Monday, July 10, 2017

ਹੁਣ ਦੇ ਹਾਲਾਤ ਐਮਰਜੈਂਸੀ ਨਾਲੋਂ ਵੀ ਖਤਰਨਾਕ

ਲੋਕ ਮੀਡੀਆ ਮੰਚ ਵੱਲੋਂ ਕਰਾਏ ਗਏ ਵਿਚਾਰ ਵਟਾਂਦਰੇ ਦਾ ਨਿਚੋੜ 
ਲੁਧਿਆਣਾ: 10 ਜੁਲਾਈ 2017: (ਪੰਜਾਬ ਸਕਰੀਨ ਬਿਊਰੋ):: More Pics on Facebook
ਅਨੀਤਾ ਸ਼ਰਮਾ 
ਗੁਰਪ੍ਰੀਤ ਮਹਿਦੂਦਾਂ 
ਕਾਰਪੋਰੇਟ ਯੁਗ ਦੇ ਇਸ ਸਮੇਂ ਵਿੱਚ ਪੈਦਾ ਹੋਈਆਂ ਹਾਲਤਾਂ ਦੌਰਾਨ ਜਿਹੜੀ ਸਥਿਤੀ ਬਣੀ ਹੈ ਉਹ ਐਮਰਜੈਂਸੀ ਦੇ ਸਮੇਂ ਨਾਲ ਵੀ ਜ਼ਿਆਦਾ ਖਤਰਨਾਕ ਹੈ। ਇਹ ਭਾਵਨਾ "ਲੋਕ ਮੀਡੀਆ ਮੰਚ" ("ਦ ਪੀਪਲਜ਼ ਮੀਡੀਆ ਲਿੰਕ") ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਵੱਖ ਬੁਲਾਰਿਆਂ ਵੱਲੋਂ ਪ੍ਰਗਟਾਈ ਗਈ। ਇਹ ਆਯੋਜਨ ਮੀਡੀਆ ਅਤੇ ਆਮ ਲੋਕਾਂ ਦੀਆਂ ਹਾਲਤਾਂ ਨਾਲ ਸਬੰਧਿਤ ਸ਼ੁਰੂ ਕੀਤੀ ਗਈ ਵਿਚਾਰ ਵਟਾਂਦਰਿਆਂ ਦੀ ਲੜੀ ਤਹਿਤ ਕੀਤਾ ਗਿਆ ਸੀ। ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਸਿੱਧ ਕਾਲਮਿਸਟ ਅਤੇ ਈ ਐਨ ਟੀ ਸਪੈਸ਼ਲਿਸਟ ਡਾਕਟਰ ਅਰੁਣ ਮਿੱਤਰਾ, ਕਮਿਊਨਿਸਟ ਆਗੂ ਕਾਮਰੇਡ ਰਮੇਸ਼ ਰਤਨ ਅਤੇ ਬੇਲਣ ਬ੍ਰਿਗੇਡ ਸੁਪਰੀਮੋ ਅਨੀਤਾ ਸ਼ਰਮਾ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਸਨ।  More Pics on Facebook
ਪੱਤਰਕਾਰ ਗੁਰਪ੍ਰੀਤ ਮਹਿਦੂਦਾਂ (ਜੀ ਜੀ ਨਿਊਜ਼), ਅਰੁਣ ਕੌਸ਼ਲ (ਪਬਲਿਕ ਵਿਊਜ਼) ਐਡਵੋਕੇਟ ਸ੍ਰੀਪਾਲ ਸ਼ਰਮਾ, ਸਤੀਸ਼ ਸਚਦੇਵਾ ਅਤੇ ਗੁਰਮੇਲ ਮੈਂਡਲੇ (ਨਵਾਂ ਜ਼ਮਾਨਾ), ਇੰਦਰਜੀਤ ਸਿੰਘ (ਸੱਤ ਸਮੁੰਦਰੋਂ ਪਾਰ), ਕੈਨੇਡਾ ਤੋਂ ਆਏ ਤਰਕਸ਼ੀਲ ਆਗੂ ਗੁਰਨਾਮ ਸਿੰਘ ਗਿੱਲ ਅਤੇ ਪੰਜਾਬ ਵਿੱਚ ਸਰਗਰਮ ਤਰਕਸ਼ੀਲ ਜਸਵੰਤ ਜੀਰਖ, ਓਂਕਾਰ ਸਿੰਘ ਪੁਰੀ (ਦਿੱਲੀ ਟਾਈਮਜ਼ ਨਿਊਜ਼), ਡਾਕਟਰ ਭਾਰਤ (ਐਫ ਆਈ ਬੀ ਮੀਡੀਆ), ਰੈਕਟਰ ਕਥੂਰੀਆ (ਪੰਜਾਬ ਸਕਰੀਨ) ਨੇ ਆਪੋ ਆਪਣੇ ਤਜਰਬਿਆਂ ਦੇ ਅਧਾਰ ਉੱਤੇ ਦੱਸਿਆ ਕਿ ਅੱਜ ਦੀ ਸਥਿਤੀ ਕਿੰਨੀ ਭਿਆਨਕ ਹੈ। ਮੀਡੀਆ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਬਹੁਤੇ ਸਾਰੇ ਪੱਤਰਕਾਰ ਅੱਜ ਵੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਦੀ ਲੜਾਈ ਲੜ ਰਹੇ ਹਨ। ਉਹਨਾਂ ਦੀਆਂ ਮੇਹਨਤ ਨਾਲ ਤਿਆਰ ਕੀਤੀਆਂ ਖਬਰਾਂ ਨੂੰ ਕਾਰਪੋਰੇਟ ਮੀਡੀਆ ਵਿੱਚ ਥਾਂ ਨਹੀਂ ਮਿਲਦੀ। ਬਹੁਤ ਸਾਰੀਆਂ ਸੱਚੀਆਂ ਖਬਰਾਂ ਨਾ ਅਖਬਾਰਾਂ ਵਿੱਚ ਆਉਂਦੀਆਂ ਹਨ ਅਤੇ ਨਾ ਹੀ ਟੀਵੀ ਚੈਨਲਾਂ ਉੱਤੇ। ਉਹਨਾਂ ਨੂੰ ਕਿਹੜੀ ਅਦਿੱਖ ਸ਼ਕਤੀ ਰੋਕਦੀ ਹੈ ਇਸ ਬਾਰੇ ਵਿਸਥਾਰਤ ਬਹਿਸ ਦੀ ਵੀ ਲੋੜ ਹੈ ਅਤੇ ਇਸ ਰੁਝਾਣ ਨੂੰ ਠੱਲ ਪਾਉਣ ਲਈ ਸਮਾਨੰਤਰ ਲੋਕ ਮੀਡੀਆ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਰੋਜ਼ਾਨਾ ਨਵਾਂ ਜ਼ਮਾਨਾ ਦੀ ਲੋਕ ਪੱਖੀ ਭੂਮਿਕਾ ਦੀ ਪ੍ਰਸੰਸਾ ਵੀ ਹੋਈ।
More Pics on Facebook
ਸਤੀਸ਼ ਸਚਦੇਵਾ 
ਡਾਕਟਰ ਮਿੱਤਰਾ ਨੇ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਖਤਰਨਾਕ ਹੈ ਅਤੇ ਇਸਦੇ ਖਿਲਾਫ ਆਵਾਜ਼ ਉਠਾਉਣਾ ਸਦਾ ਸਭਨਾਂ ਦਾ ਫਰਜ਼ ਹੈ।  ਭਾਵੈਂ ਅੱਜ ਅਸੀਂ ਬਹੁਤ ਥੋਹੜੇ ਹਾਂ ਪਾਰ ਥੋਹਦੀਆਂ ਤੋਂ ਹੀ ਜ਼ਿਆਦਾ ਹੁੰਦਾ ਹੈ। ਉਹਨਾਂ ਕਿਹਾ ਕਿ ਜੇ ਇੰਦਰ ਗਾਂਧੀ ਨੇ ਐਮਰਜੈਂਸੀ ਲਗਾਈ ਤਾਂ ਉਹ ਬੁਰੀ ਤਰ੍ਹਾਂ ਹਰ ਵੀ ਗਈ ਅਤੇ ਇਸਦਾ ਖਮਿਆਜ਼ਾ ਵੀ ਭੁਗਤਿਆ ਪਰ ਅੱਜ ਜਿਹੜੀ ਅਣਐਲਾਨੀ ਐਮਰਜੈਂਸੀ ਚੱਲ ਰਹੀ ਹੈ ਇਸ ਨੂੰ ਵੀ ਲੋਕ ਨਹੀਂ ਚੱਲਣ ਦੇਣਗੇ ਪਰ ਇਸ ਮਕਸਦ ਸਹੀ ਸੋਚ ਵਾਲੇ ਮੀਡੀਆ ਨੂੰ ਬਹੁਤ ਸਖਤ ਮੇਹਨਤ ਕਰਨੀ ਪਵੇਗੀ। ਸਿਵਲ ਸੋਸਾਇਟੀ ਨੂੰ, ਮੀਡੀਆ ਨੂੰ ਅਤੇ ਸਿਆਸਤਦਾਨਾਂ ਨੂੰ ਵੀ ਇਸ ਕੰਮ ਲਈ ਸਖਤ ਮੇਹਨਤ ਕਰਨੀ ਪਵੇਗੀ।  ਉਹਨਾਂ ਇਹ ਵੀ ਕਿਹਾ ਕਿ ਜਿਸ ਤਰਾਂ ਡਾਕਟਰੀ ਦੇ ਕਿੱਤੇ ਵਿੱਚ ਸਾਨੂੰ ਹਰ ਪੰਜਾਂ ਸਾਲਾਂ ਮਗਰੋਂ ਆਪਣੀ ਡਿਗਰੀ ਰਿਨਿਊ ਕਰਾਉਣੀ ਪੈਂਦੀ ਹੈ ਉਸੀ ਤਰਾਂ ਮੀਡੀਆ ਨੂੰ ਵੀ ਆਪਣੀ ਨਿਪੁੰਨਤਾ ਖੁਦ ਫੀਲਡ ਵਿੱਚ ਜਾ ਕੇ ਵਧਾਉਂਦੇ ਰਹਿਣਾ ਚਾਹੀਦਾ ਹੈ।
 More Pics on Facebook
ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਨੇ ਇਸ ਮੌਕੇ ਪੁੱਜੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਤਕਲੀਫ਼ਾਂ ਦੀ ਗੱਲ ਪ੍ਰਸ਼ਾਸਨ ਤੱਕ ਨਹੀਂ ਪਹੁੰਚ ਰਹੀ ਇਸ ਲਈ ਪੀਪਲਜ਼ ਮੀਡੀਆ ਲਿੰਕ ਬਣਾਇਆ ਗਿਆ ਹੈ ਤਾਂ ਜੋ ਲੋਕ ਪੱਖੀ ਪੱਤਰਕਾਰਾਂ ਦਾ ਇੱਕ ਸਰਗਰਮ ਗਰੁੱਪ ਬਣਾਇਆ ਜਾ ਸਕੇ। ਸਰੋਤਿਆਂ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਐਮਰਜੈਂਸੀ ਵਿੱਚ ਲੋਕਾਂ ਦੀ ਜ਼ੁਬਾਨਬੰਦੀ ਦੇ ਨਾਲ ਨਾਲ ਸੋਚਣੀ ਤੱਕ ਵੀ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਦੀ ਸਥਿਤੀ ਜ਼ਿਆਦਾ ਭਿਆਨਕ ਹੈ। ਉਹਨਾਂ ਸ਼ਹੀਦ ਭਗਤ ਸਿੰਘ ਦੇ ਵੇਲਿਆਂ ਦੀ ਪੱਤਰਕਾਰੀ ਅਤੇ ਕੁਰਬਾਨੀ ਦੀ ਵੀ ਯਾਦ ਦੁਆਈ।
More Pics on Facebook
ਮੈਡਮ ਅਨੀਤਾ ਸ਼ਰਮਾ ਨੇ ਲੋਕ ਪੱਖੀ ਪੱਤਰਕਾਰਾਂ ਦੀ ਆਰਥਿਕ ਸਥਿਤੀ ਅਤੇ ਖੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਕੀਮਤੀ ਪੱਤਰਕਾਰਾਂ ਨੂੰ ਬਚਾਉਣ ਲਈ ਕੋਈ ਵੈਲਫੇਅਰ ਸੋਸਾਇਟੀ ਬਣਾਉਣੀ ਚਾਹੀਦੀ ਹੈ ਜਿਹੜੀ ਇਸ ਪਾਸੇ ਉਚੇਚ ਨਾਲ ਧਿਆਨ ਦੇਵੇ।
More Pics on Facebook
ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਸਥਾਪਤ ਸੰਸਥਾਗਤ ਮੀਡੀਆ ਨਾਲ ਟੱਕਰ ਲੈਣਾ ਵਿਅਕਤੀਗਤ ਤੌਰ ਤੇ ਸੰਭਵ ਹੀ ਨਹੀਂ ਇਸ ਮਕਸਦ ਲਈ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਹਨਾਂ ਇਸ ਵਿਸ਼ੇ ਬਾਰੇ ਹੋਰ ਵੀ ਬਹੁਤ ਕੁਝ ਵਿਸਥਾਰ ਨਾਲ ਕਿਹਾ। More Pics on Facebook
ਮੰਚ ਸੰਚਾਲਨ ਕਰਦਿਆਂ ਪ੍ਰਦੀਪ ਸ਼ਰਮਾ ਇਪਟਾ ਨੇ ਅਜਿਹੀਆਂ ਕਈ  ਘਟਨਾਵਾਂ ਦੱਸੀਆਂ ਜਿਹੜੀਆਂ ਅੱਜ ਦੇ ਬੇਬਸ ਹਾਲਾਤਾਂ ਬਾਰੇ ਦੱਸਦਿਆਂ ਸਨ। ਅੰਤ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਲੋਕ ਪੱਖੀ ਮੀਡੀਆ ਨੂੰ ਮਜ਼ਬੂਤ ਬਣਾਉਣ ਦੇ ਨਾਲ ਨਾਲ ਸੋਸ਼ਲ ਮੀਡੀਆ ਰਹਿਣ ਵੀ ਪ੍ਰਮਾਣਿਕ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂਕਿ ਅਸਲੀ ਖਬਰਾਂ ਲੁਕਾਉਣ ਵਾਲੇ ਪੂੰਜੀਵਾਦੀ ਮੀਡੀਆ ਦੀਆਂ ਸਾਜ਼ਿਸ਼ਾਂ ਦਾ ਮੁਕਾਬਲਾ ਕੀਤਾ ਜਿਸ ਕੀਤਾ ਜਾ ਸਕੇ।
More Pics on Facebook

No comments: