Wednesday, March 08, 2017

ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਰੋਹ ਵਿੱਚ ਭਰੀਆਂ ਔਰਤਾਂ ਆਈਆਂ ਸੜਕਾਂ ਉੱਤੇ

ਬੇਲਣ ਬ੍ਰਿਗੇਡ ਅਤੇ ਨਾਮਧਾਰੀ ਇਸਤਰੀ ਸਭਾ ਨੇ ਕੀਤੀ ਅਗਵਾਈ 
ਲੁਧਿਆਣਾ: 8 ਮਾਰਚ 2017: (ਪੰਜਾਬ ਸਕਰੀਨ ਬਿਊਰੋ): For More Photos Please Click Here
ਤਕਨੀਕੀ ਅਤੇ ਸਮਾਜਿਕ ਵਿਕਾਸ ਦੇ ਲੰਮੇ ਚੋੜੇ ਦਾਅਵਿਆਂ ਦੇ ਬਾਵਜੂਦ ਨਾਰੀ ਦੀ ਦੁਰਗਤ ਜਾਰੀ ਹੈ। ਕਿਸੇ ਵੀ ਥਾਂ ਤੇ ਔਰਤ ਸੁਰਖਿਅਤ ਨਹੀਂ। ਨਾ ਕਾਤਲ ਫੜੇ ਜਾਂਦੇ ਹਨ ਅਤੇ ਨਾ ਹੀ ਐਸਿਡ ਅਟੈਕ ਵਾਲੇ ਹਮਲਾਵਰ। ਅਜਿਹੇ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਲੁਧਿਆਣਾ ਦੀਆਂ ਔਰਤਾਂ ਨੇ ਸੜਕਾਂ 'ਤੇ ਆ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ।
 For More Photos Please Click Here
ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਉੱਤੇ ਰੋਹ ਭਰੀਆਂ ਔਰਤਾਂ ਨੇ ਲੁਧਿਆਣਾ ਦੀਆਂ ਸੜਕਾਂ ਉੱਤੇ ਮਾਰਚ ਕੀਤਾ ਜਿਹੜਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਾ ਕੇ ਸਮਾਪਤ ਹੋਇਆ। ਇਸ ਮੌਕੇ 'ਤੇ ਡੀਸੀ ਰਵੀ ਭਗਤ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਦੇਸ਼ ਦੀਆਂ ਔਰਤਾਂ  ਦੇ ਪ੍ਰਤੀ ਵੱਧਦੇ ਜ਼ੁਲਮਾਂ ਦਾ ਸੰਖੇਪ ਵੇਰਵਾ ਦਿੱਤਾ ਗਿਆ। ਇਹਨਾਂ ਵਿੱਚ ਮਾਤਾ ਚੰਦ ਕੌਰ ਦੇ ਕਤਲ ਦਾ ਉਚੇਚਾ ਜ਼ਿਕਰ ਕੀਤਾ ਗਿਆ। ਇਸਦੇ ਨਾਲ ਹੀ 11 ਸਾਲ ਦੀ ਕੁੜੀ ਨਾਲ ਬਲਾਤਕਾਰ ਦੇ ਮਾਮਲੇ  ਨੂੰ ਵੀ ਉਠਾਇਆ ਗਿਆ। ਮਹਿਲਾ ਆਗੂਆਂ ਨੇ ਕਿਹਾ ਕਿ ਇਹ ਘਟਨਾਵਾਂ ਔਰਤਾਂ ਖਿਲਾਫ ਵੱਧ ਰਹੇ ਜੁਲਮ ਦੀ ਇਕ ਭਿਆਨਕ ਚੇਤਾਵਨੀ  ਹੈ।  ਨਾਮਧਾਰੀ ਔਰਤਾਂ ਨੇ ਬਹੁਤ ਹੀ ਦੁਖੀ  ਕਿ ਸਾਨੂੰ ਸ੍ਰੀ ਭੈਣੀ ਸਾਹਿਬ ਵਿਖੇ ਜਾ ਕੇ ਦਰਸ਼ਨ ਕਰਨ ਦੀ ਵੀ ਖੁੱਲ੍ਹ ਨਹੀਂ ਹੈ। ਮਾਤਾ ਚੰਦ ਕੌਰ ਦੇ ਕਾਤਲਾਂ ਨੂੰ  ਫੜਿਆ ਨਹੀਂ ਗਿਆ ਅਤੇ ਠਾਕੁਰ ਦਲੀਪ ਸਿੰਘ ਦੀਏ ਮਾਤਾ ਨੂੰ ਵੀ ਸ੍ਰੀ ਭੈਣੀ ਸਾਹਿਵ ਵਿਖੇ ਨਹੀਂ ਜਾਨ ਦਿੱਤਾ ਜਾਂਦਾ। ਚੇਤੇ ਰਹੇ ਕਿ ਠਾਕੁਰ ਦਲੀਪ ਸਿੰਘ ਅਤੇ ਠਾਕੁਰ ਉਦੈ ਸਿੰਘ ਸੱਕੇ ਭਰਾ ਹਨ। ਸ੍ਰੀ ਭੈਣੀ ਸਾਹਿਬ ਉੱਤੇ ਠਾਕੁਰ ਉਦੈ ਸਿੰਘ ਦਾ ਧੜਾ ਕਾਬਜ਼ ਹੈ। ਜਗਜੀਤ ਸਿੰਘ ਜੀ ਦੀ ਧਰਮਪਤਨੀ ਮਾਤਾ ਚੰਦ ਕੌਰ ਨੂੰ ਪਿਛਲੇ ਸਾਲ 4 ਅਪ੍ਰੈਲ ਵਾਲੇ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
For More Photos Please Click Here
ਇਸ ਮੌਕੇ ਉੱਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਆਰਕੀਟੇਕਟ ਅਨੀਤਾ ਸ਼ਰਮਾ  ਨੇ ਕਿਹਾ ਕਿ ਭਾਰਤ ਦੇਸ਼ ਵਿੱਚ  ਆਧੁਨਿਕ ਯੁੱਗ ਵਿੱਚ ਪਹੁੰਚਣ  ਦੇ ਬਾਅਦ ਵੀ ਔਰਤਾਂ ਨੂੰ ਉਨ੍ਹਾਂ  ਦੇ  ਸਾਰੇ ਅਧਿਕਾਰ ਨਹੀ ਮਿਲੇ ਹਨ  ਅਤੇ ਹੁਣ ਸਮਾਂ ਆ ਗਿਆ ਹੈ  ਹਰ ਔਰਤ ਨੂੰ ਪੁਰਾਣੀ  ਪ੍ਰਥਾ ਛੱਡਕੇ ਨਵੇਂ ਯੁੱਗ ਵਿੱਚ ਆਪਣੇ ਅਧਿਕਾਰਾਂ ਲਈ ਲੜਨਾ ਪੈਣਾ ਹੈ ਅਤੇ ਦੇਸ਼ ਦੇ ਲੋਕਾਂ ਨੂੰ ਇਹ ਦਿਖਾਉਣਾ ਹੈ ਕਿ ਨਾਰੀ ਇੱਕ ਸ਼ਕਤੀ ਹੈ ਜੋ  ਮਰਦਾਂ ਨੂੰ ਜਨਮ ਦੇਣ ਵਾਲੀ ਮਾਂ ਹੈ ਜੋ  ਨੌਂ ਮਹੀਨੇ ਤੱਕ ਕੁੱਖ ਵਿੱਚ ਬੱਚੇ ਨੂੰ ਪਾਲ ਕੇ,  ਦੁੱਖ ਝੇਲ ਕੇ ਪੁਰਸ਼ ਨੂੰ ਜਨਮ ਦੇਂਦੀ ਹੈ। ਇਹ ਜਨਮ ਦੇਣ ਵਾਲੀ ਨਾਰੀ ਕਿਸੇ ਵੀ ਤਰਾਂ ਕਮਜੋਰ ਨਹੀ ਹੈ।
 For More Photos Please Click Here
ਅਨੀਤਾ ਸ਼ਰਮਾ  ਨੇ ਕਿਹਾ ਕਿ ਅੱਜ ਭੌਤਿਕ ਯੁੱਗ ਵਿੱਚ ਕੰਪਿਊਟਰ ਅਤੇ ਇੰਟਰਨੇਟ ਨੇ ਦੁਨੀਆ ਨੂੰ ਅੱਖਾਂ   ਦੇ ਸਾਹਮਣੇ ਲਿਆਕੇ ਖੜਾ ਕਰ ਦਿੱਤਾ ਹੈ ਅਤੇ ਤੁਸੀ ਦੁਨੀਆ ਨੂੰ ਘਰ ਬੈਠੇ ਵੇਖ ਸੱਕਦੇ ਹੋ ਲੇਕਿਨ ਇੰਟਰਨੇਟ ਆਉਣ ਨਾਲ ਭਾਰਤ ਦੀਆਂ ਮਹਿਲਾਵਾਂ ਹੋਰ ਅਸੁਰੱਖਿਅਤ ਹੋ ਗਈਆਂ ਹਨ। ਕਿਉਂਕਿ ਭਾਰਤ ਦਾ ਨੌਜਵਾਨ ਵਰਗ ਅਤੇ ਪੁਰਖ ਵਰਗ ਇੰਟਰਨੇਟ ਮੋਬਾਇਲ ਉੱਤੇ ਪੋਰਨ ਵੀਡਓ,  ਨਗਨ ਔਰਤਾਂ ਦੀ ਅਸ਼ਲੀਲ ਤਸਵੀਰਾਂ ਵੇਖ ਕੇ ਕਾਮ ਵਾਸਨਾ ਵਿੱਚ ਅੰਧੇ ਹੋਕੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਹਨ। ਉਹਨਾਂ ਇਸ ਗੱਲ ਉੱਤੇ ਦੁੱਖ ਪ੍ਰਗਟ ਕੀਤਾ ਕਿ  ਅਤੇ ਅਖਬਾਰਾਂ ਵਿੱਚ ਹਰ ਚੀਜ਼ ਵੇਚਣ ਲਈ ਔਰਤ ਨੂੰ ਇੱਕ ਵਸਤੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।  
ਇੱਥੇ ਦਾ ਸਾਰਾ ਪੁਲਿਸ ਪ੍ਰਸ਼ਾਸਨ,  ਨਿਆਂ ਪ੍ਰਣਾਲੀ ਅਤੇ ਕਾਨੂੰਨ ਹੁਣ ਰਿਸ਼ਵਤਖੋਰੀ ,  ਭਰਾ ਭਤੀਜਵਾਦ ਅਤੇ ਮਾਫਿਆ ਦੀ ਭੇਂਟ ਚੜ੍ਹ ਚੁੱਕੇ ਹਨ।  ਔਰਤਾਂ ਦੀ ਕੋਈ ਪੁਕਾਰ ਸੁਣਨ ਵਾਲਾ ਨਹੀਂ ਹੈ  ਦਰ ਦਰ ਉੱਤੇ ਮਹਿਲਾਵਾਂ ਨੂੰ ਬੇਇੱਜਤ ਕੀਤਾ ਜਾਂਦਾ ਹੈ।  ਗੀਤਾਂ ਵਿੱਚ ਔਰਤਾਂ ਨੂੰ ਮਾਂ ਦੀ ਮੋਮਬੱਤੀ ਅਤੇ ਜੁਗਨੀ ਕਹਿ ਕੇ ਉਸਦਾ ਮਜਾਕ ਉੜਾਇਆ ਜਾਂਦਾ ਹੈ ।  ਫਿਲਮਾਂ ਅਤੇ ਟੀ ਵੀ ਨਾਟਕਾਂ ਵਿੱਚ ਔਰਤਾਂ ਨੂੰ ਕਾਮ ਵਾਸਨਾ  ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜੋ ਔਰਤਾਂ ਦੀ ਬੇਇੱਜ਼ਤੀ ਹੈ।
 For More Photos Please Click Here
ਅਨੀਤਾ ਸ਼ਰਮਾ  ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਨਾਰੀ ਨੂੰ ਆਪਣੀ ਸ਼ਕਤੀ ਦਿਖਾਉਣੀ ਹੋਵੇਗੀ ਤਾਂਕਿ ਮਹਿਲਾਵਾਂ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੇ ਅਧਿਕਾਰਾਂ ਨੂੰ ਪੁਰਖ  ਦੇ ਬਰਾਬਰ ਹਾਸਲ ਕਰਣ  ਅਤੇ ਜੁਗਨੀ,  ਮਾਂ ਦੀ ਮੋਮਬੱਤੀ ਵਰਗੇ ਗੀਤਾਂ  ਦੇ ਸ਼ਬਦਾਂ ਉੱਤੇ ਰੋਕ ਲਗਾਈ ਜਾਵੇ ਅਤੇ ਕੁੜੀਆਂ ਨੂੰ ਆਪਣੇ ਸੈਲਫ ਡਿਫੈਂਸ ਲਈ ਕਰਾਟੇ ਦਾ ਅਧਿਆਪਨ ਦਿੱਤਾ ਜਾਵੇ ਤਾਕੀ ਔਰਤਾਂ  ਦੇ ਮਨ ਵਿੱਚੋ ਅਸੁਰੱਖਿਆ ਦੀ ਭਾਵਨਾ  ਬਾਹਰ ਨਿਕਲੇ ਅਤੇ ਆਪਣੀ ਸੁਰੱਖਿਆ ਆਪਣੇ ਆਪ ਕਰੇ।
For More Photos Please Click Here
ਇਸ ਮੌਕੇ ਉੱਤੇ ਭੈਣ ਸੁਰਜੀਤ ਕੌਰ,  ਅਮਨ ਬਾਬਾ, ਅਤੇ ਨਾਮਧਾਰੀ ਔਰਤਾਂ ਨੇ ਵੀ ਰੋਸ ਮਾਰਚ ਨੂੰ ਸੰਬੋਧਿਤ ਕੀਤਾ ਅਤੇ ਡੀਸੀ ਸਾਹਿਬ ਨੂੰ ਮਿਲ ਕੇ ਨਾਮਧਾਰੀ ਸੰਗਤਾਂ ਦੀਆਂ ਮੰਗਾਂ ਨੂੰ ਉਠਾਇਆ। ਨਾਮਧਾਰੀ ਆਗੂ ਔਰਤਾਂ ਨੇ ਕਿਹਾ ਕਿ ਛੇਤੀ ਹੀ ਅਸੀਂ ਇਸ ਮੁੱਦੇ ਨੂੰ ਲਾਇ ਕੇ ਫਿਰ ਲੋਕਾਂ ਦੀ ਅਦਾਲਤ ਵਿਚ ਅਵਾਂਗੀਆਂ ਕਿਓਂਕਿ ਸ੍ਰੀ ਭੈਣੀ ਸਾਹਿਬ ਦੇ ਦਰਸ਼ਨਾਂ 'ਤੇ ਲੱਗੀ ਪਾਬੰਦੀ ਸਾਡੇ ਮੌਲਿਕ ਅਧਿਕਾਰਾਂ 'ਤੇ ਵੀ ਛਾਪਾ ਹੈ।
   For More Photos Please Click Here
ਮਾਤਾ ਚੰਦ ਕੌਰ ਦੇ ਕਤਲ ਨੂੰ ਇੱਕ ਸਾਲ ਦਾ ਲੰਮਾ ਅਰਸਾ ਪੂਰਾ ਹੋ ਰਿਹਾ ਹੈ ਪਰ ਅਜੇ ਤੱਕ ਕਾਤਲ ਨਹੀਂ ਫੜੇ ਗਏ। ਔਰਤਾਂ ਨੂੰ ਘਰਾਂ ਵਿੱਚ ਵੜ ਕੇ ਵੀ ਕਤਲ ਕੀਤਾ ਜਾ ਰਿਹਾ ਹੈ ਅਤੇ ਘਰਾਂ ਵਿੱਚੋਂ ਬਾਹਰ ਧਾਰਮਿਕ ਅਸਥਾਨ ਤੇ ਬੁਲਾ ਕੇ ਵੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
For More Photos Please Click Here
ਜੇ ਕੁੜੀ ਪੜ੍ਹਨਾ ਚਾਹੇ ਤਾਂ ਵਿਦਿਅਕ ਅਦਾਰੇ ਮੂੰਹ ਮੰਗੀਆਂ ਫੀਸਾਂ ਮੰਗ ਕੇ ਉਸਨੂੰ ਖੁਦਕੁਸ਼ੀਆਂ ਵੱਲ ਧਕੇਲਦੇ ਹਨ। ਕਿਤਾਬਾਂ ਕਾਪੀਆਂ ਅਤੇ ਹੋਰ ਖਰਚਿਆਂ ਨੇ ਕੁੜੀਆਂ ਦੀ ਪੜ੍ਹਾਈ ਨੂੰ ਹਕੀਕੀ ਜ਼ਿੰਦਗੀ ਵਿੱਚ ਦੁਰਲਭ ਬਣਾ ਦਿੱਤਾ ਹੈ। ਸਰਕਾਰੀ ਸਹਾਇਤਾ ਵਾਲੇ ਵਿਦਿਅਕ ਅਦਾਰੇ ਵੀ ਪੜ੍ਹਨ ਆਈਆਂ ਕੁੜੀਆਂ ਕੋਲੋਂ ਮੂੰਹ ਮੰਗੀ ਕਮਾਈ ਕਰਦੇ ਹਨ। ਕਾਲਜਾਂ ਅੱਗੇ ਲੱਗ ਰਹੇ ਧਰਨੇ ਸਾਡੀ ਇਸ ਚਿੰਤਾ ਦਾ ਸਬੂਤ ਹਨ। 
ਗਲੀ, ਮੁਹੱਲਾ, ਬਾਜ਼ਾਰ, ਦਫਤਰ ਕਿਸੇ ਵੀ ਥਾਂ ਮਹਿਲਾ ਸੁਰੱਖਿਅਤ ਨਹੀਂ ਰਹੀ ਕਿਓਂਕਿ ਸਮਾਜ ਵਿਰੋਧੀ ਅਨਸਰਾਂ ਨੂੰ ਮਿਲਦੀ ਸਿਆਸੀ ਪੁਸ਼ਤਪਨਾਹੀ ਕਾਰਣ ਕਾਨੂੰਨ ਦੇ ਡੰਡੇ ਦਾ ਕੋਈ ਖੌਫ ਨਹੀਂ ਰਿਹਾ। ਪੁਲਿਸ ਨੂੰ ਇਹਨਾਂ ਅਨਸਰਾਂ ਨਾਲ ਨਜਿੱਠਣ ਲਈ ਸਿਆਸੀ ਦਬਾਅ ਤੋਂ ਮੁਕਤ ਕੀਤਾ ਜਾਵੇ ਅਤੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਐਕਸ਼ਨ ਹੋਵੇ।
 For More Photos Please Click Here
ਕਈ ਕਈ ਵਿਆਹਾਂ ਦਾ ਪ੍ਰਚਲਨ ਆਮ ਹੁੰਦਾ ਜਾ ਰਿਹਾ ਹੈ। ਅਯਾਸ਼ ਪੁਰਸ਼ ਕਈ  ਕਈ ਜ਼ਿੰਦਗੀਆਂ ਤਬਾਹ ਕਰ ਰਹੇ ਹਨ ਪਰ ਥਾਣਿਆਂ ਅਤੇ ਅਦਾਲਤਾਂ ਦੇ ਚੱਕਰ ਸਿਰਫ ਪੀੜਿਤ ਔਰਤ ਨੂੰ ਹੀ ਕੱਟਣੇ ਪੈਂਦੇ ਹਨ।  ਮਹਿਲਾ ਥਾਣਿਆਂ ਵਿੱਚ ਅਜਿਹੇ ਕੇਸ ਲੰਮੇ ਸਮਿਆਂ ਤੋਂ ਲਟਕੇ ਹੋਏ ਹਨ।  ਗਰੀਬ ਘਰਾਂ ਵੱਲੋਂ ਦਿੱਤੇ ਦਾਜ ਦਾ ਸਮਾਨ ਵੀ ਇਹਨਾਂ ਝਗੜਿਆਂ ਕਾਰਣ ਖੁਲ੍ਹੇ ਅਸਮਾਨ ਹੇਠ ਪਿਆ ਥਾਣਿਆਂ ਵਿੱਚ ਖਰਾਬ ਹੋ ਰਿਹਾ ਹੈ।
For More Photos Please Click Here
ਹਰ ਪਲ ਟੀਵੀ ਚੈਨਲਾਂ ਤੋਂ ਔਰਤ ਨੂੰ ਭੋਗ ਦੀ ਇੱਕ ਵਸਤੂ ਸਮਝ ਕੇ ਪਰੋਸਿਆ ਜਾ ਰਿਹਾ ਹੈ। ਕਿਸੇ ਨੇ ਪਰਫਿਊਮ ਵੇਚਣਾ ਹੈ ਤਾਂ ਵੀ ਕਿਸੇ ਲੜਕੀ ਦੀ ਤਸਵੀਰ ਅਤੇ ਜੇ ਕਿਸੇ ਬਾਈਕ ਜਾਂ ਟਾਇਰ ਵੇਚਣੇ ਹਨ ਤਾਂ ਵੀ ਲੜਕੀਆਂ ਦੀਆਂ ਤਸਵੀਰਾਂ ਹੀ ਜ਼ਰੂਰੀ ਸਮਝੀਆਂ ਜਾਂਦੀਆਂ ਹਨ। ਕੀ ਇਹੀ ਹੈ ਸਾਡੇ ਮਹਾਨ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ? ਕੀ ਇਹੀ ਵਿਵਸਥਾ ਹੈ ਸਾਡੇ ਸੰਵਿਧਾਨ ਅਤੇ ਕਾਨੂੰਨ ਵਿੱਚ। ਸਾਡੀ ਮੰਗ ਹੈ ਕਿ ਕੁੜੀਆਂ ਦੇ ਜਨਮ ਵੇਲੇ ਹੀ ਉਹਨਾਂ ਦੀ ਬਹੁ ਪੱਖੀ ਸੁਰੱਖਿਆ ਸ਼ੁਰੂ ਹੋਵੇ, ਉਸਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਸਰਕਾਰ ਬਿਲਕੁਲ ਮੁਫ਼ਤ ਕਰੇ, ਐਸਿਡ ਅਟੈਕ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦੇਵੇ, ਛੇੜਖਾਨੀ ਕਰਨ ਵਾਲਿਆਂ ਨੂੰ ਚੋਰਾਹੇ ਵਿੱਚ ਸਾਜ਼ ਦਿੱਤੀ ਜਾਵੇ, ਸ਼ਰਾਬ ਅਤੇ ਹੋਰ ਨਸ਼ਿਆਂ ਦੇ ਅੱਡੇ ਬੰਦ ਕਰਾਏ ਜਾਣ, ਹੁਣ ਤੱਕ ਕਤਲ ਕੀਤੀਆਂ ਗਿਆਨ ਔਰਤਾਂ ਅਤੇ ਕੁੜੀਆਂ ਦਾ ਪੂਰਾ ਡਾਟਾ ਸਮਾਜ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਉਹਨਾਂ ਸਬੰਧੀ ਹੋਈ ਕਾਰਵਾਈ ਬਾਰੇ ਵੀ ਦੱਸਿਆ ਜਾਵੇ। ਇਹਨਾਂ ਵਿਖਾਵਾਕਾਰੀਆਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਵਿਛਕ ਪੂਰਾ ਸਹਿਯੋਗ ਦੇਵਾਂਗੇ।  For More Photos Please Click Here
ਇਸ ਸਬੰਧੀ ਪੂਰਾ ਵੇਰਵਾ ਦੇਣ ਅਤੇ ਵਿਸਥਾਰਤ ਗੱਲਬਾਤ ਕਰਨ ਲਈ ਅਸੀਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿਆਂਗੇ। ਪਰ ਜੇ ਪ੍ਰਸ਼ਾਸਨ ਇਹਨਾਂ ਤੱਥਾਂ ਅਤੇ ਅੰਕੜਿਆਂ ਨੂੰ ਵਾਈਟ ਪੇਪਰ ਦੇ ਰੂਪ ਵਿੱਚ ਸਾਹਮਣੇ ਲਿਆਉਣ ਵਿੱਚ ਨਾਕਾਮ ਰਿਹਾ ਤਾਂ ਮਜਬੂਰ ਹੋ ਕੇ ਸਾਨੂੰ ਇਸ ਸੰਬੰਧੀ ਖੁਦ ਵਿਸਥਾਰਤ ਜਾਂਚ ਰਿਪੋਰਟ ਜਾਰੀ ਕਰਨੀ ਪਵੇਗੀ।
 For More Photos Please Click Here

No comments: