Monday, September 22, 2014

ਨਾ ਗੱਦੀ ਮੰਗਦੇ ਹਾਂ ਤੇ ਨਾ ਹੀ ਕੋਈ ਜਾਇਦਾਦ-ਨਾਮਧਾਰੀ ਪੰਥਕ ਐਕਸ਼ਨ ਕਮੇਟੀ

Mon, Sep 22, 2014 at 1:39 PM
ਝਗੜੇ ਦਾ ਕਾਰਣ ਠਾਕੁਰ ਉਦੈ ਸਿੰਘ ਅਤੇ ਸੰਤ ਜਗਤਾਰ ਸਿੰਘ ਦੀ ਈਰਖਾ ਨੂੰ ਦੱਸਿਆ 
ਲੁਧਿਆਣਾ: 22 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਨੇ ਆਪਣੀ ਪੁਰਾਣੀ ਗੱਲ ਫਿਰ ਦੁਹਰਾਈ ਹੈ ਕਿ ਅਸੀਂ ਨਾ ਗੱਦੀ ਮੰਗਦੇ ਹਾਂ ਤੇ ਨਾ ਹੀ ਕੋਈ ਜਾਇਦਾਦ। ਇਸਦੇ ਨਾਲ ਹੀ ਕਮੇਟੀ ਨੇ ਫੁੱਟ ਦਾ ਠੀਕਰਾ ਇੱਕ ਵਾਰ ਫਿਰ ਭੈਣੀ ਸਾਹਿਬ ਵਾਲੀ ਧਿਰ 'ਤੇ ਭੰਨਿਆ ਹੈ। ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਦੁਪਹਿਰੇ ਵਿਸ਼ਵਕਰਮਾ ਚੌਂਕ, ਲੁਧਿਆਣਾ ਵਿਖੇ ਹੋਈ ਜਿਸ ਵਿੱਚ ਮੌਜੂਦਾ ਹਾਲਾਤ ਬਾਰੇ ਵਿਚਾਰ ਵਟਾਂਦਰਾ ਹੋਇਆ। ਵਰਨਣਯੋਗ ਹੈ ਕਿ ਇਸ ਸਮੇਂ ਨਾਮਧਾਰੀ ਪੰਥ ਦਾ ਸਾਲਾਨਾ ਜਪ-ਪ੍ਰਯੋਗ ਮੇਲਾ ਦੋ ਵੱਖੋ-ਵੱਖਰੀਆਂ ਥਾਵਾਂ ਤੇ ਚੱਲ ਰਿਹਾ ਹੈ। ਇਕ ਪਾਸੇ ਇਹ ਜੀਵਨ ਨਗਰ ਵਿੱਚ ਜਾਰੀ ਹੈ ਤਾਂ ਦੂਜੇ ਪਾਸੇ ਭੈਣੀ ਸਾਹਿਬ ਵਿਖੇ। ਇਸ ਇਕੱਤਰਤਾ ਦੇ ਮਤਿਆਂ ਦਾ ਪ੍ਰਗਟਾਵਾ ਇਸ ਕਮੇਟੀ ਵੱਲੋਂ ਆਪਣੀ ਪਸੰਦ ਦੇ ਕੁਝ ਚੋਣਵੇਂ ਪੱਤਰਕਾਰਾਂ ਸਾਹਮਣੇ ਕੀਤਾ ਗਿਆ। ਬਾਕੀਆਂ ਨੂੰ ਇਸਦੀ ਜਾਣਕਾਰੀ ਮੇਲ ਰਾਹੀਂ ਭੇਜੇ ਪ੍ਰੈਸ ਨੋਟ ਰਾਹੀਂ ਹੀ ਦਿੱਤੀ ਗਈ। ਸਾਰਿਆਂ ਨੂ ਨਾ ਬੁਲਾ ਸਕਣ ਦਾ ਕਾਰਨ ਕਾਹਲੀ ਅਤੇ ਸਮੇਂ ਦੀ ਘਾਟ ਦੱਸਿਆ ਗਿਆ। 
ਲੁਧਿਆਣਾ ਵਿੱਚ 22 ਅਗਸਤ ਨੂੰ ਭੁੱਖ ਹੜਤਾਲ ਦੇ ਆਖਿਰੀ ਦਿਨ ਠਾਕੁਰ ਦਿਲੀਪ ਸਿੰਘ 
ਕਮੇਟੀ ਨੇ ਕਿਹਾ ਹੈ ਕਿ ਮੇਲਾ ਵੱਖੋ-ਵੱਖਰੀ ਥਾਂ ਹੋਣ ਦਾ ਮੁਖ ਕਾਰਨ ਭੈਣੀ ਸਾਹਿਬ ਵਾਲਿਆਂ ਦਾ ਪੰਥਕ ਏਕਤਾ ਨਾ ਕਰਨਾ ਹੈ ਜਿਸ ਕਰਕੇ ਸੰਗਤ ਨੂੰ ਮਜਬੂਰਨ ਵੱਖਰੇ ਮੇਲੇ ਕਰਨੇ ਪੈ ਰਹੇ ਹਨ। ਇਸ ਮੌਕੇ ਪੰਥਕ ਏਕਤਾ ਐਕਸ਼ਨ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਰਾਏਸਰ ਨੇ ਕਿਹਾ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਕਦੀ ਵੀ ਗੱਦੀ ਦੀ ਇੱਛਾ ਨਹੀਂ ਸੀ ਅਤੇ ਅੱਜ ਵੀ ਨਹੀਂ ਹੈ। ਉਹਨਾਂ ਨੇ ਕਦੇ ਵੀ ਗੱਦੀ ਲਈ ਝਗੜਾ ਨਹੀਂ ਕੀਤਾ, ਨਾ ਅੱਜ ਕਰ ਰਹੇ ਹਨ ਅਤੇ ਨਾ ਹੀ ਕਰਨਗੇ। ਉਹਨਾਂ ਨੇ ਮਿਲੀ ਹੋਈ ਗੱਦੀ ਤੇ ਬੈਠਣ ਤੋਂ ਨਾਂਹ ਕਰ ਦਿੱਤੀ ਜਦਕਿ ਸੰਗਤ ਅੱਜ ਵੀ ਉਹਨਾਂ ਨੂੰ ਗੱਦੀ ਤੇ ਬੈਠਣ ਲਈ ਜ਼ੋਰ ਲਗਾ ਰਹੀ ਹੈ ਪਰ ਉਹ ਪੰਥ ਦੀ ਏਕਤਾ ਖਾਤਿਰ ਨਹੀਂ ਮੰਨਦੇ ਤਾਂ ਜੋ ਪੰਥ ਇੱਕ ਹੋ ਸਕੇ। ਦੂਜੇ ਪਾਸੇ ਭੈਣੀ ਸਾਹਿਬ ਦੀ ਧਿਰ ਵਾਲੇ ਕਈ ਵਾਰ ਕਹਿ ਚੁੱਕੇ ਹਨ ਕਿ ਉਹਨਾਂ ਕੋਲ ਇਸ ਗੱਲ ਦੇ  ਮੌਜੂਦ ਹਨ ਸਤਿਗੁਰੂ ਜਗਜੀਤ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਗੱਦੀ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਸੀ। 
ਕਮੇਟੀ ਨੇ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ,"ਦੂਸਰੀ ਗੱਲ ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਕਿਸੇ ਜਾਇਦਾਦ ਦਾ ਕੋਈ ਝਗੜਾ ਨਹੀਂ। ਉਹਨਾਂ ਨੇ ਕਦੇ ਵੀ ਕਿਸੇ ਜਾਇਦਾਦ ਦੀ ਇੱਛਾ ਨਹੀਂ ਜਤਾਈ, ਨਾ ਅੱਜ ਕਰ ਰਹੇ ਹਨ ਅਤੇ ਨਾ ਹੀ ਕਰਨਗੇ। ਉਹਨਾਂ ਨੇ ਤਾਂ ਮਿਲੀਆਂ ਹੋਈਆਂ ਜਾਇਦਾਦਾਂ ਛੱਡ ਦਿੱਤੀਆਂ ਹਨ, ਇਥੋਂ ਤੱਕ ਕਿ ਗੁਰਦੁਆਰਾ ਜੀਵਨ ਨਗਰ ਜਿਹੜਾ ਕਿ ਨਾਮਧਾਰੀਆਂ ਦਾ ਦੂਜਾ ਹੈਡਕੁਆਰਟਰ ਹੈ, ਵੀ ਪੰਥ ਦੀ ਏਕਤਾ ਹਿੱਤ ਤਿਆਗ ਦਿੱਤਾ ਹੈ। ਉਹਨਾਂ ਨੇ ਪ੍ਰਣ ਕੀਤਾ ਹੈ ਕਿ ਉਹ ਜਾਇਦਾਦ ਜਾਂ ਕਿਸੇ ਪਦਵੀ ਵਾਸਤੇ ਝਗੜਾ ਨਹੀਂ ਕਰਨਗੇ।"
29 ਅਗਸਤ ਦੀ ਪ੍ਰੈਸ ਕਾਨਫਰੰਸ ਮੌਕੇ 
ਕਮੇਟੀ ਨੇ ਅੱਗੇ ਕਿਹਾ,"ਜਿਹੜੇ ਲੋਕ ਇਹ ਪੁਛਦੇ ਹਨ ਕਿ ਫੇਰ ਝਗੜਾ ਕਿਸ ਗੱਲ ਦਾ ਹੈ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਨਾਮਧਾਰੀ ਪੰਥ ਵਿੱਚ ਝਗੜੇ ਦਾ ਕਾਰਨ ਭੈਣੀ ਸਾਹਿਬ ਵਾਲੇ, ਠਾਕੁਰ ਉਦੈ ਸਿੰਘ ਜੀ ਅਤੇ ਸੰਤ ਜਗਤਾਰ ਸਿੰਘ ਜੀ ਦੀ ਈਰਖਾ ਹੈ ਕਿਉਂਕਿ ਉਹ ਠਾਕੁਰ ਦਲੀਪ ਸਿੰਘ ਜੀ ਦਾ ਸੰਗਤ ਵਿੱਚ ਸਤਿਕਾਰ ਹੁੰਦਾ ਜ਼ਰ ਨਹੀਂ ਸਕਦੇ। ਉਹਨਾਂ ਦਾ ਮੰਤਵ ਸਿਰਫ ਪਦਵੀਆਂ ਅਤੇ ਜਾਇਦਾਦਾਂ ਸਾਂਭਣੀਆਂ ਹਨ ਭਾਂਵੇ ਪੰਥ ਛੋਟਾ ਕਿਉਂ ਨਾ ਹੋ ਜਾਵੇ। ਇਸਦੇ ਉਲਟ ਠਾਕੁਰ ਦਲੀਪ ਸਿੰਘ ਜੀ ਦਾ ਮੰਤਵ ਪੰਥ ਵੱਡਾ ਕਰਨਾ ਹੈ, ਉਸ ਲਈ ਭਾਂਵੇ ਸਭ ਕੁੱਛ ਤਿਆਗਣਾ ਪਵੇ ਤੇ ਉਹਨਾਂ ਨੇ ਸੱਚੀ-ਮੁੱਚੀ ਤਿਆਗ ਕੇ ਵੀ ਵਿਖਾਇਆ ਹੈ।"
ਕਮੇਟੀ ਨੇ ਇਹ ਵੀ ਕਿਹਾ, "ਭੈਣੀ ਸਾਹਿਬ ਦੇ ਪੁਜਾਰੀ ਧੜੇ ਵਾਲਿਆਂ ਵਿੱਚ ਈਰਖਾ ਇਥੋਂ ਤੱਕ ਹੈ ਕਿ ਉਹ ਨਾਮਧਾਰੀਆਂ ਨੂੰ ਨਾਮਧਾਰੀਆਂ ਦੀ ਧਰਮਸਾਲਾ ਵਿੱਚੋਂ ਪੀਣ ਵਾਲਾ ਪਾਣੀ ਨਹੀਂ ਲੈਣ ਦਿੰਦੇ। ਸੰਗਤ ਨੂੰ ਤਾਂ ਗੁਰਦੁਆਰਿਆਂ ਵਿੱਚ ਕੀ ਵੜਨ ਦੇਣਾ ਸੀ, ਠਾਕੁਰ ਉਦੈ ਸਿੰਘ ਜੀ ਆਪਣੀ ਸੱਕੀ ਮਾਤਾ ਬੇਬੇ ਦਲੀਪ ਕੌਰ ਜੀ ਨੂੰ ਵੀ ਕਿਸੇ ਗੁਰਦੁਆਰੇ ਜਾਂ ਸੰਗਤ ਵਿੱਚ ਨਹੀਂ ਵੜਨ ਦਿੰਦੇ। ਇਥੋਂ ਤੱਕ ਕਿ ਪਿੰਡ ਜੀਵਨ ਨਗਰ ਜਿਥੇ ਬੇਬੇ ਦਲੀਪ ਕੌਰ ਜੀ ਰਹਿੰਦੇ ਹਨ, ਉਥੇ ਜੇ ਠਾਕੁਰ ਉਦੈ ਸਿੰਘ ਜੀ ਦਾ ਦੀਵਾਨ ਹੋਵੇ , ਉਥੇ ਵੀ ਬੇਬੇ ਦਲੀਪ ਕੌਰ ਜੀ ਨੂੰ ਨਹੀਂ ਵੜਨ ਦਿੰਦੇ ਸੰਗਤ ਦੀ ਤਾਂ ਗੱਲ ਹੀ ਦੂਰ ਦੀ ਹੈ।"
ਸੰਖੇਪ ਵਿੱਚ ਉਪਰੋਕਤ ਤੱਥ ਇਹ ਸਾਬਤ ਕਰਦੇ ਹਨ ਕਿ ਸਾਡੇ ਵੱਲੋਂ ਜਾਂ ਠਾਕੁਰ ਦਲੀਪ ਸਿੰਘ ਜੀ ਵੱਲੋਂ ਕਿਸੇ ਪਦਵੀ ਜਾਂ ਜਾਇਦਾਦ ਦਾ ਕੋਈ ਝਗੜਾ ਨਹੀਂ ਅਤੇ ਨਾ ਹੀ ਕਿਸੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਈ ਇੱਛਾ ਨਹੀਂ। ਅਸੀਂ ਸਾਰੇ ਸਿਰਫ ਇਹ ਚਾਹੁੰਦੇ ਹਾਂ ਕਿ ਪੰਥ ਇੱਕ ਹੋਕੇ ਪ੍ਰਫੁਲਿਤ ਹੋਵੇ।
ਇਸ ਮੌਕੇ ਨਾਮਧਾਰੀ ਪੰਥ ਦੀਆਂ ਉਘੀਆਂ ਸ਼ਖਸੀਅਤਾਂ ਜਿਵੇਂ ਕਿ ਸੂਬਾ ਦਰਸ਼ਨ ਸਿੰਘ ਰਾਏਸਰ, ਸੂਬਾ ਅਮਰੀਕ ਸਿੰਘ, ਡਾ. ਸੁਖਦੇਵ ਸਿੰਘ, ਜਸਵਿੰਦਰ ਸਿੰਘ , ਨਵਤੇਜ ਸਿੰਘ, ਸੰਤ ਜੀਤ ਸਿੰਘ ਸੰਤਾਂਵਾਲੀ, ਸੂਬਾ ਭਗਤ ਸਿੰਘ ਯੂ.ਪੀ., ਹਰਵਿੰਦਰ ਸਿੰਘ ਲੁਧਿਆਣਾ, ਪਲਵਿੰਦਰ ਸਿੰਘ ਕੁਕੀ, ਸੰਤ ਕਾਹਨ ਸਿੰਘ, ਬਲਵਿੰਦਰ ਸਿੰਘ ਡੁਗਰੀ, ਮਨਮੋਹਨ ਸਿੰਘ ਕਾਨਪੁਰ, ਹਰਦੇਵ ਸਿੰਘ ਭੁਲੱਥ, ਰਣਜੀਤ ਸਿੰਘ ਰਾਣਾ,ਅਰਵਿੰਦਰ ਸਿੰਘ ਲਾਡੀ, ਸਾਹਿਬ ਸਿੰਘ ਅੰਮ੍ਰਿਤਸਰ, ਜਸਬੀਰ ਸਿੰਘ ਮੁਕੇਰੀਆਂ,ਜਸਵੰਤ ਸਿੰਘ ਕੁਲਦੀਪ ਸਿੰਘ ਜੰਮੂ ਸਮੇਤ ਹੋਰ ਵੀ ਕਈ ਪ੍ਰਮੁਖ ਸ਼ਖਸੀਅਤਾਂ ਹਾਜ਼ਰ ਸਨ।
ਇਸ ਇਕੱਤਰਤਾ ਵਿੱਚ ਅੱਸੂ ਦੇ ਮਹੀਨੇ ਲਾਏ ਜਾਣ ਵਾਲੇ ਸਾਵਣ ਦੇ ਮੇਲੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਚੇਤੇ ਰਹੇ ਕਿ ਲੁਧਿਆਣਾ ਵਿੱਚ 22 ਦਿਨਾਂ ਤੱਕ ਚੱਲੀ ਭੁੱਖ ਹੜਤਾਲ ਨੂੰ ਅਚਨਚੇਤੀ ਸਮਾਪਤ ਕਰਨ ਮਗਰੋਂ ਇਸੇ ਕਮੇਟੀ ਨੇ ਐਲਾਨ ਕੀਤਾ ਸੀ ਕਿ ਹੁਣ ਅਸੀਂ ਭੈਣੀ ਸਾਹਿਬ ਵਿਖੇ ਜਾ ਕੇ ਘੇਰਾ ਪਾਉਣਾ ਹੈ। ਸੋਸ਼ਲ ਮੀਡੀਆ ਵਿੱਚ ਦੋਹਾਂ ਧਿਰਾਂ ਵੱਲੋਂ ਧਮਕੀਆਂ ਅਤੇ ਜੁਆਬੀ ਧਮਕੀਆਂ ਵੀ ਦੇਖਣ ਵਿੱਚ ਆਈਆਂ। ਇੱਕ ਪ੍ਰੋਫਾਈਲ ਨਾਮਧਾਰੀ ਰੈਜੀਮੈਂਟ ਨਾਮ ਦੀ ਵੀ ਬਣਾਈ ਗਈ ਜਿਸ ਬਾਰੇ ਏਕਤਾ ਕਮੇਟੀ ਨੇ ਕਈ ਦਿਨਾਂ ਮਗਰੋਂ ਖੰਡਣ ਕੀਤਾ ਕਿ ਇਹ ਸਾਡੀ ਨਹੀਂ। ਇਹ ਕਿਸੇ ਸ਼ਰਾਰਤੀ ਦਿਮਾਗ ਦੀ ਕਾਢ ਹੈ। ਉਂਝ ਇਹ ਪ੍ਰੋਫਾਈਲ ਅਜੇ ਵੀ ਚੱਲ ਰਹੀ ਹੈ।  ਨਾਮਧਾਰੀ ਸੰਗਤ ਭੰਬਲਭੂਸੇ ਵਿੱਚ ਵੀ ਹੈ ਪਰ ਨਾ ਇਸਦਾ ਪਤਾ ਲੱਗਿਆ ਅਤੇ ਨਾ ਹੀ ਏਕਤਾ ਕਮੇਟੀ ਨੇ ਸ਼ਾਇਦ ਇਸਦੀ ਕੋਈ ਰਿਪੋਰਟ ਦਰਜ ਕਰਾਈ।

Sadh sangat ji jo Namdhari Regiment id hai isda pta karo kaun chalaunda hai . Kio jo v galat msg post karde han na ta o satguru Dalip Singh ji nu mannde han na Thakur Uday singh ji nu .

Full investigation karwai jave pta lag jauga a id kon chla riha hai . Mainu ta pta hai a id kon chalaunda hai . Kitho kitho chaldi hai a id .
Like
Like ·  · 
----------------------
ਇੱਕ ਹੋਰ ਪੋਸਟ 'ਤੇ ਆਪਣੀ ਟਿੱਪਣੀ ਕਰਦਿਆਂ ਇੱਕ ਵਿਅਕਤੀ ਨੇ ਸਪਸ਼ਟ ਆਖਿਆ:
Mohinder Pal Singh THAKUR DALIP SINGH NE KITNI BAR KIHA HA KI MERE NAAM NALO SATGURU SHABAD UTAR DEVO , KI USNU MANNAN VALE USDA HUKAM NAHI MANDE
-------------------------------------
ਹੁਣ ਦੇਖਣਾ ਇਹ ਹੈ ਕਿ ਹੱਸਦਿਆਂ ਹੱਸਦਿਆਂ ਤੋਪਾਂ ਅੱਗੇ ਖੜੋ ਜਾਣ ਵਾਲੇ ਕੂਕੇ, ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਚੁੰਮ ਗਲੇ ਪਾਉਣ ਵਾਲੇ ਕੂਕੇ ਨਾਮਧਾਰੀ ਸਿੰਘ "ਸਤਿਗੁਰੂ ਜਗਜੀਤ ਸਿੰਘ" ਤੋਂ ਬਾਅਦ ਆਖਿਰ ਕਿਸਦੀ ਸਾਜਿਸ਼ ਸਦਕਾ ਫੁੱਟ ਦਾ ਸ਼ਿਕਾਰ ਹੋ ਗਏ? ਕੌਣ ਕੌਣ ਹਨ ਇਸ ਫੁੱਟ ਦੇ ਪਿੱਛੇ? ਕਿਸ ਕਿਸ ਨੂੰ ਹੋ ਸਕਦਾ ਹੈ ਇਸ ਪਾਟੋਧਾੜ ਦਾ ਫਾਇਦਾ? ਇਸਦੀ ਚਰਚਾ ਅਸੀਂ ਜਲਦੀ ਹੀ ਕਿਸੇ ਅਗਲੀ ਪੋਸਟ ਵਿੱਚ ਕਰਾਂਗੇ।  ਜੇ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਜੇ ਤੁਸੀਂ ਚਾਹੋਗੇ ਤਾਂ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ। 
ਇਸਦੇ ਨਾਲ ਹੀ ਦੇਸ਼ ਦੇ ਹਾਲਾਤ ਅਤੇ ਆਜ਼ਾਦੀ ਤੋਂ ਬਾਅਦ ਵਧੀਆਂ ਬੁਰਾਈਆਂ ਬਾਰੇ ਵੀ ਨਾਮਧਾਰੀ ਸਿੰਘਾਂ ਵਿੱਚ ਚੇਤਨਾ ਪੈਦਾ ਕੀਤੀ ਜਾ ਰਹੀ ਹੈ। ਲਓ ਦੇਖੋ ਜਰਾ ਇਹ ਪੋਸਟ--ਇਸ ਵਿਚਲੀ ਝਲਕ ਕੀ ਦੱਸਦੀ ਹੈ--:
ਧੰਨ ਧੰਨ ਸ੍ਰੀ ਸਤਿਗੁਰੁ ਰਾਮ ਸਿੰਘ ਜੀ..
ਸਹੀਦ ਸਿੰਘ ਤਾਂ ਖੁਸ਼ ਹੋਣਗੇ ਜੇ ਅਸੀਂ ਆਪਣੀ ਸੋਚ ਬਦਲ ਕੇ ਚੰਗੇ ਕ੍ਰਮ ਕਰਕੇ ਦੇਸ਼ ਨੂੰ ਭ੍ਰਿਸਟਾਚਾਰ ਤੋਂ ਅਜਾਦ ਕਰਾਈਏ ..ਨਾਂ ਕੇ ਸਿਰਫ ਫੋਕਾ ਦਿਖਵਾ ਕਰਕੇ..ਵਧਾਈਆਂ ਦੇਣ ਤਾਂ ਆਪਾਂ ਇਕ ਦੂਜੇ ਨੂੰ ਲੱਗੇ ਹੋਏ ਹਾਂ ਪਰ ਜਰਾ ਇਹ ਤਾਂ ਵਿਚਾਰੋ ਅਜਾਦੀ ਕੀ ਹੈ??ਲੱਖ ਲੱਖ ਵਾਰ ਪ੍ਰਨਾਮ ਓਹਨਾ ਸਹੀਦਾਂ ਨੂੰ ਜਿਨਾ ਨੇ ਸਾਡੇ ਲਈ ਆਪਣਾ ਆਪ ਗਵਾ ਦਿੱਤਾ,ਪਰ ਅਸੀਂ ਆਪਣੀ ਘਟੀਆ ਸੋਚ ਨਾਲ ਓਹਨਾ ਦੀ ਕੁਰਬਾਨੀ ਨੂੰ ਮਿੱਟੀ ਵਿਚ ਮਿਲਾ ਦਿੱਤਾ..ਸਿਰਫ ਆਜ਼ਾਦੀ ਦਾ ਫੋਕਾ ਦਿਖਵਾ ਕਰਦੇ ਹਾਂ ਝੰਡਾ ਲਹਿਰਾ ਕੇ..ਕਿਸੇ ਨੂੰ ਮੇਰੀ ਗੱਲ ਚੰਗੀ ਨਾਂ ਲੱਗੇ ਤਾਂ ਕਿਰਪਾ ਕਰਕੇ ਮਾਫ਼ ਕਰਨਾ..ਕਿਉਕੇ ਹਰ ਇਕ ਦੀ ਸਮਝ ਅੱਲਗ ਹੈ,ਮੈ ਕਿਸੇ ਨੂੰ ਵਧਾਈ ਨਹੀਂ ਦਿਤੀ ਅੱਜ,ਜਰਾ ਅੱਜ ਦਾ ਸੋਚੋ ??ਅਸੀਂ ਕਿਥੇ ਖੜੇ ਹਾਂ,ਅਸੀਂ ਅੱਜ ਫਿਰ ਗੁਲਾਮ ਹਾਂ..
1)ਕੀ ਸਿਰਫ ਅੰਗ੍ਰੇਜ਼ ਤੋਂ ਖੁਦ ਨੂੰ ਅਜਾਦ ਕਰਵਾ ਲੈਣਾ ਆਜ਼ਾਦੀ ਹੈ ??
2)ਕੀ ਹਰ ਇਕ ਕੰਮ ਪੈਸੇ ਦੇਕੇ ਕਰਵਾਓਣਾ ਤੁਸੀਂ ਆਜ਼ਾਦੀ ਸਮਝਦੇ ਹੋ ??
3)ਸ਼ਰੇਆਮ ਜੰਤਾ ਤੇ ਹੋ ਰਹੀ ਧੱਕੇਸ਼ਾਹੀ ਨੂੰ ਤੁਸੀਂ ਆਜ਼ਾਦੀ ਮੰਨਦੇ ਹੋ ??
4)ਮੁਜਰਿਮ ਦੀ ਮੋਤ ਹੋ ਜਾਂਦੀ ਹੈ ਪਰ ਕੇਸ ਕਿਉਂ ਨਹੀਂ ਮੁੱਕਦਾ??
5)ਅਰਬ ਅਤੇ ਹੋਰ ਕਈ ਦੇਸ਼ਾਂ ਵਿਚ ਰੇਪ ਕੇਸ ਕਿਉਂ ਨਹੀਂ ਹੁੰਦੇ ??
6)ਸ਼ਫਾਰਿਸ਼ ਤੋਂ ਬਿਨਾ ਕੀਤੇ ਵੀ ਕੋਈ ਵੀ ਕੰਮ ਕਿਉਂ ਨਹੀਂ ਹੁੰਦਾ??
7)ਹਰ ਇਕ ਵਿਭਾਗ ਵਿਚ ਭ੍ਰਿਸ਼ਟਾਚਾਰੀ ਹੋਣਾ ਕੀ ਆਜ਼ਾਦੀ ਹੈ??
8)ਜਿਸ ਦੇਸ਼ ਦਾ ਮੀਡੀਆ ਵੀ ਵਿਕੇਆ ਹੋਵੇ ਕੀ ਓਹ ਅਜਾਦ ਹੈ??
9)ਜਿਸ ਦੇਸ਼ ਵਿਚ ਆਮ ਆਦਮੀ ਕਚਿਹਰੀ ਜਾਣ ਤੋਂ ਡਰੇ ਕੀ ਓਹ ਅਜਾਦ ਹੈ ??
ਗੱਲਾਂ ਤਾਂ ਅਣਗਿਣਤ ਹਨ ਜੋ fb ਤੇ ਨਹੀਂ ਹੋ ਸਕਦੀਆਂ,ਸਮਝਦਾਰੀ ਇਹ ਹੈ ਕੇ ਫੋਕੀ ਖੁਸੀ ਮਨਾਓਣ ਦੀ ਬਜਾਏ,ਅੱਜ ਦੇ ਦਿਨ ਇੱਕਠੇ ਬੈਠ ਕੇ ਆਪਣੇ ਸਾਥੀਆਂ ਨਾਲ ਵਿਚਾਰ ਕਰੋ ਆਪਣਾ ਦੇਸ਼ ਸੁਧਾਰਨ ਲਈ..
ਤਾਂ ਜੋ ਅਸਲ ਰੂਪ ਵਿਚ ਅਜਾਦ ਹੋ ਸਕੀਏ..ਤਾਂ ਜੋ ਸਹੀਦ ਹੋ ਗਏ ਓਹ ਸਾਡੇ ਵੱਲ ਦੇਖ ਕੇ ਫਕਰ ਮਹਿਸੂਸ ਕਰਨ ਕੇ ਇਹ ਵੀ ਸਾਡੇ ਰਸਤੇ ਤੇ ਚੱਲ ਰਹੇ ਹੰਨ.. — with Avninder Virdee and 45 others.
Photo: ਧੰਨ ਧੰਨ ਸ੍ਰੀ ਸਤਿਗੁਰੁ ਰਾਮ ਸਿੰਘ ਜੀ..
ਸਹੀਦ ਸਿੰਘ ਤਾਂ ਖੁਸ਼ ਹੋਣਗੇ ਜੇ ਅਸੀਂ ਆਪਣੀ ਸੋਚ ਬਦਲ ਕੇ ਚੰਗੇ ਕ੍ਰਮ ਕਰਕੇ ਦੇਸ਼ ਨੂੰ ਭ੍ਰਿਸਟਾਚਾਰ ਤੋਂ ਅਜਾਦ ਕਰਾਈਏ ..ਨਾਂ ਕੇ ਸਿਰਫ ਫੋਕਾ ਦਿਖਵਾ ਕਰਕੇ..ਵਧਾਈਆਂ ਦੇਣ ਤਾਂ ਆਪਾਂ ਇਕ ਦੂਜੇ ਨੂੰ ਲੱਗੇ ਹੋਏ ਹਾਂ ਪਰ ਜਰਾ ਇਹ ਤਾਂ ਵਿਚਾਰੋ ਅਜਾਦੀ ਕੀ ਹੈ??ਲੱਖ ਲੱਖ ਵਾਰ ਪ੍ਰਨਾਮ ਓਹਨਾ ਸਹੀਦਾਂ ਨੂੰ ਜਿਨਾ ਨੇ ਸਾਡੇ ਲਈ ਆਪਣਾ ਆਪ ਗਵਾ ਦਿੱਤਾ,ਪਰ ਅਸੀਂ ਆਪਣੀ ਘਟੀਆ ਸੋਚ ਨਾਲ ਓਹਨਾ ਦੀ ਕੁਰਬਾਨੀ ਨੂੰ ਮਿੱਟੀ ਵਿਚ ਮਿਲਾ ਦਿੱਤਾ..ਸਿਰਫ ਆਜ਼ਾਦੀ ਦਾ ਫੋਕਾ ਦਿਖਵਾ ਕਰਦੇ ਹਾਂ ਝੰਡਾ ਲਹਿਰਾ ਕੇ..ਕਿਸੇ ਨੂੰ ਮੇਰੀ ਗੱਲ ਚੰਗੀ ਨਾਂ ਲੱਗੇ ਤਾਂ ਕਿਰਪਾ ਕਰਕੇ ਮਾਫ਼ ਕਰਨਾ..ਕਿਉਕੇ ਹਰ ਇਕ ਦੀ ਸਮਝ ਅੱਲਗ ਹੈ,ਮੈ ਕਿਸੇ ਨੂੰ ਵਧਾਈ ਨਹੀਂ ਦਿਤੀ ਅੱਜ,ਜਰਾ ਅੱਜ ਦਾ ਸੋਚੋ ??ਅਸੀਂ ਕਿਥੇ ਖੜੇ ਹਾਂ,ਅਸੀਂ ਅੱਜ ਫਿਰ ਗੁਲਾਮ ਹਾਂ..   
1)ਕੀ ਸਿਰਫ ਅੰਗ੍ਰੇਜ਼ ਤੋਂ ਖੁਦ ਨੂੰ ਅਜਾਦ ਕਰਵਾ ਲੈਣਾ ਆਜ਼ਾਦੀ ਹੈ ??
2)ਕੀ ਹਰ ਇਕ ਕੰਮ ਪੈਸੇ ਦੇਕੇ ਕਰਵਾਓਣਾ ਤੁਸੀਂ ਆਜ਼ਾਦੀ ਸਮਝਦੇ ਹੋ ??
3)ਸ਼ਰੇਆਮ ਜੰਤਾ ਤੇ ਹੋ ਰਹੀ ਧੱਕੇਸ਼ਾਹੀ ਨੂੰ ਤੁਸੀਂ ਆਜ਼ਾਦੀ ਮੰਨਦੇ ਹੋ ?? 
4)ਮੁਜਰਿਮ ਦੀ ਮੋਤ ਹੋ ਜਾਂਦੀ ਹੈ ਪਰ ਕੇਸ ਕਿਉਂ ਨਹੀਂ ਮੁੱਕਦਾ??
5)ਅਰਬ ਅਤੇ ਹੋਰ ਕਈ ਦੇਸ਼ਾਂ ਵਿਚ ਰੇਪ ਕੇਸ ਕਿਉਂ ਨਹੀਂ ਹੁੰਦੇ ??  
6)ਸ਼ਫਾਰਿਸ਼ ਤੋਂ ਬਿਨਾ ਕੀਤੇ ਵੀ ਕੋਈ ਵੀ ਕੰਮ ਕਿਉਂ ਨਹੀਂ ਹੁੰਦਾ??
7)ਹਰ ਇਕ ਵਿਭਾਗ ਵਿਚ ਭ੍ਰਿਸ਼ਟਾਚਾਰੀ ਹੋਣਾ ਕੀ ਆਜ਼ਾਦੀ ਹੈ??
8)ਜਿਸ ਦੇਸ਼ ਦਾ ਮੀਡੀਆ ਵੀ ਵਿਕੇਆ ਹੋਵੇ ਕੀ ਓਹ ਅਜਾਦ ਹੈ??
9)ਜਿਸ ਦੇਸ਼ ਵਿਚ ਆਮ ਆਦਮੀ ਕਚਿਹਰੀ ਜਾਣ ਤੋਂ ਡਰੇ ਕੀ ਓਹ ਅਜਾਦ ਹੈ ??  
ਗੱਲਾਂ ਤਾਂ ਅਣਗਿਣਤ ਹਨ ਜੋ fb ਤੇ ਨਹੀਂ ਹੋ ਸਕਦੀਆਂ,ਸਮਝਦਾਰੀ ਇਹ ਹੈ ਕੇ ਫੋਕੀ ਖੁਸੀ ਮਨਾਓਣ ਦੀ ਬਜਾਏ,ਅੱਜ ਦੇ ਦਿਨ ਇੱਕਠੇ ਬੈਠ ਕੇ ਆਪਣੇ ਸਾਥੀਆਂ ਨਾਲ ਵਿਚਾਰ ਕਰੋ ਆਪਣਾ ਦੇਸ਼ ਸੁਧਾਰਨ ਲਈ..
ਤਾਂ ਜੋ ਅਸਲ ਰੂਪ ਵਿਚ ਅਜਾਦ ਹੋ ਸਕੀਏ..ਤਾਂ ਜੋ ਸਹੀਦ ਹੋ ਗਏ ਓਹ ਸਾਡੇ ਵੱਲ ਦੇਖ ਕੇ ਫਕਰ ਮਹਿਸੂਸ ਕਰਨ ਕੇ ਇਹ ਵੀ ਸਾਡੇ ਰਸਤੇ ਤੇ ਚੱਲ ਰਹੇ ਹੰਨ..


No comments: