Tuesday, January 07, 2014

ਸਿੰਥੇਟਿਕ ਡਰੱਗਸ ਮਾਮਲੇ ਨੂੰ ਸੀ.ਬੀ.ਆਈ ਦੇ ਹਵਾਲੇ ਕਰਨ ਮੁੱਖ ਮੰਤਰੀ: ਕਾਂਗਰਸ

Tue, Jan 7, 2014 at 7:50 PM
ਦੀਵਾਨ ਦੀ ਅਗਵਾਈ ਹੇਠ ਕਾਂਗਰਸੀਆਂ ਦਾ ਜਗਰਾਉਂ ਪੁੱਲ 'ਤੇ ਧਰਨਾ
ਲੁਧਿਆਣਾ, 7 ਜਨਵਰੀ (ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਬ 'ਚ ਨਸ਼ਾਖੋਰੀ ਨੂੰ ਸ਼ੈਅ ਦੇਣ ਵਾਲੇ ਮਾਲ ਮੰਤਰੀ ਬਿਕ੍ਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਅਤੇ ਇਸ ਗੁਨਾਹ 'ਚ ਸ਼ਾਮਿਲ ਅਕਾਲੀ-ਭਾਜਪਾ ਸਰਕਾਰ ਦੇ ਹੋਰਨਾਂ ਮੰਤਰੀਆਂ ਦੇ ਨਾਮਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਿੰਥੇਟਿਕ ਡਰੱਗਸ ਕੇਸ ਨੂੰ ਸੀ.ਬੀ.ਆਈ ਦੇ ਹਵਾਲੇ ਕਰਨ ਦੀ ਮੰਗ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸੈਂਕੜਾਂ ਵਰਕਰਾਂ ਵੱਲੋਂ ਜਗਰਾਉਂ ਪੁੱਲ 'ਤੇ ਧਰਨਾ-ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੀ ਅਗਵਾਈ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ ਨੇ ਦੋਸ਼ ਲਗਾਇਆ ਕਿ ਪੰਜਾਬ ਸਮੇਤ ਵਿਦੇਸ਼ਾਂ 'ਚ ਸਿੰਥੇਟਿਕ ਡਰੱਗਸ ਦੀ ਸਪਲਾਈ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨਸ਼ਾ ਸਰਗਨਾ ਜਗਦੀਸ਼ ਭੋਲਾ ਨੇ ਇਸ ਪੂਰੇ ਗੌਰਖਧੰਦੇ ਨੂੰ ਸ਼ੈਅ ਦੇਣ ਵਾਲੇ ਅਕਾਲੀ ਭਾਜਪਾ ਸਰਕਾਰ ਦੇ ਤਿੰਨ ਮੰਤਰੀਆਂ 'ਚ ਮਾਲ ਮੰਤਰੀ ਬਿਕ੍ਰਮਜੀਤ ਸਿੰਘ ਮਜੀਠੀਆ ਦਾ ਨਾਂ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰੀਬ 6000 ਕਰੋੜ ਰੁਪਏ ਦੇ ਡਰੱਗ ਰੈਕੇਟ 'ਚ ਭੋਲਾ ਸਮੇਤ ਯੂਥ ਅਕਾਲੀ ਦਲ ਦੇ ਆਗੂ ਨੂੰ ਵੀ ਕਾਬੂ ਕੀਤਾ ਗਿਆ ਸੀ। ਮਾਮਲੇ 'ਚ ਸ਼ੁਰੂ ਤੋਂ ਹੀ ਦੋਸ਼ੀਆਂ ਦੇ ਮਜੀਠੀਆ ਦੇ ਨਾਲ ਗਹਿਰੇ ਸਬੰਧਾਂ ਦਾ ਖੁਲਾਸਾ ਹੋਣ ਲੱਗਾ ਸੀ ਅਤੇ ਪੂਰੇ ਰੈਕੇਟ ਨੂੰ ਚਲਾਉਣ 'ਚ ਅਕਾਲੀ ਭਾਜਪਾ ਸਰਕਾਰ ਦੇ ਤਿੰਨ ਮੰਤਰੀਆਂ ਦੇ ਸ਼ਾਮਿਲ ਹੋਣ ਦੀ ਖ਼ਬਰ ਆ ਰਹੀ ਸੀ।
ਵਿਧਾਨਕਾਰ ਸੁਰਿੰਦਰ ਡਾਵਰ ਤੇ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਲੀਨਾ ਟਪਾਰੀਆ ਨੇ ਕਿਹਾ ਕਿ ਸੂਬੇ 'ਚ ਨਸ਼ਿਆਂ ਦੀ ਸਪਲਾਈ ਪੁਲਿਸ ਦੀ ਸੁਰੱਖਿਆ ਹੇਠ ਲਾਲ ਬੱਤੀ ਲੱਗੀ ਗੱਡੀਆਂ 'ਚ ਕੀਤੀ ਗਈ ਸੀ ਤੇ ਇਹ ਸੱਭ ਸੂਬਾ ਸਰਕਾਰ ਦੀ ਸ਼ੈਅ ਦੇ ਬਿਨਾ ਸੰਭਵ ਨਹੀਂ ਸੀ। ਉਨ੍ਹਾਂ  ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਬਕਾ ਡੀ.ਜੀ.ਪੀ. ਜੇਲ ਸ਼ਸ਼ੀਕਾਂਤ ਵੀ ਸੂਬੇ 'ਚ ਨਸ਼ਾਖੋਰੀ ਨੂੰ ਸ਼ੈਅ ਦੇਣ 'ਚ ਅਕਾਲੀ ਆਗੂਆਂ ਦੀ ਸ਼ਮੂਲਿਅਤ ਦਾ ਖੁਲਾਸਾ ਕਰ ਚੁੱਕੇ ਹਨ। ਮੁੱਖ ਮੰਤਰੀ ਬਾਦਲ ਨੂੰ ਸਿੰਥੇਟਿਕ ਡਰੱਗਸ ਦਾ ਮਾਮਲਾ ਸੀ.ਬੀ.ਆਈ ਦੇ ਹਵਾਲੇ ਕਰਨਾ ਚਾਹੀਦਾ ਹੈ, ਤਾਂ ਜੋ ਦੋਸ਼ੀਆਂ ਦੇ ਨਾਂ ਜਗਜਾਹਿਰ ਹੋ ਸਕਣ। ਲੇਕਿਨ ਇਸ ਮਾਮਲੇ 'ਚ ਹੁਣ ਤੱਕ ਮੁੱਖ ਮੰਤਰੀ ਵੱਲੋਂ ਅਪਣਾਇਆ ਜਾ ਰਿਹਾ ਵਤੀਰਾ ਕਈ ਸਵਾਲ ਖੜੇ ਕਰ ਰਿਹਾ ਹੈ ਜਾਂ ਸ਼ਾਇਦ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਲਗਾਅ ਹੀ ਨਹੀਂ ਹੈ?
ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਬਲਜਿੰਦਰ ਸਿੰਘ ਬੰਟੀ, ਜਰਨੈਲ ਸਿੰਘ ਸ਼ਿਮਲਾਪੁਰੀ, ਪਲਵਿੰਤਰ ਸਿੰਘ ਤੱਗੜ, ਰਾਕੇਸ਼ ਸ਼ਰਮਾ, ਗੁਰਮੁੱਖ ਸਿੰਘ ਮਿੱਠੂ, ਸਤਵਿੰਦਰ ਸਿੰਘ ਜਵੱਦੀ, ਸੰਜੇ ਸ਼ਰਮਾ, ਕੰਵਰਦੀਪ ਪੱਪੀ, ਦੀਪਕ ਹੰਸ, ਸੰਨੀ ਕੈਂਥ, ਵਿਨੋਦ ਭਾਰਤੀ, ਰੋਹਿਤ ਪਾਹਵਾ, ਸਾਧੂ ਰਾਮ ਸਿੰਘੀ, ਡਾ. ਓਂਕਾਰ ਚੰਦ ਸ਼ਰਮਾ, ਅਨਿਲ ਪਾਰਤੀ, ਚੰਚਲ ਸਿੰਘ ਸਾਬਕਾ ਕੌਂਸਲਰ, ਸੁਰਿੰਦਰ ਛਿੰਦਾ ਸਾਬਕਾ ਕੌਂਸਲਰ, ਪੱਪਲ ਕਪੂਰ, ਸਮੀਰ ਟੰਡਨ, ਗੁਰਸਿਮਰਨ ਸਿੰਘ ਮੰਡ, ਰਾਜੀਵ ਗੁਗਲਾਨੀ, ਬਲਕਾਰ ਸਿੰਘ, ਸੁਸ਼ੀਲ ਮਲਹੋਤਰਾ, ਅੰਮ੍ਰਿਤਪਾਲ ਸਿੰਘ ਕਲਸੀ, ਰਣਧੀਰ ਨਿੱਕਾ, ਰਜਨੀਸ਼ ਟੰਡਨ, ਰਾਜੀਵ ਸਰਵਟੇ, ਹਰਜਿੰਦਰ ਸਿੰਘ ਰਹਿਮੀ, ਅਮਿਤ ਮਦਾਨ, ਸੰਨੀ ਅਰੋੜਾ, ਮੁਹੰਮਦ ਅਸਗਰ ਗੋਰਾ, ਰਾਜ ਕੁਮਾਰ ਹੈੱਪੀ, ਸੁਨੀਲ ਸ਼ੁਕਲਾ, ਕਮਲ ਸ਼ਰਮਾ, ਨਰਿੰਦਰ ਸਿੰਘ ਸੁਰਾ, ਮਨਮੋਹਨ ਸਿੰਘ, ਪਿੰਕੀ ਅਰੋੜਾ, ਰਾਜ ਕੁਮਾਰ ਪੱਪੀ, ਤਰੁਨ ਸ਼ਰਮਾ, ਸੋਮਨਾਥ ਬੱਤਰਾ, ਅਨੂਪ ਸ਼ਰਮਾ, ਦੇਸਰਾਜ ਰਾਜਸਥਾਨੀ, ਸ਼ਿਵ ਗਰਗ, ਸੁਧੀਰ ਸਹਿਗਲ, ਸੁਰੇਸ਼ ਭਗਤ, ਜਯੋਤੀ ਵਿਜ, ਕਨਿਕਾ, ਮੰਜੂ ਜੈਨ, ਅਲਕਾ ਮਲਹੋਤਰਾ, ਗੁਰਦੀਪ ਚਾਵਲਾ ਵੀ ਸ਼ਾਮਿਲ ਰਹੇ।

No comments: