Friday, January 03, 2014

ਵਿਸ਼ਵਾਸ ਮੱਤ ਵੇਲੇ SAD ਨੇ BJP ਨਾਲ ਰਲਕੇ ਇਨ੍ਹਾਂ ਮੁੱਦਿਆਂ ਦੇ ਖਿਲਾਫ ਵੋਟ ਪਾਈ!

ਮਿੱਤਰ Kehar Sharif ਹੁਰਾਂ ਨੇ ਇਹ ਪੋਸਟ ਫੇਸਬੁਕ 'ਤੇ ਦੋ ਜਨਵਰੀ 2014 ਦੀ ਰਾਤ ਨੂੰ 11:48 ਵਜੇ ਪਾਈ ਸੀ। ਉਹ ਲਿਖਦੇ ਹਨ :
ਕੇਜਰੀਵਾਲ ਦੀ 'ਆਮ ਆਦਮੀ ਪਾਰਟੀ' ਨੇ ਆਪਣੇ ਮੈਨੀਫੈਸਟੋ ਵਿਚ ਸਿੱਖਾਂ ਅਤੇ ਪੰਜਾਬੀਆਂ ਨਾਲ ਦੋ ਵਾਅਦੇ ਕੀਤੇ ਹਨ।
ਪਹਿਲਾ: ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਤੋਂ ਪ੍ਰਭਾਵਿਤ ਲੋਕਾਂ ਨੂੰ ਇਨਸਾਫ ਦੁਆਉਣ ਲਈ ਕੋਸ਼ਸ਼ ਕੀਤੀ ਜਾਵੇਗੀ। ਜਿਨ੍ਹਾਂ ਕੇਸਾਂ ਨੂੰ ਗਲਤ ਤਰੀਕੇ ਨਾਲ ਬੰਦ ਕਰ ਦਿੱਤਾ ਗਿਆ ਉਨ੍ਹਾਂ ਦੀ ਮੁੜ ਸਮੀਖਿਆ ਕਰਵਾਈ ਜਾਵੇਗੀ। ਜਿਨ੍ਹਾਂ ਗਵਾਹਾਂ ਦੇ ਬਿਆਨ ਨਹੀਂ ਹੋਏ ਇਨ੍ਹਾਂ ਬਾਰੇ ਇਨਸਾਫ ਦੁਆਉਣ ਦਾ ਵਾਅਦਾ। 
1984 ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰ ਅੱਜ ਵੀ ਤਿਲਕ ਵਿਹਾਰ ਵਰਗੀਆਂ ਕੁੱਝ ਬਸਤੀਆਂ ਵਿਚ ਰਹਿੰਦੇ ਹਨ। ਜਿੱਥੇ ਇਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਇਨ੍ਹਾਂ ਦੇ ਮਕਾਨ ਮਾੜੀ ਹਾਲਤ ਵਿਚ ਹਨ, ਛੱਤਾਂ ਡਿਗ ਰਹੀਆਂ ਹਨ। ਬੱਚਿਆਂ ਵਾਸਤੇ ਕੋਈ ਸਕੂਲ ਨਹੀਂ, ਕੋਈ ਹਸਪਤਾਲ ਨਹੀਂ, ਕੋਈ ਰੋਜ਼ਗਾਰ ਨਹੀਂ। ਇਨ੍ਹਾਂ ਪਰਿਵਾਰਾਂ ਦੇ ਮੁੜ ਵਸੇਬੇ ਲਈ ਆਮ ਆਦਮੀ ਪਾਰਟੀ ਪੂਰਾ ਜਤਨ ਕਰੇਗੀ।
ਪੰਜਾਬੀ ਭਾਸ਼ਾ ਨੂੰ ਦਿੱਲੀ ਵਿਚ ਕਾਨੂੰਨੀ ਪੱਖੋਂ ਦੂਜੀ ਭਾਸ਼ਾ ਤਾਂ ਦਰਜਾ ਦਿੱਤਾ ਹੋਇਆ ਹੈ, ਪਰ ਹੁਣ ਇਸਨੂੰ ਅਸਲ ਵਿਚ ਲਾਗੂ ਕਰਵਾਇਆ ਜਾਵੇਗਾ।
ਧਿਆਨ ਦਿਉ : ਵਿਸ਼ਵਾਸ ਮੱਤ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਬੀ ਜੇ ਪੀ ਨਾਲ ਰਲਕੇ ਇਨ੍ਹਾਂ ਮੁੱਦਿਆਂ ਦੇ ਖਿਲਾਫ ਵੋਟ ਪਾਈ।
ਇਸਤੇ ਟਿੱਪਣੀ ਕਰਦਿਆਂ Radio Talk Show Host Gurbachan Mann ਕਹਿੰਦੇ ਨੇ: Kehar ji SAD's agenda is pro RSS to expect any panthik item is foolish. About Punjabi language they feel helpless because of BJP so what can you expect from these hypocrites they are useless their only agenda is to be wealthy that is all.

No comments: