Tuesday, December 31, 2013

ਆਂਧੀ ਵਾਲੀ ਸੁਚਿਤਰਾ ਸੇਨ ਦੀ ਹਾਲਤ ਸਥਿਰ

"ਦੇਵਦਾਸ" ਅਤੇ "ਆਂਧੀ' ਨਾਲ ਹਿੰਦੀ ਫਿਲਮ ਦਰਸ਼ਕਾਂ ਦਾ ਦਿਲ ਵੀ ਜਿੱਤਿਆ
ਕੋਲਕਾਤਾ: 31 ਦਸੰਬਰ 2013: (ਪੰਜਾਬ ਸਕਰੀਨ ਬਿਊਰੋ):
   ਵੀਡੀਓ Courtesy: Filmi Gaane//YouTube ਇਸ ਫਿਲਮ ਦਾ ਇਹ ਗੀਤ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ ਆਂਧੀ ਦੇ ਇਸ ਗੀਤ ਨੂੰ ਲਿਖਿਆ ਸੀ ਪ੍ਰਸਿਧ ਸ਼ਾਇਰ ਗੁਲਜ਼ਾਰ ਨੇ ਅਤੇ ਸੰਗੀਤ ਨਾਲ ਸਜਾਇਆ ਸੀ ਆਰ ਦੀ ਬਰਮਨ ਨੇ। ਕਿਸ਼ੋਰ  ਲਤਾ ਮੰਗੇਸ਼ਕਰ ਦੀ ਆਵਾਜ਼ ਨਾਲ ਇਹ ਗੀਤ ਇੱਕ ਯਾਦਗਾਰੀ ਗੀਤ ਬਣ ਗਿਆ। 
ਕੋਲਕਾਤਾ: 31 ਦਸੰਬਰ 2013: (ਪੰਜਾਬ ਸਕਰੀਨ ਬਿਊਰੋ):
ਸੰਨ 1974 ਵਿੱਚ ਆਈ ਫਿਲਮ ਆਂਧੀ ਨਾਲ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਸੁਚਿਤਰਾ ਸੇਨ ਹੁਣ ਮੰਜੇ ਤੇ ਹੈ ਅਤੇ ਗੰਭੀਰ ਹੈ।  ਸਾਹ ਸੰਬੰਧੀ ਬੀਮਾਰੀ ਨਾਲ ਪੀੜਤ ਇਸ ਬੰਗਾਲੀ ਅਭਿਨੇਤਰੀ ਸੁਚਿਤਰਾ ਸੇਨ ਦੀ ਹਾਲਤ ਮੰਗਲਵਾਰ ਨੂੰ ਸਥਿਰ ਬਣੀ ਰਹੀ। ਬੇਲੇ ਵਿਊ ਕਲੀਨਿਕ ਵੱਲੋਂ ਜਾਰੀ ਮੈਡੀਕਲ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਹਾਲਤ ਸੋਮਵਾਰ ਦੀ ਤਰ੍ਹਾਂ ਹੀ ਸਥਿਰ ਬਣੀ ਹੋਈ ਹੈ। ਉਨ੍ਹਾਂ ਦੇ ਸਾਰੇ ਅੰਗ ਠੀਕ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 82 ਸਾਲਾਂ ਸੁਚਿਤਰਾ ਸੇਨ ਫੇਫੜਿਆਂ ਦੀ ਬੀਮਾਰੀ ਕੰਟਰੋਲ 'ਚ ਹੈ ਅਤੇ ਉਨ੍ਹਾਂ ਦੇ ਫੇਫੜਿਆਂ 'ਚ ਜਮਾ ਹੋਏ ਤਰਲ ਪਦਾਰਥ ਨੂੰ ਖਤਮ ਕਰਨ ਲਈ ਦਿੱਤੇ ਜਾ ਰਹੇ ਐਂਟੀਬਾਓਟਿਕਸ ਕੰਮ ਕਰ ਰਹੇ ਹਨ। ਉਨ੍ਹਾਂ ਦੀ ਹਾਲਤ 'ਚ ਸੁਧਾਰ ਹੋਣ 'ਤੇ ਉਨ੍ਹਾਂ ਦੀਆਂ ਅੱਖਾਂ ਦਾ ਆਪਰੇਸ਼ਨ ਹੋਵੇਗਾ। ਦਿਲ ਦੇ ਰੋਗ ਦੇ ਮਾਹਰ ਡਾਕਟਰ ਸੁਬਰਤ ਮੋਈਨਾ ਦੀ ਅਗਵਾਈ 'ਚ ਡਾਕਟਰਾਂ ਦੀ 5 ਮੈਂਬਰੀ ਕਮੇਟੀ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।
ਬੰਬਈ ਕਾ ਬਾਬੂ ਫਿਲਮ ਦਾ ਇਹ ਗੀਤ ਵੀ ਹਿੱਟ ਹੋਇਆ ਸੀ। ਇਸ ਗੀਤ ਨੂੰ ਲਿਖੀ ਸੀ ਮਜਰੂਹ ਸੁਲਤਾਨ ਪੁਰੀ ਨੇ। ਰਾਜ ਖੋਸਲਾ ਨਿਰਦੇਸ਼ਿਤ ਇਸ ਫਿਲਮ ਵਿੱਚ ਦੇਵਾਨੰਦ ਅਤੇ ਸੁਚਿਤਰਾ ਸੇਨ ਨੇ ਅਦਾਕਾਰੀ ਦਾ ਇੱਕ ਨਵਾਂ ਅਧਿਆਏ ਜੋੜਿਆ ਸੀ। 
6 ਅਪ੍ਰੈਲ 1931 ਨੂੰ ਜਨਮੀ ਇਸ ਬੇਹਤਰੀਨ ਅਦਾਕਾਰਾ ਨੇ ਆਪਣੇ ਜੀਵਨ ਸੰਗ੍ਰਾਮ ਅਤੇ ਅਦਾਕਾਰੀ ਦੇ ਬਲਬੂਤੇ ਸਾਬਿਤ ਕੀਤਾ ਕਿ ਸ਼ਾਦੀ ਕਦੇ ਸਫਲਤਾ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦੀ। ਕਾਬਿਲੇ ਜ਼ਿਕਰ ਹੈ ਕਿ ਜਦੋਂ ਲੋਕ ਵਿਆਹ ਸ਼ਾਦੀ ਤੋਂ ਬਾਅਦ ਆਪਣੇ ਆਪ ਨੂੰ ਗਏ ਗੁਜ਼ਰੇ ਸਮਝਣ ਲੱਗਦੇ ਹਨ ਉਦੋਂ ਇਸ ਕਲਾਕਾਰ ਨੇ ਸ਼ਾਦੀ ਤੋਂ ਮਗਰੋਂ 1952 ਵਿੱਚ ਫਿਲਮੀ ਦੁਨੀਆ ਵਿੱਚ ਪੈਰ ਰੱਖਿਆ।  ਉਸਨੇ ਖੁਦ ਵੀ ਫਿਲਮਾਂ ਵਿੱਚ ਨਾਮ ਕਮਾਇਆ ਅਤੇ ਆਪਣੇ ਬੇਟੀ ਮੂਨ ਮੂਨ ਸੇਨ ਨੂੰ ਵੀ ਹਰ ਤਰ੍ਹਾਂ ਨਾਲ ਪ੍ਰੇਰਨਾ ਦਿੱਤੀ। ਅੱਜ ਉਹ ਮਹਾਂ ਕਲਾਕਾਰ ਬੀਮਾਰ ਹੈ ਆਓ ਉਸ ਦੀ ਲੰਮੀ ਉਮਰ ਲਈ ਦੁਆ ਕਰੀਏ। 
ਸੰਨ 1957 ਵਿੱਚ ਆਈ ਇਸ ਫਿਲਮ ਵਿੱਚ ਭਾਰਤ ਭੂਸ਼ਣ ਅਤੇ ਸੁਚਿਤਰਾ ਸੇਨ ਨੇ ਅਦਾਕਾਰੀ ਦਾ ਲੋਹਾ ਮਨਵਾਇਆ। ਆਵਾਜ਼ ਦੀ ਮਲਿਕਾ ਲਤਾ ਮੰਗੇਸ਼ਕਰ ਦੇ ਗਾਏ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਸੀ ਹੇਮੰਤ ਨੇ।  

No comments: