Thursday, August 28, 2014

ਆਖਿਰ ਕੌਣ ਹੈ ਨਾਮਧਾਰੀ ਰੈਜੀਮੈਂਟ ਪਿਛੇ

ਪੰਥਕ ਏਕਤਾ ਗਰੁੱਪ ਨੇ ਕਿਹਾ ਸਾਡਾ ਇਸ ਨਾਲ ਕੋਈ ਸਬੰਧ ਨਹੀਂ 
ਲੁਧਿਆਣਾ: 27 ਅਗਸਤ 2014: (ਪੰਜਾਬ ਸਕਰੀਨ ਬਿਉਰੋ): 
ਨਾਮਧਾਰੀ ਰੈਜੀਮੈਂਟ ਨਾਮ ਦੀ ਫੇਸਬੁਕ ਆਈਡੀ  ਨੂੰ ਲੈ ਕੇ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਲੁਧਿਆਣਾ ਵਿੱਚ 22 ਦਿਨ ਲੰਮੀ ਭੁੱਖ ਹੜਤਾਲ ਰਾਹੀਂ ਏਕਤਾ ਦੀ ਮੰਗ ਕਰਨ ਵਾਲੇ ਗਰੁੱਪ ਨੇ ਸਪਸ਼ਟ ਕੀਤਾ ਹੈ ਕਿ ਇਸ ਫੇਸਬੁਕ ਆਈਡੀ ਅਤੇ ਇਸ ਵਿਚਲੀਆਂ ਗੱਲਾਂ ਨਾਲ ਸਾਡਾ ਕੋਈ ਸਬੰਧ ਨਹੀਂ। ਅਸੀਂ ਨਾ ਕਿਸੇ ਨੂੰ ਧਮਕੀ ਦਿੱਤੀ ਹੈ ਅਤੇ ਨਾ ਹੀ ਸਾਡਾ ਇਹਨਾਂ ਧਮਕੀਆਂ ਨਾਲ ਕੋਈ ਸਬੰਧ ਹੈ। ਅੱਜ ਦੁਪਹਿਰ ਵੇਲੇ ਜਦੋਂ ਪੰਥਕ ਏਕਤਾ ਗਰੁੱਪ ਦੇ ਕੁਝ ਸੀਨੀਅਰ ਮੈਂਬਰ ਪੁਲਿਸ ਕਮਿਸ਼ਨਰ ਨੂੰ ਮਿਲਣ ਲਈ ਆਏ ਤਾਂ ਉਹਨਾਂ  ਕੁਝ ਪਲ ਮੀਡੀਆ ਨਾਲ ਵੀ ਗੱਲਬਾਤ ਕੀਤੀ। 
ਇਹਨਾਂ ਵਿੱਚ ਸੂਬਾ ਦਰਸ਼ਨ ਸਿੰਘ ਰਾਏਸਰੀਆ, ਨਵਤੇਜ ਸਿੰਘ, ਜਸਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਵੀ ਸ਼ਾਮਿਲ ਸਨ। ਇਸ ਮੌਕੇ ਜਦੋਂ ਉਹਨਾਂ ਦਾ ਧਿਆਨ ਫੇਸਬੁਕ 'ਤੇ ਜਾਰੀ ਧਮਕੀ ਵੱਲ ਦਵਾਇਆ ਗਿਆ ਤਾਂ ਹਰਵਿੰਦਰ ਸਿੰਘ ਨੇ ਸਪਸ਼ਟ ਕੀਤਾ ਕੀ ਸਾਡਾ ਇਸ ਪ੍ਰੋਫਾਈਲ ਨਾਲ ਕੋਈ ਸਬੰਧ ਨਹੀਂ।  ਇਹ ਸਾਡੇ ਖਿਲਾਫ਼ ਕਿਸੇ ਸ਼ਾਤਿਰ ਦਿਮਾਗ ਦੀ ਸਾਜਿਸ਼ ਹੈ ਜਿਸਦਾ ਅਸੀਂ ਜਲਦੀ ਹੀ ਪਤਾ ਲਾ ਕੇ ਪੂਰਾ ਵੇਰਵਾ ਮੀਡੀਆ ਸਾਹਮਣੇ ਰੱਖਾਂਗੇ। ਜਦੋਂ ਉਹਨਾਂ ਨੂੰ ਇਸ ਬਾਰੇ ਲਿਖਤੀ ਸਪਸ਼ਟੀਕਰਨ ਭੇਜਣ ਲੈ ਕਿਹਾ ਗਿਆ ਤਾਂ ਉਹਨਾਂ ਵਾਅਦਾ ਕਰਕੇ ਵੀ ਨਹੀਂ ਭੇਜਿਆ। 
ਇਸ ਮੌਕੇ ਤੇ ਮੌਜੂਦ ਜਸਵਿੰਦਰ ਸਿੰਘ ਨੇ ਇਸ ਗੱਲ ਦਾ ਮਜ਼ਾਕ ਵੀ ਉਡਾਇਆ ਕਿ ਦੇਖੋ ਨਾਮ ਵੀ ਕੀ ਰੱਖਿਆ ਹੈ---ਰੈਜੀਮੈਂਟ। 
ਦੂਹੇ ਪਾਸੇ ਫੇਸਬੁਕ ਤੇ ਇਸ ਪੋਸਟ ਉੱਪਰ ਰਲੇ ਮਿਲੇ ਪ੍ਰਤੀਕਰਮਾਂ ਦਾ ਹੜ੍ਹ ਆਇਆ ਹੋਇਆ ਹੈ। ਕਈਆਂ ਨੇ ਇਹਨਾਂ ਧਮਕੀਆਂ ਨੂੰ ਪ੍ਰਸ਼ੰਸਾ ਭਰੇ ਸ਼ਬਦਾਂ ਨਾਲ ਜੀ ਆਇਆਂ ਆਖਿਆ ਹੈ ਅਤੇ ਕਈਆਂ ਨੇ ਇਸਨੂੰ ਭੁੱਖ ਹੜਤਾਲੀ ਜੱਥੇ ਦੀ ਗੂੰਡਾਗਰਦੀ ਤਕ ਕਿਹਾ ਹੈ। ਕਈਆਂ ਨੇ ਇਸ ਮਾਮਲੇ ਵਿੱਚ ਗਾਲੀ ਗਲੌਚ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਲੱਗਿਆਂ ਵੀ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। 
ਏਕਤਾ ਧੜੇ ਵੱਲੋਂ ਇਸ ਪ੍ਰੋਫਾਇਲ ਅਤੇ ਇਸ ਵਿਚਲੀਆਂ ਧਮਕੀਆਂ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਹੁਣ ਦੇਖਣਾ ਇਹ ਹੈ ਕਿ ਇਸ ਪ੍ਰੋਫਾਇਲ ਵਿਚਲੇ ਛੁਪੇ ਹੋਏ ਚੇਹਰੇ ਸਾਰੀਆਂ ਸਾਹਮਣੇ ਆਉਣ ਦੀ ਹਿੰਮਤ ਕਦੋਂ ਦਿਖਾਉਂਦੇ ਹਨ? 

No comments: