Tuesday, August 09, 2016

ਲਾਲ ਝੰਡਿਆਂ ਦੇ ਸਮੁੰਦਰ ਨੇ ਫਿਰ ਦਿਖਾਇਆ ਕਾਮਰੇਡਾਂ ਦਾ ਪੁਰਾਣਾ ਜਲਵਾ

Tue, Aug 9, 2016 at 3:11 PM
ਕਾਮਰੇਡ ਤਰਸੇਮ ਜੋਧਾਂ ਸਮੇਤ 7 ਸ੍ਰਤਿਆਗ੍ਰਹੀ ਗ੍ਰਿਫਤਾਰ ਤੇ ਰਿਹਾਅ 
ਹਜ਼ਾਰਾਂ ਕਿਰਤੀਆਂ ਨੇ ਮੰਗਾਂ ਮਨਵਾਉਣ ਲਈ ਘੇਰਿਆ ਡੀ.ਸੀ ਦਫਤਰ ਘੇਰਿਆ
ਲੁਧਿਆਣਾ: 9 ਅਗਸਤ 2016:  (ਪੰਜਾਬ ਸਕਰੀਨ ਬਿਊਰੋ)::
ਜਿਹਨਾਂ ਲੋਕਾਂ ਨੂੰ ਇਹ ਖੁਸ਼ਫਹਿਮੀ ਹੈ ਕਿ ਕਾਮਰੇਡ ਤਾਂ ਹੁਣ ਬਸ ਮੁੱਕ ਮੁਕਾ ਗਏ ਉਹਨਾਂ ਦੀਆਂ ਅੱਖਾਂ ਖੋਹਲਣ ਵਾਲਾ ਸੀ 9 ਅਗਸਤ ਦਾ ਖੱਬੀਆਂ ਧਿਰਾਂ ਦਾ ਸੱਤਿਆਗ੍ਰਹਿ। ਲੁਧਿਆਣਾ ਦੀਆਂ ਨਵੀਆਂ ਕਚਹਿਰੀਆਂ ਵਿੱਚ ਲਾਲ ਝੰਡਿਆਂ ਦਾ ਹੜ੍ਹ ਆਇਆ ਹੋਇਆ ਸੀ। ਇਹਨਾਂ ਵਿੱਚ ਨੌਜਵਾਨ ਵੀ ਸਨ, ਬਜ਼ੁਰਗ ਵੀ ਅਤੇ ਔਰਤਾਂ ਵੀ।  ਹਰ ਕੋਨਾ ਕਾਮਰੇਡਾਂ ਦੇ ਨਾਅਰਿਆਂ ਨਾਲ ਗੂੰਜ ਰਿਹਾ ਸੀ। ਡੀਸੀ ਦਫਤਰ ਦੇ ਚਬੂਤਰੇ ਦੀਆਂ ਪੌੜੀਆਂ ਤੇ ਖੜੇ ਬੁਲਾਰੇ ਵਾਰੋ ਵਾਰੀ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਦੱਸ ਰਹੇ ਸਨ। ਇਹ ਗ੍ਰਿਫਤਾਰੀ ਲਈ ਆਏ ਸਨ ਪਰ ਲੱਗਦਾ ਸੀ ਜਿਵੈਂ ਸਰਕਾਰ ਇਹਨਾਂ ਦੀ ਗਿਣਤੀ ਦੇਖ ਕੇ ਘਬਰਾ ਗਈ ਹੋਵੇ। ਕੁਝ ਦੇਰ ਮਗਰੋਂ ਲਲਕਾਰੇ ਮਾਰਦੇ ਕਾਮਰੇਡ ਆਖਿਰ ਵਾਪਿਸ ਮੁੜ ਆਏ। ਕਾਮਰੇਡ ਤਰਸੇਮ ਜੋਧਾਂ ਅਤੇ ਕੁਝ ਹੋਰ ਸਾਥੀਆਂ ਨੂੰ ਗ੍ਰਿਫਤਾਰੀ ਮਗਰੋਂ ਛੇਤੀ ਹੀ ਛੱਡ ਦਿੱਤਾ ਗਿਆ। 
ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਤੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਸਰਕਾਰ ਦੀਆਂ ਲੋਕ ਮਾਰੂ ਮਜਦੂਰ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਨੀਤੀਆਂ ਦੇ ਖਿਲਾਫ਼ 9 ਅਗਸਤ 2016 ਨੂੰੰ ਉਭਾਰਤ ਛੱਡੋ ਅੰਦੋਲਨ” ਦੇ ਇਤਹਾਸਕ ਦਿਨ ਤੇ ਅੱਜ ਸੱਤਿਆਗ੍ਰਹਿ ਕਰਨ ਸੱਦੇ ਨੂੰ ਲੁਧਿਆਣਾ ਵਿਖੇ  ਅੱਜ ਭਰਭੂਰ  ਹੂੰਗਾਰਾ ਦਿੰਦੇ ਹੋਏ ਡੀ.ਸੀ. ਦਫਤਰ ਸਾਹਮਣੇ ਹਜਾਰਾਂ ਕਿਰਤੀਆਂ ਵੱਲੋ ਜਿਨਾਂ ਵਿੱਚ ਵੱਡੀ ਗਿਣਤੀ ਆਂਗਣਵਾੜੀਂ, ਘਰੇਲੂ ਮਹਿਲਾਵਾ, ਮਨਰੇਗਾ ,ਮਿਡ ਡੇ ਮੀਲ, ਆਸ਼ਾ ਵਰਕਰ, ਨਿਰਮਾਣ ਅਤੇ ਫੈਕਟਰੀ ਵਰਕਰਾ  ਨੇ ਆਪਣੇ ਆਪ ਨੂੰ ਗਿਰਫਤਾਰੀਆ ਲਈ ਪੇਸ ਕੀਤਾ।ਸੱਤਿਆਗ੍ਰਹਿ ਦੀ ਅਗਵਾਈ ਸੀਟੂ ਦੇ ਸੂਬਾਈ ਆਗੂ ਸਾਥੀ ਜਤਿੰਦਰਪਾਲ ਸਿੰਘ ,ਤਰਸੇਮ ਜੋਧਾਂ ਸਾਬਕਾ ਵਿਧਾਇਕ , ਬੀਬੀ ਸ਼ੁਭਾਸ ਰਾਣੀ ਅਤੇ ਹੋਰ ਆਗੂ ਕਰ ਰਹੇ ਸਨ। ਸਤਿਆਗ੍ਰਹੀ ਮੰਗ ਕਰ ਰਹੇ ਸਨ ਕਿ ਘੱਟੋ ਘੱਟ 18 ਹਜਾਰ ਰੁਪਏ ਮਹੀਨਾ ਤਨਖਾਹ ਜੋ ਕਿ 46 ਵੀ ਕਿਰਤ ਕਾਨਫਰੰਸ ਵਲੋ ਸਿਫਾਰਿਸ ਕੀਤੀ ਗਈ ਹੈ ਲਾਗੂ ਕੀਤੀ ਜਾਵੇ, ਠੇਕੇਦਾਰੀ ਸਿਸ਼ਟਮ ਖਤਮ ਕਰਨ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਾ ਨਿਯਮ ਲਾਗੂ ਕਰਨ, ਸਕੀਮ ਵਰਕਰ ਨੂੰ ਪੱਕੇ ਕਰਨ ,ਮੋਦੀ ਸਰਕਾਰ ਵਲੋ ਕਿਰਤ ਕਾਨੂੰਨ ਖਤਮ ਕੀਤੇ ਜਾਣ ਦੀ ਯੋਜਨਾ ਵਾਪਸ ਲੈਣ, ਕਿਰਤੀ ਪੱਖੀ ਕਾਨੂੰਨ ਵਿੱਚ ਸੋਧਾਂ ਨਾਂ ਕਰਨ ਅਤੇ ਮਹਿੰਗਾਈ ਨੂੰ ਨੱਥ  ਪਾਉਣ ਦੀ ਮੰਗ ਕੀਤੀ। 
  ਉਪਰੋਕਤ ਆਗੂਆ ਨੇ ਕਿਹਾ ਕਿ ਭਾਜਪਾ ਨੇ ਸੱਤਾ ਵਿਚ ਆ ਕੇ ਨਾ ਕੇਵਲ ਕਿਰਤੀਆਂ ਦੇ ਹੱਕਾਂ ਤੇ ਧਾਵਾ ਬੋਲਿਆ ਹੈ ਸਗੋਂ ਭਾਰਤ ਦੇ ਕਿਸਾਨਾਂ ਤੇ ਵੀ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਅੰਬਾਨੀਆ ਅਦਾਨੀਆਂ, ਟਾਟਿਆਂ,ਬਿਰਲਿਆਂ, ਜਿੰਦਲਾਂ ਅਤੇ ਮਿੱਤਲਾਂ ਵਰਗੇ ਕਾਰਪੋਰੇਟ ਘਰਾਣਿਆਂ ਅਤੇ ਬਹੁ ਕੌਮੀ ਕੰਪਨੀਆਂ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਕਿਸਾਨਾਂ ਦੀ ਜ਼ਮੀਨ ਕਿਸਾਂਨਾ ਦੀ ਮਰਜੀ ਤੌਂ ਬਗੈਰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਅਤੇ ਬਹੁ ਕੋਮੀ ਕੰਪਨੀਆਂ ਨੂੰ ਦੇਣ ਲਈ ਤਰਾਂ ਤਰਾਂ ਦੀਆਂ ਸ਼ਾਜਿਸਾਂ ਘੜੀਆਂ ਜਾ ਰਹੀਆਂ ਹਨ।ਉਹਨਾ ਕਿਹਾ ਕਿ ਭਾਰਤ ਦੇ ਦੁਕਾਨਦਾਰਾਂ ਨੂੰ ਮੋਦੀ ਸਰਕਾਰ ਤੋ ਬਹੁਤ ਆਸ਼ਾਂ ਉਮੀਦਾ ਸਨ ਪਰੰਤੂ ਪ੍ਰਚੂਨ ਬਾਜਾਰ ੱਿਵਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਖੁੱਲ ਦੇ ਕੇ ਮੋਦੀ ਸਰਕਾਰ ਨੇ ਦੇਸ਼ ਦੇ ਸਾਢੇ ਚਾਰ ਕਰੌੜ ਪ੍ਰਚੂਨ ਬਾਜਾਰ ਨਾਲ ਜੁੜੇ ਦੁਕਾਨਦਾਰਾਂ ਅਤੇ ੳੋਹਨਾਂ ਦੇ ਪਰਿਵਾਰਾਂ ਦੀ ਰੋਟੀ ਰੋਜੀ ਲਈ ਗੰਭੀਰ ਖਤਰਾ ਖੜਾ ਕਰ ਦਿੱਤਾ ਹੈ।ਮੋਦੀ ਸਰਕਾਰ ਵਲੋ ਭਾਰਤ ਦੇ ਲੋਕਾ ਦੀ ਖੂਨ ਪਸੀਨੇ ਦੀ ਕਮਾਈ ਨਾਲ ਉਸਾਰੇ ਜਨਤਕ ਖੇਤਰ ਦੇ ਅੰਨੇ ਵਾਹ ਨਿੱਜੀ ਕਰਨ ਕਰਕੇ ਇੱਸਨੂੰ ਕੌਡੀਆਂ ਦੇ ਭਾਅ ਬਹੁਕੋਮੀ ਕੰਪਨੀਆਂ ਅਤੇ ਕਾਰਪੌਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੌਪਿਆ ਜਾ ਰਿਹਾ ਹੈ। ਆਗੂਆਂ ਨੇ 2 ਸਤੰਬਰ ਦੀ ਦੇਸ਼ ਪੱਧਰੀ ਹੜਤਾਲ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।
ਸਤਿਆਗ੍ਰਹਿਆਂ ਨੂੰ ਉਪਰੋਕਤ ਆਗੂਆ ਤੋ ਇਲਾਵਾ ਅਮਰਨਾਥ ਕੂੰਮਕਲਾਂ , ਸੀ. ਟੀ. ਯੂ ਤਸੀਲਦਾਰ ਸਿੰਘ , ੲੈਕਟੂ ਦੇ ਹਰਬੰਸ ਸਿੰਘ  ਇੰਟਕ ਦੇ ਸਰਬਜੀਤ ਸਿੰਘ, ਸੁਰਜੀਤ ਕੋਰ ਆਂਗਣਵਾੜੀ ਆਗੂ, ਰਣਜੀਤ ਕੋਰ ਮਿੱਡ ਡੇ ਮੀਲ,ਹਰਦੀਪ ਕੋਰ ਮਨਰੇਗਾ ਆਗੂ, ਹਰਦੇਵ ਸੁਨੇਤ,ਚਰਨ ਸਿੰਘ, ਭਾਰਤ ਨਿਰਮਾਣ ਦੇ ਆਗੂ ਬੱਗਾ ਸਿੰਘ ਜਿਲਾਂ ਸੀਟੂ ਆਗੂ ਹਨੂਮਾਨ ਪ੍ਰਸ਼ਾਦ ਦੂਬੇ ,ਵਿਨੋਦ ਤਿਵਾੜੀ,ਰਾਮ ਬਰਿਖਸ਼, ਜਗਦੀਸ਼ ਚੌਧਰੀ , ਪਰਕਾਸ਼ ਸਿੰਘ ਹਿੱਸੋਵਾਲ , ਜਗਤਾਰ ਸਿੰਘ ਚਕੋਰੀ, ਮਾਸਟਰ ਮਹਿੰਦਰ ਸਿੰਘ ਅੱਚਰਵਾਲ, ਹਰਬੰਸ ਸਿੰਘ ਲੋਹਟਬੱਦੀ, ਚਰਨਜੀਤ ਸਿੰਘ ਹਿੰਮਾਯੂਪੁਰਾ, ਦਲਜੀਤ ਕੁਮਾਰ ਗੋਰਾ,ਸੁਖਵਿੰਦਰ ਸਿੰਘ ਲੋਟੇ, ਸੰਤੋਖ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ।ਪੁਲਿਸ ਵਲੋਂ ਸਤਿਆਗ੍ਰਹਿਆਂ ਨੂੰ ਗਿ੍ਰਫਤਾਰ ਕਰਕੇ ਥਾਣਾ ਡਵੀਜਨ ਨੰ. 5 ਵਿੱਚ ਲਿਜਾਇਆ ਗਿਆ ਜਿਹਨਾ ਵਿਚ ਤਰਸੇਮ ਜੋਧਾਂ, ਸੰਤੋਖ ਗਿੱਲ, ਚਰਨਜੀਤ ਸਿੰਘ ਹਿੰਮਾਯੂਪੁਰਾ, ਹਨੂਮਾਨ ਪ੍ਰਸ਼ਾਦ ਦੂਬੇ, ਦਲਜੀਤ ਕੁਮਾਰ ਗੋਰਾ, ਸਤਪਾਲ ਸਿੰਘ ਤਲਵੰਡੀ ਰਾਏ ਅਤੇ ਬਿਲੂ ਰਾਮ ਸਾਮਲ ਸਨ।ਹਜ਼ਾਰਾ ਮਜੂਦਰਾ ਵੱਲੋਂ  ਵੀ ਗਿ੍ਰਫਤਾਰੀ ਦੇਣ ਲਈ ਥਾਣਾ ਡਵੀਜਨ ਨੰ. 5 ਵੱਲ ਮਾਰਚ ਸ਼ੁਰੂ ਕਰ ਦਿੱਤਾ ਪਰੰਤੂ ਪੁਲਿਸ ਨੇ ਉਪਰੋਕਤ ਆਗੂਆਂ ਨੂੰ ਤੁਰੰਤ ਰਿਹਾਅ ਕਰ ਦਿੱਤਾ।ਕੁਲ ਮਿਲਾ ਕੇ ਇਹ ਸੱਤਿਆਗ੍ਰਹਿ ਲਾਲ ਝੰਡੇ ਦੀ ਦੋਬਾਰਾ ਚੜ੍ਹਤ ਦਾ ਸੁਨੇਹਾ ਵੀ ਦੇ ਰਿਹਾ ਸੀ। 

No comments: