Sunday, January 05, 2014

ਕੀ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਟੋਪੀਆਂ ਵਾਲੇ ਸਨ?

SGPC ਦੇ ਗੁਰਮਤਿ ਪ੍ਰਕਾਸ਼ ਨੇ ਛਾਪੀ ਟੋਪੀ ਵਾਲੀ ਤਸਵੀਰ 
ਪੰਥ ਵਿੱਚ ਆਰ ਐਸ ਐਸ ਦੀ ਘੁਸਪੈਠ ਦੇ ਦੋਸ਼ ਪਹਿਲਾਂ ਵੀ ਕਈ ਵਾਰ ਲੱਗ ਚੁੱਕੇ ਹਨ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਛਪਦੇ ਪਰਚੇ ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਵਾਲੇ ਅੰਕ ਨਾਲ। ਇਸ ਅੰਕ ਦੀ ਕਵਰ ਫੋਟੋ 'ਤੇ ਸਾਹਿਬਜ਼ਾਦਿਆਂ ਦੀ ਜਿਹੜੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ ਉਸ  ਵਿੱਚ ਸਾਹਿਬਜ਼ਾਦਿਆਂ ਨੂੰ ਟੋਪੀ ਪਾਈ ਦਿਖਾਈ ਗਈ ਹੈ। ਦਸਤਾਰ ਉੱਤੇ ਅਜਿਹਾ ਸੂਖਮ ਹਮਲਾ ਸ਼ਾਇਦ ਪਹਿਲਾਂ ਕਦੇ ਵੀ ਨਾ ਹੋਇਆ ਹੋਵੇ। ਇਸ  ਹਮਲੇ ਪੱਗਾਂ ਲਾਹੁਣ ਵਾਲੀਆਂ ਨੂੰ ਮਾਤ ਪਾ ਦਿੱਤਾ ਹੈ। ਕੀ ਇਸ ਤਸਵੀਰ ਦੇ ਪ੍ਰਕਾਸ਼ਨ ਨਾਲ ਐਸਜੀਪੀਸੀ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਹੁਣ ਸਾਰੇ ਪੱਗਾਂ ਲਾਹ  ਕੇ ਟੋਪੀਆਂ ਪਾਉਣ ਲੱਗ ਪੈਣ--ਤੇ ਉਹ ਵੀ "ਬਿਲਕੁਲ ਸਾਹਿਬਜ਼ਾਦਿਆਂ ਵਾਂਗ"? ਇਸ ਮਸਲੇ ਨੂੰ ਚੁੱਕਦਿਆਂ ਆਨ ਲਾਈਨ ਪਰਚੇ ਦੇਸ਼ ਪੰਜਾਬ ਨੇ ਸੁਆਲ ਵੀ ਕੀਤਾ ਹੈ। ਪਰਚੇ ਨੇ ਪੁਛਿਆ ਹੈ-- ਸ਼੍ਰੋਮਣੀ ਕਮੇਟੀ ਦੇ  ਪ੍ਰਧਾਨ ਮੱਕੜ ਸਾਹਿਬ ਕੀ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਟੋਪੀਆਂ ਵਾਲੇ ਸਨ। ਕਿਤੇ ਗੁਰਮਤਿ ਪਰਕਾਸ਼ ਦੀ ਠੇਕੇਦਾਰੀ ਆਰ ਐਸ ਐਸ ਨੂੰ ਤਾਂ ਨਹੀਂ ਦੇ ਦਿਤੀ। ਸ਼ਾਇਦ ਹੁਕਮ ਉਪਰੋਂ ਆ ਗਿਆ ਹੋਵੇ। ਕ੍ਰਿਪਾ ਕਰਕੇ ਜਵਾਬ ਦੇਵੋ ਸੰਗਤਾ ਜਾਨਣਾ ਚਾਹੁੰਦੀਆਂ ਨੇ। ਕੀ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਟੋਪੀਆਂ ਪਾਉਂਦੇ ਸਨ? 
ਹੋ ਸਕਦਾ ਹੈ ਕੀ ਕਲਾਕਾਰ ਨੇ ਕੁਝ ਹੋਰ ਬਣਾਇਆ ਹੋਵੇ ਤੇ ਬਣ ਗਈ ਹੋਵੇ ਟੋਪੀ। ਜਾਂ ਫੇਰ ਹੋਵੇ ਇਹ ਦਸਤਾਰ ਦੇ ਹੀ ਕੋਈ ਖਾਸ ਕਿਸਮ ਪਰ ਸਾਡੇ ਵਰਗਿਆਂ ਨੂੰ ਨਜ਼ਰ ਆਉਂਦੀ ਹੋਵੇ ਟੋਪੀ। ਗੱਲਾਂ ਦੋ ਹੀ ਹੋ ਸਕਦੀਆਂ ਹਨ ਕਿ ਜਾਂ ਤਾਂ ਇਸਦਾ ਕੋਈ ਇਤਿਹਾਸਿਕ ਆਧਾਰ ਹੈ ਜਿਸਦੀ ਖੋਹ ਸ਼੍ਰੋਮਣੀ ਕਮੇਟੀ ਨੇ ਬੜੀ ਮਿਹਨਤ ਅਤੇ ਗੰਭੀਰਤਾ ਨਾਲ ਕੀਤੀ ਹੈ ਤੇ ਜੇ ਇਸਦਾ ਕੋਈ ਹਕੀਕੀ ਅਧਾਰ ਨਹੀਂ ਤਾਂ ਫਿਰ ਇਹ ਦਸਤਾਰ ਤੇ ਇੱਕ ਸੋਚਿਆ ਸਮਝਿਆ ਸੂਖਮ ਅਤੇ ਮਾਰੂ ਹਮਲਾ ਹੈ। ਇਹ ਕਿਸਦੀ ਸਹੀ ਤੇ ਹੋਇਆ ਇਸਦਾ ਪਤਾ ਲਾਇਆ ਜਾਣਾ ਜਰੂਰੀ  ਹੈ। 
ਦੇਸ ਪਰਦੇਸ ਵੀਕਲੀ ਦੇ ਮੁਤਾਬਿਕ ਇਸਦਾ ਤਿੱਖਾ ਵਿਰੋਧ ਹੋ ਰਿਹਾ ਹੈ। ਪਰਚੇ ਨੇ ਬਰਮਿੰਘਮ ਡੇਟ ਲਾਈਨ ਨਾਲ ਪ੍ਰਕਾਸ਼ਿਤ ਇਕੱਕ ਖਬਰ ਵਿੱਚ ਦੱਸਿਆ ਹੈ: ਇਥੇ ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਦੇ ਮੁੱਖ ਸੇਵਾਦਾਰ ਜਥੇਦਾਰ ਮਹਿੰਦਰ ਸਿੰਘ ਖਹਿਰਾ ਨੇ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਰਸਾਲੇ ਗੁਰਮਤਿ ਪ੍ਰਕਾਸ਼ ਦੇ ਤਾਜ਼ਾ ਅੰਕ ਵਿਚ ਸਾਹਿਬਜ਼ਾਦਿਆਂ ਦੀਆਂ ਟੋਪੀ ਵਾਲੀਆਂ ਤਸਵੀਰਾਂ ਉਪਰ ਭਾਰੀ ਦੁੱਖ ਅਤੇ ਰੰਜ ਦਾ ਪ੍ਰਗਟਾਵਾ ਕੀਤਾ। ਜਥੇਦਾਰ ਖਹਿਰਾ ਨੇ “ਗੁਰਮਤਿ ਪ੍ਰਕਾਸ਼” ਦੇ ਸੰਪਾਦਕ ਨੂੰ ਪੱਤਰ ਲਿਖ ਕੇ ਆਖਿਆ  ਕਿ ਸਿੱਖ ਕੌਮ ਦੀ ਮਾਨਸਿਕਤਾ ਵਿਚ ਸਦੀਆਂ ਤੋਂ ਚੌਹਾਂ ਸਾਹਿਬਜ਼ਾਦਿਆਂ ਦੀਆਂ ਦੁਮਾਲਿਆਂ ਅਤੇ ਦਸਤਾਰਾਂ ਵਾਲੀਆਂ ਤਸਵੀਰਾਂ ਹੀ ਸਮਾਈਆਂ ਹੋਈਆਂ ਹਨ। ਨਿਹੰਗ ਸਿੰਘ ਜਥੇਬੰਦੀਆਂ ਤਾਂ ਦੁਮਾਲੇ ਦੀ ਸ਼ੁਰੂਆਤ ਹੀ ਸਾਹਿਬਜ਼ਾਦਾ ਫਤਹਿ ਸਿੰਘ ਦੇ ਦੁਮਾਲਾ ਸਜਾਉਣ ਤੋਂ ਹੀ ਹੋਈ ਮੰਨਦੇ ਹਨ। ਇਸੇ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੀਆਂ ਤਸਵੀਰਾਂ ਵੀ ਮੈਦਾਨੇ ਜੰਗ ਵਿਚ ਦਸਤਾਰਾਂ ਅਤੇ ਸ਼ਸਤਰਾਂ ਸਹਿਤ ਜੂਝਦਿਆਂ ਦੀਆਂ ਵੇਖਦੇ ਆਏ ਹਾਂ। ਸਿੱਖਾਂ ਦੀ ਸਰਬਉੱਚ ਧਰਮ ਪ੍ਰਚਾਰ ਸੰਸਥਾ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਛਪਦੇ ਗੁਰਮਤਿ ਪ੍ਰਕਾਸ਼ ਦੇ ਦਸੰਬਰ 2013 ਅੰਕ ਦੇ ਮੁੱਖ ਪੰਨੇ ‘ਤੇ ਸਾਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਮਨੋਕਲਪਿਤ ਤਸਵੀਰਾਂ ਦੇਖ ਕੇ ਪੰਥ ਦਰਦੀਆਂ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਪ੍ਰਚਾਰਕ ਅਦਾਰਿਆਂ ਵਿਚ ਤਾਂ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਦੀ ਪ੍ਰੇਰਨਾ ਅਤੇ ਸਿੱਖਿਆ ਦਿੱਤੀ ਜਾਂਦੀ  ਅਤੇ ਦਸਤਾਰ ਦਿਵਸ ਵੀ ਮਨਾਇਆ ਜਾਂਦਾ। ਦਸਮੇਸ਼ ਪਿਤਾ ਨੇ ਤਾਂ ਚਾਰੇ ਸਾਹਿਬਜ਼ਾਦਿਆਂ ਦੇ ਨਾਮ ਵੀ ਖਾਲਸੇ ਦੀ ਸਾਜਨਾ ਤੋਂ ਪਹਿਲਾਂ ਹੀ ਸਿੰਘ ਰੱਖ ਦਿੱਤੇ ਸਨ। ਸਿੱਖਾਂ ਦੀ ਸਰਬਉੱਚ ਧਰਮ ਪ੍ਰਚਾਰ ਕਮੇਟੀ ਵਲੋਂ ਚਾਰੇ ਸਾਹਿਬਜ਼ਾਦਿਆਂ ਦੀਆਂ ਹਿੰਦੂ ਦਿੱਖ ਵਾਲੀਆਂ ਤਸਵੀਰਾਂ ਛਾਪਣ ਪਿੱਛੇ ਆਰ ਐਸ ਐਸ ਵਲੋਂ ਸਿੱਖ ਕੌਮ ਦੀ ਵੱਖਰੀ ਹੋਂਦ ਖਤਮ ਕਰਨ ਲਈ ਰਚੀ।  
ਇਸੇ ਤਰ੍ਹਾਂ ਪੰਜਾਬ ਸਪੈਕਟ੍ਰਮ ਨੇ ਵੀ ਇਸਨੂੰ ਪ੍ਰਮੁੱਖਤਾ ਨਾਲ ਛਾਪਦਿਆਂ ਦੱਸਿਆ ਹੈ ਕਿ ਇਸਦਾ ਤਿੱਖਾ ਵਿਰੋਧ ਖੜਾ ਹੋ ਗਿਆ ਹੈ। ਇਸ ਪਰਚੇ ਨੇ ਵੀ ਦੱਸਿਆ ਹੈ:ਅੰਮ੍ਰਿਤਸਰ: (1ਜਨਵਰੀ,ਨਰਿੰਦਰ ਪਾਲ ਸਿੰਘ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਮਾਸਿਕ ਮੈਗਜੀਨ ਗੁਰਮਤਿ ਪ੍ਰਕਾਸ਼ ਦੇ ਮੁਖ ਕਵਰ ਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜਾਦਿਆਂ ਦੀਆਂ ਟੋਪੀ ਨੁਮਾ ਪੱਗਾਂ ਵਾਲੀਆਂ ਤਸਵੀਰਾਂ ਛਾਪਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਪੁਜ ਰਿਹਾ ਹੈ ।ਪੰਜਾਬ ਸਿੱਖ ਕੌਂਸਲ ਨਾਮੀ ਇਕ ਸਿੱਖ ਸੰਸਥਾ ਦੇ ਮੁਖੀ ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਭੇਜੇ ਇਕ ਸ਼ਿਕਾਇਤ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਮੈਗਜੀਨ ਦੇ ਸੰਪਾਦਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋ ਮੁਅਤਲ ਕੀਤੇ ਜਾਣ ਦੀ ਮੰਗ ਕੀਤੀ ਹੈ । ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਇਹ ਗਲਤੀ ਮੁਆਫੀ ਦੇ ਯੋਗ ਨਹੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਦੀ ਅਜੇ ਤੀਕ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾਡ਼ਣ ਵਾਲੀ ਹੀ ਹੈ । ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਹੈ ਕਿ ਇਸ ਸਮੁਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ।

ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਪ੍ਰਕਾਸ਼ਿਤ ਮੈਗਜੀਨ ਗੁਰਮਤਿ ਪ੍ਰਕਾਸ਼ ਵਿੱਚ ਇਸ ਵਾਰ ਬਾਕੀ ਲੇਖਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨਾਲ ਸਬੰਦਤ ਸਮੱਗਰੀ ਵੀ ਛਾਪੀ ਗਈ । ਮੁੱਖ ਪੰਨੇ ਤੇ ਲਗਾਏ ਜਾਣ ਵਾਲੀਆਂ ਸਾਹਿਬਜਾਦਿਆਂ ਦੀਆਂ ਤਸਵੀਰਾਂ ਦੀ ਚੋਣ ਕਰਦਿਆਂ ਕਿਸੇ ਪਹਾਡ਼ੀ ਸ਼ੈਲੀ ਵਿਚ ਬਣੀਆਂ ਤਸਵੀਰਾਂ ਛਾਪੀਆਂ ਗਈਆਂ । ਇਨ੍ਹਾਂ ਤਸਵੀਰਾਂ ਵਿਚ ਸਾਹਿਬਜਾਦਿਆਂ ਨੂੰ ਰਵਾਇਤੀ ਸਿੰਘਾਂ ਦੀ ਦਸਤਾਰ ਦੀ ਬਜਾਏ ਟੋਪੀ ਨੁਮਾ ਪੱਗਾਂ ਵਿਚ ਵਿਖਾਇਆ ਗਿਆ ਹੈ । ਮੈਗਜੀਨ ਦੇ ਸੰਗਤਾਂ ਦੇ ਹੱਥਾਂ ਵਿਚ ਆਉਂਦਿਆਂ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਸਵਾਲ ਉਠਣੇ ਸ਼ੁਰੂ ਹੋ ਗਏ ।ਸ਼੍ਰੋਮਣੀ ਕਮੇਟੀ ਨੇ ਸੰਗਤੀ ਰੋਹ ਤੋਂ ਬਚਣ ਲਈ ਇਸ ਮੈਗਜੀਨ ਦੇ ਸੰਪਾਦਕ ਸਿਮਰਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਸੀ ਲੇਕਿਨ ਕਮੇਟੀ ਨਿਯਮਾਂ ਦੀ ਅਣਦੇਖੀ ਕਰਦਿਆਂ,ਉਸਨੂੰ ਧਰਮ ਪ੍ਰਚਾਰ ਦੇ ਉਸੇ ਹੀ ਸੰਪਾਦਨਾ ਵਿਭਾਗ ਵਿਚ ਰਹਿਣ ਦਿੱਤਾ ।ਕਮੇਟੀ ਨੇ ਇਸ ਬੱਜਰ ਭੁਲ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਵੀ ਯੋਗ ਨਹੀ ਸਮਝੀ ।ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਵਿਭਾਗ ਇਸ ਮੈਗਜੀਨ ਦੀ ਪ੍ਰਕਾਸ਼ਨ ਗਿਣਤੀ ਇੱਕ ਲੱਖ ਦੇ ਕਰੀਬ ਦਸਦਾ ਹੈ ਤੇ ਇਸਦੀ ਭੇਟਾ ਵੀ ਧਰਮ ਪ੍ਰਚਾਰ ਫੰਡ ਵਿਚ ਜਮ੍ਹਾ ਹੁੰਦੀ ਹੈ ਤੇ ਇਸਨੂੰ ਸੰਪਾਦਨ ਕਰਨ ਵਾਲਾ ਸੰਪਾਦਕ ਵੀ ਧਰਮ ਪ੍ਰਚਾਰ ਸਕੱਤਰ ਹੇਠ ਕੰਮ ਕਰਦਾ ਹੈ ।ਜਦਕਿ ਇਸ ਮੈਗਜੀਨ ਨੂੰ ਧਰਮ ਪ੍ਰਚਾਰ ਦਾ ਅਹਿਮ ਸਾਧਨ ਦਸਦਿਆਂ ਕਮੇਟੀ ਦੇ ਧਰਮ ਪ੍ਰਚਾਰ ਬਜਟ ਵਿਚ ਇਸ ਮੈਗਜੀਨ ਲਈ ਵੱਖਰੀ ਰਕਮ ਰੱਖੀ ਜਾਂਦੀ ਹੈ । ਅਜੇਹੇ ਵਿਚ ਇਹ ਸਵਾਲ ਵੀ ਉਠਿਆ ਹੈ ਕਿ ਕਮੇਟੀ ਨੇ ਸਾਹਿਬਜਾਦਿਆਂ ਦੀਆਂ ਤਸਵੀਰਾਂ ਸਬੰਧੀ ਹੋਈ ਬੱਜਰ ਭੁਲ ਲਈ ਧਰਮ ਪ੍ਰਚਾਰ ਸਕੱਤਰ ਖਿਲਾਫ ਕਾਰਵਾਈ ਕਿਉਂ ਨਹੀ ਕੀਤੀ ਤੇ ਸੰਪਾਦਕ ਨੂੰ ਹੀ ਜਿੰਮਵਾਰ ਕਿਉਂ ਠਹਿਰਾਇਆ ?ਕੀ ਧਰਮ ਪ੍ਰਚਾਰ ਸਕੱਤਰ ਜਾਂ ਸ਼ਰੋਮਣੀ ਕਮੇਟੀ ਪ੍ਰਧਾਨ ਇਸ ਤੋਂ ਸਾਫ ਬਰੀ ਹਨ ?ਦੂਸਰੇ ਪਾਸੇ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਕੇ ਸਿੱਖ ਕੌਮ ਸਾਹਮਣੇ ਰੱਖਣਗੇ । ਅੰਮ੍ਰਿਤਸਰ:੧ਜਨਵਰੀ:ਨਰਿੰਦਰ ਪਾਲ ਸਿੰਘ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਮਾਸਿਕ ਮੈਗਜੀਨ ਗੁਰਮਤਿ ਪ੍ਰਕਾਸ਼ ਦੇ ਮੁਖ ਕਵਰ ਤੇ ਦਸਮੇਸ਼ ਪਿਤਾ ਦੇ ਚਾਰ ਸਾਹਿਬਜਾਦਿਆਂ ਦੀਆਂ ਟੋਪੀ ਨੁਮਾ ਪੱਗਾਂ ਵਾਲੀਆਂ ਤਸਵੀਰਾਂ ਛਾਪਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਾਸ ਪੁਜ ਰਿਹਾ ਹੈ ।ਪੰਜਾਬ ਸਿੱਖ ਕੌਂਸਲ ਨਾਮੀ ਇਕ ਸਿੱਖ ਸੰਸਥਾ ਦੇ ਮੁਖੀ ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਗਿਆਨੀ ਗੁਰਬਚਨ ਸਿੰਘ ਨੂੰ ਭੇਜੇ ਇਕ ਸ਼ਿਕਾਇਤ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਮੈਗਜੀਨ ਦੇ ਸੰਪਾਦਕ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋ ਮੁਅਤਲ ਕੀਤੇ ਜਾਣ ਦੀ ਮੰਗ ਕੀਤੀ ਹੈ । ਜਥੇਦਾਰ ਮੋਹਨ ਸਿੰਘ ਕਰਤਾਰ ਪੁਰ ਨੇ ਦੱਸਿਆ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਇਹ ਗਲਤੀ ਮੁਆਫੀ ਦੇ ਯੋਗ ਨਹੀ ਹੈ ਤੇ ਇਸ ਮਾਮਲੇ ਵਿਚ ਕਮੇਟੀ ਦੀ ਅਜੇ ਤੀਕ ਦੀ ਕਾਰਵਾਈ ਗੋਂਗਲੂਆਂ ਤੋਂ ਮਿੱਟੀ ਝਾਡ਼ਣ ਵਾਲੀ ਹੀ ਹੈ । ਉਨ੍ਹਾਂ ਗਿਆਨੀ ਗੁਰਬਚਨ ਸਿੰਘ ਨੂੰ ਲਿਖਿਆ ਹੈ ਕਿ ਇਸ ਸਮੁਚੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ।

ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿਭਾਗ ਦੁਆਰਾ ਪ੍ਰਕਾਸ਼ਿਤ ਮੈਗਜੀਨ ਗੁਰਮਤਿ ਪ੍ਰਕਾਸ਼ ਵਿੱਚ ਇਸ ਵਾਰ ਬਾਕੀ ਲੇਖਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨਾਲ ਸਬੰਦਤ ਸਮੱਗਰੀ ਵੀ ਛਾਪੀ ਗਈ । ਮੁੱਖ ਪੰਨੇ ਤੇ ਲਗਾਏ ਜਾਣ ਵਾਲੀਆਂ ਸਾਹਿਬਜਾਦਿਆਂ ਦੀਆਂ ਤਸਵੀਰਾਂ ਦੀ ਚੋਣ ਕਰਦਿਆਂ ਕਿਸੇ ਪਹਾਡ਼ੀ ਸ਼ੈਲੀ ਵਿਚ ਬਣੀਆਂ ਤਸਵੀਰਾਂ ਛਾਪੀਆਂ ਗਈਆਂ । ਇਨ੍ਹਾਂ ਤਸਵੀਰਾਂ ਵਿਚ ਸਾਹਿਬਜਾਦਿਆਂ ਨੂੰ ਰਵਾਇਤੀ ਸਿੰਘਾਂ ਦੀ ਦਸਤਾਰ ਦੀ ਬਜਾਏ ਟੋਪੀ ਨੁਮਾ ਪੱਗਾਂ ਵਿਚ ਵਿਖਾਇਆ ਗਿਆ ਹੈ । ਮੈਗਜੀਨ ਦੇ ਸੰਗਤਾਂ ਦੇ ਹੱਥਾਂ ਵਿਚ ਆਉਂਦਿਆਂ ਹੀ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਤੇ ਸਵਾਲ ਉਠਣੇ ਸ਼ੁਰੂ ਹੋ ਗਏ ।ਸ਼੍ਰੋਮਣੀ ਕਮੇਟੀ ਨੇ ਸੰਗਤੀ ਰੋਹ ਤੋਂ ਬਚਣ ਲਈ ਇਸ ਮੈਗਜੀਨ ਦੇ ਸੰਪਾਦਕ ਸਿਮਰਜੀਤ ਸਿੰਘ ਨੂੰ ਮੁਅਤਲ ਕਰ ਦਿੱਤਾ ਸੀ ਲੇਕਿਨ ਕਮੇਟੀ ਨਿਯਮਾਂ ਦੀ ਅਣਦੇਖੀ ਕਰਦਿਆਂ,ਉਸਨੂੰ ਧਰਮ ਪ੍ਰਚਾਰ ਦੇ ਉਸੇ ਹੀ ਸੰਪਾਦਨਾ ਵਿਭਾਗ ਵਿਚ ਰਹਿਣ ਦਿੱਤਾ ।ਕਮੇਟੀ ਨੇ ਇਸ ਬੱਜਰ ਭੁਲ ਲਈ ਸਿੱਖ ਕੌਮ ਪਾਸੋਂ ਮੁਆਫੀ ਮੰਗਣੀ ਵੀ ਯੋਗ ਨਹੀ ਸਮਝੀ ।ਇਹ ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਵਿਭਾਗ ਇਸ ਮੈਗਜੀਨ ਦੀ ਪ੍ਰਕਾਸ਼ਨ ਗਿਣਤੀ ਇੱਕ ਲੱਖ ਦੇ ਕਰੀਬ ਦਸਦਾ ਹੈ ਤੇ ਇਸਦੀ ਭੇਟਾ ਵੀ ਧਰਮ ਪ੍ਰਚਾਰ ਫੰਡ ਵਿਚ ਜਮ੍ਹਾ ਹੁੰਦੀ ਹੈ ਤੇ ਇਸਨੂੰ ਸੰਪਾਦਨ ਕਰਨ ਵਾਲਾ ਸੰਪਾਦਕ ਵੀ ਧਰਮ ਪ੍ਰਚਾਰ ਸਕੱਤਰ ਹੇਠ ਕੰਮ ਕਰਦਾ ਹੈ ।ਜਦਕਿ ਇਸ ਮੈਗਜੀਨ ਨੂੰ ਧਰਮ ਪ੍ਰਚਾਰ ਦਾ ਅਹਿਮ ਸਾਧਨ ਦਸਦਿਆਂ ਕਮੇਟੀ ਦੇ ਧਰਮ ਪ੍ਰਚਾਰ ਬਜਟ ਵਿਚ ਇਸ ਮੈਗਜੀਨ ਲਈ ਵੱਖਰੀ ਰਕਮ ਰੱਖੀ ਜਾਂਦੀ ਹੈ । ਅਜੇਹੇ ਵਿਚ ਇਹ ਸਵਾਲ ਵੀ ਉਠਿਆ ਹੈ ਕਿ ਕਮੇਟੀ ਨੇ ਸਾਹਿਬਜਾਦਿਆਂ ਦੀਆਂ ਤਸਵੀਰਾਂ ਸਬੰਧੀ ਹੋਈ ਬੱਜਰ ਭੁਲ ਲਈ ਧਰਮ ਪ੍ਰਚਾਰ ਸਕੱਤਰ ਖਿਲਾਫ ਕਾਰਵਾਈ ਕਿਉਂ ਨਹੀ ਕੀਤੀ ਤੇ ਸੰਪਾਦਕ ਨੂੰ ਹੀ ਜਿੰਮਵਾਰ ਕਿਉਂ ਠਹਿਰਾਇਆ ?ਕੀ ਧਰਮ ਪ੍ਰਚਾਰ ਸਕੱਤਰ ਜਾਂ ਸ਼ਰੋਮਣੀ ਕਮੇਟੀ ਪ੍ਰਧਾਨ ਇਸ ਤੋਂ ਸਾਫ ਬਰੀ ਹਨ ?ਦੂਸਰੇ ਪਾਸੇ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਉਹ ਇਸ ਸਾਰੇ ਮਾਮਲੇ ਦੀ ਆਪਣੇ ਪੱਧਰ ਤੇ ਜਾਂਚ ਕਰਕੇ ਸਿੱਖ ਕੌਮ ਸਾਹਮਣੇ ਰੱਖਣਗੇ ।

No comments: