਕੇਵਲ ਸਿੰਘ, ਸ.ਬਿਜੈ ਸਿੰਘ, ਸ.ਅੰਗਰੇਜ ਸਿੰਘ, ਸ.ਜਗਜੀਤ ਸਿੰਘ, ਸ.ਜਸਪਾਲ ਸਿੰਘ ਤੇ ਸ.ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਸ੍ਰੀ ਗੁਰੁ ਰਾਮਦਾਸ ਚੈਰੀਟੇਬਲ ਟਰੱਸਟ ਦੇ ਐਡੀਸ਼ਨਲ ਸਕੱਤਰ ਡਾ. ਏ.ਪੀ.ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਪ੍ਰੋ:ਹਰਬੰਸ ਸਿੰਘ ਬੋਲੀਨਾ, ਡਾਇਰੈਕਟਰ ਮਨਮੋਹਨ ਸਿੰਘ ਭਾਗੋਵਾਲੀਆ, ਡਾਇਰੈਕਟਰ ਸਪੋਟਸ ਸ.ਬਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ 1920 ਦੇ ਸ.ਰਘਬੀਰ ਸਿੰਘ ਰਾਜਾਸਾਂਸੀ, ਸ.ਦਰਸ਼ਨ ਸਿੰਘ ਈਸਾਪੁਰ, ਬੀਬੀ ਬਲਜੀਤ ਕੌਰ ਤਲਵਾੜੇ ਵਾਲੇ, ਜਥੇਦਾਰ ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਦੇ ਪ੍ਰਮੁੱਖ ਆਗੂ ਸ.ਪ੍ਰਭਜੋਤ ਸਿੰਘ ਧਾਲੀਵਾਲ, ਸ.ਮੀਤਪਾਲ ਸਿੰਘ ਦੁੱਗਰੀ, ਜਥੇਦਾਰ ਹਰਪਾਲ ਸਿੰਘ ਕੋਹਲੀ, ਭਾਜਪਾ ਆਗੂ ਸ੍ਰੀ ਰਜਿੰਦਰ ਭੰਡਾਰੀ, ਮਹਿਲਾ ਕਾਂਗਰਸ ਦੀ ਪ੍ਰਧਾਨ ਲੀਨਾ ਟਪਾਰੀਆ ਸਮੇਤ ਸਮੁੱਚੇ ਪੱਤਰਕਾਰ ਭਾਈਚਾਰੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ। ਅੰਤਿੰਮ ਸੰਸਕਾਰ ਉਪਰੰਤ ਜਥੇਦਾਰ ਅਵਤਾਰ ਸਿੰਘ ਦੇ ਦੋਹਾਂ ਸਪੁੱਤਰਾਂ ਸ.ਇੰਦਰਜੀਤ ਸਿੰਘ ਤੇ ਸ.ਮਨਵਿੰਦਰਪਾਲ ਸਿੰਘ (ਕੌਂਸਲਰ) ਨੇ ਸੰਮੂਹ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ.ਤਜਿੰਦਰਪਾਲ ਸਿੰਘ ਸੋਨੀ ਦੇ ਨਮਿਤ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਤੇ ਅੰਤਮ ਅਰਦਾਸ ਸਮਾਗਮ 15 ਅਕਤੂਬਰ 2013 ਦਿਨ ਮੰਗਲਵਾਰ ਨੂੰ ਦੁਪਿਹਰ 1 ਤੋਂ 3 ਵਜੇ ਤੀਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਹੋਵੇਗਾ।

ਜੱਥੇਦਾਰ ਮੱਕੜ ਦੇ ਸਭ ਤੋਂ ਛੋਟੇ ਬੇਟੇ ਦਾ ਦੇਹਾਂਤ 

No comments: