Saturday, October 15, 2016

ਸਮਾਰਟ ਸਿਟੀ ਦੇ ਘੰਟਾ ਘਰ ਇਲਾਕੇ ਦੀ ਬੁਰੀ ਹਾਲਤ

ਗੁਰਿੰਦਰ ਸੂਦ ਦੀ ਅਗਵਾਈ ਹੇਠ ਵਫਦ ਨੇ ਕੀਤੀ ਮੈਡਮ ਸਵਾਤੀ ਟਿਵਾਣਾ ਨਾਲ ਮੁਲਾਕਾਤ 
ਲੁਧਿਆਣਾ: 14 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਅੱਜ ਲੁਧਿਆਣਾ ਦੇ ਸਭ ਤੋਂ ਪੁਰਾਣੇ ਅਤੇ ਕੇਂਦਰੀ ਇਲਾਕੇ ਘੰਟਾ ਘਰ ਅਤੇ ਚੋੜਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਅੱਜ ਜੀ ਏ ਸਵਾਤੀ ਟਿਵਾਣਾ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਾਇਆ। ਇਹ ਲੋਕ ਇਸ ਕੇਂਦਰੀ ਇਲਾਕੇ ਦੇ ਟਰੈਫਿਕ ਵਿੱਚ ਵੱਧ ਰਹੀਆਂ ਰੁਕਾਵਟਾਂ ਕਾਰਨ ਪ੍ਰੇਸ਼ਾਨ ਹਨ।  ਇਹ ਰੁਕਾਵਟਾਂ ਇਸ ਇਲਾਕੇ ਵਿੱਚ ਲਾਏ ਗਏ ਫਾਈਬਰ ਬੈਰੀਕੇਡਜ਼ ਕਾਰਨ ਹਨ ਆਉਣ ਜਾਣ ਵਾਲੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਰਹੀਆਂ ਹਨ। ਕਾਬਿਲ-ਏ-ਜ਼ਿਕਰ ਹੈ ਕਿ ਘੰਟਾ ਘਰ ਅਤੇ ਚੋੜਾ ਬਾਜ਼ਾਰ ਵਿੱਚ ਘਟੋਘੱਟ ਇੱਕ ਲੱਖ ਲੋਕਾਂ ਦਾ ਹਰ  ਰੋਜ਼ ਆਉਣਾ ਜਾਣਾ ਹੁੰਦਾ ਹੈ। ਲੋਕਲ ਬਸਾਂ ਵੀ ਇਥੋਂ ਕਈ ਥਾਵਾਂ  ਵੱਲ ਆਉਂਦੀਆਂ ਜਾਂਦੀਆਂ ਹਨ। ਘੰਟਾ ਘਰ ਤੋਂ ਹੀ ਪਿੰਕ ਪਲਾਜ਼ਾ, ਗਿਰਜਾਘਰ ਚੋਂਕ, ਮੀਨਾ ਬਾਜ਼ਾਰ, ਗੁੜ ਮੰਡੀ, ਸਾਬਣ ਬਾਜ਼ਾਰ, ਪਿੰਡੀ ਗਲੀ, ਕਿਤਾਬ ਬਾਜ਼ਾਰ ਅਤੇ ਦੂਜੇ ਪਾਸੇ ਕੋਰਟ ਰੋਡ ਤੋਂ ਜ਼ਿਲਾ ਪ੍ਰੀਸ਼ਦ, ਸਿਵਲ ਲਾਈਨਜ਼, ਪੁਰਾਣੀ ਕਚਹਿਰੀ ਚੋਂਕ, ਹੈਬੋਵਾਲ, ਡੰਡੀ ਸਵਾਮੀ ਅਤੇ ਹੋਰਨਾਂ ਥਾਵਾਂ ਵੱਲ ਟਰੈਫਿਕ ਜਾਂਦਾ ਹੈ। ਅਜਿਹੀ ਹਾਲਤ ਵਿੱਚ ਅਜਿਹੀਆਂ ਰੁਕਾਵਟਾਂ ਲੋਕਾਂ ਦੀਆਂ ਮੁਸੀਬਤਾਂ ਵਧਾਉਣ ਦਾ ਕੰਮ ਹੀ ਕਰਦਿਆਂ ਹਨ। ਵਫਦ ਨੇ ਜੀ ਏ ਸਾਹਿਬ ਨੂੰ ਅਪੀਲ ਕੀਤੀ  ਕਿ ਉਹ ਇਹਨਾਂ ਪਲਾਸਟਿਕ ਬੈਰੀਕੇਡਜ਼ ਨੂੰ ਤੁਰੰਤ ਹਟਵਾਉਣ। ਜੀ ਏ ਮੈਡਮ ਸਵਾਤੀ ਟਿਵਾਣਾ ਨੇ ਵਫਦ ਦੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਅਤੇ ਜਲਦੀ ਹੀ ਇਸ ਬਾਰੇ ਲੁੜੀਂਦੀ ਕਾਰਵਾਈ ਦਾ ਭਰੋਸਾ ਦਿੱਤਾ।  ਵਫਦ ਦੀ ਅਗਵਾਈ ਕਰਨ ਵਾਲਿਆਂ ਵਿੱਚ ਗੁਰਿੰਦਰ ਸੂਦ (ਚੋੜਾ ਬਾਜ਼ਾਰ), ਹਰਵਿੰਦਰ ਸਿੰਘ ਕਥੂਰੀਆ (ਕੋਰਟ ਰੋਡ) ਅਤੇ ਕਿਸ਼ੋਰੀ ਲਾਲ ਧਵਨ (ਪਿੰਕ ਪਲਾਜ਼ਾ ਮਾਰਕੀਟ) ਵੀ ਸ਼ਾਮਲ ਸਨ। 

No comments: