Monday, August 08, 2016

ਰਾਏਕੋਟ ਦੇ ਸ਼ਹੀਦਾ ਦੀ ਯਾਦ ਵਾਲਾ ਸਮਾਗਮ ਇੱਕ ਨਵੈਂ ਮੋੜ ਦਾ ਆਰੰਭ

Mon, Aug 8, 2016 at 5:16 PM
ਨਾਮਧਾਰੀ ਪੰਥ ਦੇ ਠਾਕੁਰ ਦਲੀਪ ਸਿੰਘ ਧੜੇ ਦੀ ਆਮ ਲੋਕਾਂ ਨਾਲ ਨੇੜਤਾ ਹੋਰ ਵਧੀ 
ਲੁਧਿਆਣਾ: 7 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਆਖਦੇ ਨੇ ਜੇ ਮੁਕਾਬਲਾ ਦੁਸ਼ਮਣ ਨਾਲ ਹੋਵੇ ਤਾਂ ਦੁਸ਼ਮਣ ਦਾ ਸਿਰ ਹੀ ਵੱਢ ਦਿਓ ਤਾਂਕਿ ਦੁਸ਼ਮਣ ਖਤਮ.... ਪਰ ਸਿਆਣੇ ਆਖਦੇ ਨੇ ਦੁਸ਼ਮਣ ਦੇ ਦਿਮਾਗ ਵਿੱਚੋਂ ਦੁਸ਼ਮਣੀ ਹੀ ਕੱਢ ਦਿਓ। ਨਫਰਤਾਂ ਅਤੇ ਸਾੜੇ ਦੀ ਅੱਗ ਨੂੰ ਪ੍ਰੇਮ ਦੀ ਗੰਗਾ ਨਾਲ ਸ਼ਾਂਤ ਕਰ ਦਿਓ।ਕਿਸੇ ਦੀ ਲਕੀਰ ਨੂੰ ਕੱਟ ਕੇ ਛੋਟਾ ਕਰਨ ਨਾਲੋਂ ਆਪਣੀ ਲਕੀਰ ਵੱਡੀ ਕਰ ਲਵੋ। ਆਪਸੀ ਝਗੜਿਆਂ ਅਤੇ ਮਾਤਾ ਚੰਦ ਕੌਰ ਦੇ ਕਤਲ ਕਾਰਨ ਬੜੇ ਹੀ ਸੰਵੇਦਨਸ਼ੀਲ ਦੌਰ ਵਿੱਚੋਂ ਲੰਘ ਰਹੇ ਨਾਮਧਾਰੀ ਪੰਥ ਨੂੰ ਬੜੇ ਹੀ ਕ੍ਰਾਂਤੀਕਾਰੀ ਰਾਹ ਤੇ ਦੋਬਾਰਾ ਤੋਰਦਿਆਂ ਸ਼੍ਰੀ ਠਾਕੁਰ ਦਲੀਪ ਸਿੰਘ ਨੇ ਨਫਰਤ ਅਤੇ ਦੁਸ਼ਮਣੀ ਦੀ ਬਜਾਏ ਪ੍ਰੇਮ ਪਿਆਰ ਅਤੇ ਆਪਸੀ ਭਾਈਚਾਰੇ ਵਾਲਾ ਰਸਤਾ ਚੁਣ ਲਿਆ ਹੈ। ਇਸ ਰਸਤੇ ਤੇ ਉਹਨਾਂ ਨੂੰ ਹੁੰਗਾਰਾ ਵੀ ਬੜਾ ਭਰਵਾਂ ਮਿਲ ਰਿਹਾ ਹੈ। ਲੋਕ ਲਗਾਤਾਰ ਉਹਨਾਂ ਵੱਲ ਖਿੱਚੇ ਚਲੇ ਆ ਰਹੇ ਹਨ। ਇਹਨਾਂ ਵਿਛ ਆਮ ਲੋਕ ਵੀ ਸ਼ਾਮਲ ਹਨ ਅਤੇ ਬੁਧੀਜੀਵੀ ਵੀ। ਕਲਾਕਾਰ ਵੀ ਅਤੇ ਕਾਰੋਬਾਰੀ ਵੀ। ਰਾਏਕੋਟ ਵਿਖੇ ਹੋਇਆ ਸ਼ਹੀਦੀ ਸਮਾਗਮ ਇਸ ਗੱਲ ਦੀ ਇੱਕ ਨਵੀਂ ਮਿਸਾਲ ਬਣਿਆ। 
ਇਸ ਇਤਿਹਾਸਿਕ ਸਮਾਗਮ ਦੌਰਾਨ ਸ਼੍ਰੀ ਠਾਕੁਰ ਦਲੀਪ ਸਿੰਘ ਨੇ ਆਪਣੇ ਪਵਿੱਤਰ ਉਪਦੇਸ਼ ਵਿੱਚ ਕਿਹਾ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਮਾਹਾਰਾਜ ਦੀ ਸਿੱਖੀ ਦੀ  ਫੁੱਲਵਾੜੀ ਨੂੰ ਵਧਾਉਣਾ ਅੱਤੇ ਰਾਜਨੀਤਕ ਤੋਰ ਤੇ ਪਰਪੱਕ ਹੋਣਾ ਅਜ ਦੇ ਸਮੇ ਦੀ ਮੁੱਖ ਲੋੜ ਹੈ। ਅਸੀ ਹੁਣ ਇਸ ਲਈ ਨਾ ਤਾ ਸਿਰ ਕਟਵਾਉਣੇ ਹਨ ਅੱਤੇ ਨਾ ਹੀ ਸਿਰ ਕੱਟਣੇ ਹਨ।ਇਸ ਲਈ ਸਾਨੂੂੰ ਆਪਣਾ ਪੰਥ ਵਧਾਉਣ ਲਈ ਸਿਰਫ ਹਰ ਇਨਸਾਨ ਦਾ ਦਿਲ ਜਿੱਤਣ ਦੀ ਲੋੜ ਹੈ ਜਿਸ ਨਾਲ ਅਸੀ ਆਪਣਾ ਪੰਥ ਵਧਾ  ਸਕਦੇ ਹਾ। ਇਸਦੇ ਨਾਲ ਹੀ ਉਹਨਾਂ ਗਊ ਗਰੀਬ ਦੀ ਰਾਖੀ ਵਾਲਾ ਸਿਧਾਂਤ ਦੋਬਾਰਾ ਸ਼ੁਰੂ ਕਰਦਿਆਂ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਵਿੱਚ ਬਿਠਾਇਆ ਜਿਹਨਾਂ ਨੂੰ ਸਮਾਜ ਹਿਕਾਰਤ ਨਾਲ ਦੇਖਦਾ ਹੈ। ਕੁੰਭ ਦੇ ਮੇਲੇ ਮਗਰੋਂ ਲੁਧਿਆਣਾ ਦੇ ਗੋਵਿੰਦ ਗੋਧਾਮ ਵਿੱਚ ਜੋੜਿਆਂ ਤੱਕ ਦੀ ਸੇਵਾ ਆਪ ਕਰਕੇ ਠਾਕੁਰ ਦਲੀਪ ਸਿੰਘ ਨੇ ਹੰਕਾਰ ਨੂੰ ਪਰ੍ਹਾਂ ਵਗਾਹ ਮਾਰਨ ਦਾ ਸਬੂਤ ਵੀ ਦਿੱਤਾ ਹੈ। ਆਮ ਜਨਤਾ ਵਿੱਚ ਬਿਨਾ ਕਿਸੇ ਸੁਰੱਖਿਆ ਦੇ ਵਿਚਰ ਕੇ ਉਹਨਾਂ ਜਿੱਥੇ ਆਪਣੀ ਹਰਮਨ ਪਿਆਰਤਾ ਸਾਬਿਤ ਕੀਤੀ ਹੈ ਉੱਥੇ ਅਕਾਲ ਪੁਰਖ ਉੱਪਰ ਅਥਾਹ ਨਿਸਚੇ ਨੂੰ ਵੀ ਦਰਸਾਇਆ ਹੈ। ਨਾਮਧਾਰੀ ਸਮਾਜ ਜਿਸ ਨਾਜ਼ੂਕ ਦੌਰ ਵਿੱਚੋਂ ਲੰਘ ਰਿਹਾ ਹੈ ਉਸ ਵਿੱਚ ਖਤਰਾ ਕਦਮ ਕਦਮ ਤੇ ਮੌਜੂਦ ਹੈ। ਇਸਦੇ ਬਾਵਜੂਦ ਸਕਿਓਰਿਟੀ ਤੋਂ ਬਿਨਾ ਆਮ ਘੁੰਮ ਫਿਰ ਲੈਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ। 
ਭਾਰਤ ਨੂੰ ਗੁਲਾਮੀ ਦੀਆ ਜੰਜੀਰਾ ਤੋ ਮੁਕਤ ਕਰਵਾਉਣ ਲਈ ਰਾਏਕੋਟ ਦੀ ਧਰਤੀ ਤੇ ਸ਼ਹੀਦ ਹੋਏ  ਨਾਮਧਾਰੀ ਪੰਥ ਦੇ ਤਿੰਨ  ਮਹਾਨ ਯੋਧੇ  ਸੰਤ ਮਸਤਾਨ  ਸਿੰਘ , ਸੰਤ ਮੰਗਲ ਸਿੰਘ ਅੱਤੇ ਸੰਤ ਗੁਰਮੁੱਖ  ਸਿੰਘ  ਜੀ ਦੀ ਯਾਦ ਵਿੱਚ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਹਜੁਰੀ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਦੇਸ਼ ਭਰ ਤੋ ਆਈਆ ਸੰਗਤਾ ਨੇ ਇਹਨਾ ਸ਼ਹੀਦਾ ਨੂੰ ਨਾਮਸਤਕ ਹੋ ਕੇ ਆਪਣੀ ਸ਼ਰਧਾ ਦੇ ਫੁੱਲ  ਭੇਟ ਕੀਤੇ।ਸਮਾਗਮ ਦੀ ਸੁਰੂਆਤ ਗੁਰੂਦੁਆਰਾ ਸਾਹਿਬ ਜੀ ਦੇ ਹਜੂਰੀ ਰਾਗੀ ਸਾਹਿਬਾਨ ਨੇ ਗੁਰੂਬਾਣੀ  ਕੀਰਤਨ ਕਰਕੇ ਕੀਤੀ। ਇਸ ਤੋ ਬਾਅਦ  ਨਾਮਧਾਰੀ ਪੰਥ ਦੇ ਪ੍ਰਸਿੱਧ ਕਵੀ ਰਘਬੀਰ ਸਿੰਘ ਬਾਜਵਾ ਅੱਤੇ ਪੰਜਾਬ ਸਿੰਘ ਨੇ ਇਹਨਾ ਸ਼ਹੀਦਾ ਦੀ ਸ਼ਹਾਦਤ ਦੇ ਪ੍ਰੰਸਗ ਸੁਣਾ ਕੇ ਇਤਿਹਾਸ ਤੋ ਜਾਣੂ  ਕਰਵਾਇਆ  ਕਿ ਕਿਵੇ ਇਹਨਾ ਨੇ ਆਪਣੇ ਗਲਾ ਵਿੱਚ ਰੇਸ਼ਮ ਦੇ ਰੱਸੇ ਪਾ ਕੇ  ਹੱਸਦਿਆ ਹੱਸਦਿਆ ਆਣੀਆ  ਜਾਨਾ ਦੇਸ਼ ਲਈ ਕੁਰਬਾਨ ਕਰ ਦਿੱਤੀਆ 
ਅੱਜ ਦੀ ਕਾਰੋਬਾਰੀ ਅਤੇ ਆਰਥਿਕ ਯੁਗ ਵਿੱਚ ਨਾਮਧਾਰੀ ਸਮਾਜ ਨੂੰ ਚੰਗੀ ਕੁਆਲਿਟੀ ਵਾਲੇ ਉਤਪਾਦਨ ਅਤੇ ਭਰੋਸੇ ਵਾਲੇ ਕਾਰੋਬਾਰ ਦਾ ਸੁਨੇਹਾ ਦੇਂਦਿਆਂ ਉਹਨਾ ਨੇ ਕਿਹਾ ਕਿ ਦੇਸ਼ ਦੀ ਉੱਨਤੀ ਲਈ ਸਾਨੂੰ ਆਪਣੀ ਸੋਚ ਵਪਾਰਕ ਬਣਾਉਣੀ ਪਵੇਗੀ ਤਾ ਹੀ ਸਾਡੇ ਦੇਸ਼ ਦੀ ਅਰਥਵਿਵਸਥਾ ਦਾ ਵਿਸਥਾਰ ਹੋ ਸਕਦਾ ਹੈ। ਵਪਾਰ ਚਾਹੇ ਛੋਟਾ ਹੋਵੇ ਜਾ ਵੱਡਾ। ਵਪਾਰ ਅਤੇ ਪੈਸੇ ਦੀ ਅਹਿਮੀਅਤ ਦੇ ਨਾਲ ਨਾਮ ਉਹਨਾਂ ਸਿੱਖਿਆ 'ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਵਪਾਰ ਦੇ ਨਾਲ ਨਾਲ ਆਪਣੇ ਬੱਚਿਆ ਨੂੰ ਉੱਚ ਸਿੱਖਿਆ ਪ੍ਰਦਾਨ ਕਰਵਾਈਏ  ਤਾ ਜੋ ਉਹ ਉੱਚ ਪਦਵੀਆ  ਹਾਸਲ ਕਰ ਕੇ ਆਪਣੇ ਦੇਸ਼ ਅੱਤੇ ਪੰਥ ਦਾ ਵਿਸਥਾਰ ਕਰ ਸਕਣ। 
ਹਿੰਦੂਆਂ-ਸਿੱਖਾਂ ਅਤੇ ਹੋਰ ਤਬਕਿਆਂ ਨੂੰ ਆਪਣੇ ਨਾਲ ਜੋੜਦਿਆਂ ਠਾਕੁਰ ਦਲੀਪ ਸਿੰਘ ਨੇ ਸਾਂਝੀਵਾਲਤਾ ਦਾ ਇੱਕ ਅਜਿਹਾ ਮੰਤਰ ਸਮਾਜ ਦੇ ਕੰਨਾਂ ਵਿੱਚ ਪਾਇਆ ਹੈ ਜਿਸ ਦੇ ਨਤੀਜੇ ਬਹੁਤ ਛੇਤੀ ਸਾਹਮਣੇ ਆਉਣ ਵਾਲੇ ਹਨ। ਇਹ ਉਪਰਾਲਾ ਜਿੱਥੇ ਨਾਮਧਾਰੀ ਪ੍ਰੰਪਰਾਵਾਂ  ਨੂੰ ਸੁਰਜੀਤ ਕਰਦਾ ਮਹਿਸੂਸ ਹੁੰਦਾ ਹੈ ਉੱਥੇ ਗੈਰ ਨਾਮਧਾਰੀਆਂ ਨੂੰ ਵੀ ਆਪਣੇ ਵੱਲ ਕਰ ਰਿਹਾ ਹੈ। ਉਹਨਾਂ ਕਿਸੇ ਵੀ ਮਜ਼੍ਹਬ ਦਾ ਨਾਮ ਲਏ ਬਿਨਾ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਸਭ ਤੋਂ ਵੱਧ ਬਹਾਦਰ, ਸਭ ਤੋਂ ਵੱਧ ਮੇਹਨਤੀ, ਸਭ ਤੋਂ ਵੱਧ ਕੁਰਬਾਨੀਆਂ ਵਾਲੇ ਹੋ ਕੇ ਵੀ ਘਟਦੇ ਕਿਓਂ ਜਾ ਰਹੇ ਹਾਂ? ਉਹਨਾਂ ਜ਼ੋਰ ਦਿੱਤਾ ਕਿ ਏਕਤਾ ਅਤੇ ਆਪਸੀ ਭਾਈਚਾਰਾ ਹੀ ਅੱਜ ਦੀ ਮੁਖ ਲੋੜ ਹੈ। ਜਿਹਨਾਂ ਗਰੀਬ ਵਰਗਾਂ ਦੇ ਬੱਚਿਆਂ ਨੂੰ ਠਾਕੁਰ ਦਲੀਪ ਸਿੰਘ ਨੇ ਆਪਣੀ ਗੋਦੀ ਵਿੱਚ ਬਿਠਾਇਆ ਉਹਨਾਂ ਵਰਗਾਂ ਦੇ ਕਾਇਆਕਲਪ ਦੀ ਇੱਕ ਪੂਰੀ ਯੋਜਨਾ ਠਾਕੁਰ ਜੀ ਦੇ ਦਿਮਾਗ ਵਿੱਚ ਹੈ।  ਦੁਨੀਆ ਭਰ ਦੇ ਇਨਸਾਨਾਂ ਨੂੰ ਇੱਕ ਕਰਨ ਦੇ ਮਿਸ਼ਨ ਨੂੰ ਠਾਕੁਰ ਜੀ ਗੰਭੀਰਤਾ ਨਾਲ ਅੱਗੇ ਵਧ ਰਹੇ ਹਨ। 
ਇਸ ਸਮਾਗਮ ਵਿੱਚ ਜਥੇਦਾਰ ਗੁਰਦੀਪ ਸਿੰਘ, ਜੋਗਿੰਦਰ ਸਿੰਘ, ਬਾਬਾ ਛਿੰਦਾ ਜੀ (ਮੁਹਾਵੇ ਵਾਲੇ) ਅੱਤੇ ਸੰਤ ਪਲੀਹੇ ਵਾਲਿਆ ਅੱਤੇ ਜਥੇਦਾਰ ਇਕਬਾਲ ਸਿੰਘ ਜੀ ਨੇ ਸ਼ਹੀਦਾ ਦੇ ਪ੍ਰੰਸਗ ਸੁਣਾ ਕੇ ਆਏ ਹੋਈ ਸੰਗਤ ਨੂੰ ਨਿਹਾਲ ਕੀਤਾ। 
ਇਸ ਮੋਕੇ ਉਪਰ ਸ੍ਰ: ਜਗਦੀਪ ਸਿੰਘ ਬਿੱਟੂ (ਮੈਬਰ ਜਿਲ੍ਹਾ ਪ੍ਰੀਸ਼ਦ) ਲਖਵੀਰ ਸਿੰਘ ਲੱਖਾ,ਐਚ ਐਸ ਫੂਲਕਾ, ਬਾਬਾ ਅਜੀਤ ਸਿੰਘ, ਬਲਜਿੰਦਰ ਸਿੰਘ ਪਨੇਸਰ, ਹਰਦੀਪ ਸਿੰਘ ਪਲਾਹਾ (ਯੂਥ ਅਕਾਲੀ ਦਲ) ਸਰਪੰਚ ਕਮਲਜੀਤ ਸਿੰਘ, ਹਾਕਮ ਸਿੰਘ, ਸੂਬਾ ਦਰਸ਼ਨ ਸਿੰਘ ,ਅਮਰੀਕ ਸਿੰਘ, ਹਰਭਜਨ ਸਿੰਘ, ਗੁਰਮੇਲ ਸਿੰਘ ਬਰਾੜ, ਹਰਵਿੰਦਰ ਸਿੰਘ ਨਾਮਧਾਰੀ, ਸਰਪੰਚ ਬਲਵਿੰਦਰ ਸਿੰਘ, ਬੇਅੰਤ ਸਿੰਘ, ਬਲਰਾਜ ਸਿੰਘ ਬਾਜੀ, ਜਸਵੀਰ ਸਿੰਘ ਪਾਇਲ ਅੱਤੇ ਅਰਵਿੰਦਰ ਲਾਡੀ ਹਾਜਰ ਸਨ। ਹੁਣ ਦੇਖਣਾ ਇਹ ਹੈ ਕਿ ਠਾਕੁਰ ਦਲੀਪ ਸਿੰਘ ਹੁਰਾਂ ਨੇ ਇੱਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਦਾ ਜੋ ਉੱਦਮ ਉਪਰਾਲਾ ਸ਼ੁਰੂ ਕੀਤਾ ਹੈ ਉਸ ਨੂੰ ਪੂਰਿਆਂ ਕਰਨ ਲਈ ਉਹਨਾਂ ਦੇ ਪੈਰੋਕਾਰ ਕਿੰਨੀ ਕੁ ਇਮਾਨਦਾਰੀ ਅਤੇ ਤਨਦੇਹੀ ਨਾਲ ਅਮਲੀ ਅਤੇ ਠੋਸ ਕਦਮ ਚੁੱਕਦੇ ਹਨ!

1 comment:

As Grewal said...

Enter your comment...DHAN SHRI THAKUR DALIP SINGH JI !