Saturday, September 16, 2017

GCG: "ਅੰਤਰ ਰਾਸ਼ਟਰੀ ਓਜ਼ੋਨ ਦਿਵਸ" ਮਨਾਇਆ

Sat, Sep 16, 2017 at 5:02 PM
ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ
ਲੁਧਿਆਣਾ: 16 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਜ਼ਿੰਦਗੀ ਸਿਰਫ ਸਾਡੇ ਜਾਂ ਸਾਡੇ ਆਲੇ ਦੁਆਲੇ ਦਾ ਨਾਮ ਨਹੀਂ ਹੁੰਦਾ। ਜਦੋਂ ਸੰਵੇਦਨਾ ਜਾਗਦੀ ਹੈ ਤਾਂ ਅਹਿਸਾਸ ਹੁੰਦਾ ਹੈ ਕਿ ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ। ਜ਼ਿੰਦਗੀ ਦਾ ਘੇਰਾ ਬਹੁਤ ਵੱਡਾ ਹੈ। ਇਸਦੀਆਂ ਰਮਜ਼ਾਂ ਦੂਰ ਬਹੁਤ ਦੂਰ ਅਣਦਿੱਸਦੇ ਬ੍ਰਹਿਮੰਡਾਂ ਤੱਕ ਮੌਜੂਦ ਹਨ। ਫਖਰ ਦੀ ਗੱਲ ਹੈ ਕਿ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵੱਲੋਂ ਇਸ ਪੂਰੇ ਦਾਇਰੇ ਦੀ ਚਿੰਤਾ ਕੀਤੀ ਜਾਂਦੀ ਹੈ। ਇਸ ਸੰਦਰਭ ਵਿੱਚ ਹੀ ਕਾਲਜ ਵੱਲੋਂ ਇੱਕ ਵਿਸ਼ੇਸ਼ ਆਯੋਜਨ ਕਰਾਇਆ ਗਿਆ। 
ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿੱਚ "ਅੰਤਰ ਰਾਸ਼ਟਰੀ ਓਜ਼ੋਨ ਦਿਵਸ" ਵਾਤਾਵਰਨ ਸੋਸਾਇਟੀ ਵੱਲੋਂ ਮਨਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. [ਡਾ.] ਮੁਹਿੰਦਰ ਕੌਰ ਇਸ ਮੌਕੇ ਮੁੱਖ ਮਹਿਮਾਨ ਸਨ। ਕਾਲਜ ਦੇ ਬਾਟਨੀ ਵਿਭਾਗ ਦੇ ਮੁਖੀ ਡਾ. ਮੰਜੂ ਸਾਹਨੀ ਨੇ ਪ੍ਰਿੰਸੀਪਲ ਸਾਹਿਬਾ ਨੂੰ ਨਿੱਘੀ ਜੀ ਆਇਆਂ ਆਖੀ। ਪ੍ਰਤੀਕਸ਼ਾ ਅਤੇ ਆਂਚਲ ਨੇ ਬੈਠੇ ਹੋਏ ਸਰੋਤਿਆ ਦਾ ਸਵਾਗਤ ਕੀਤਾ। ਪਾਵਰ ਪੁਆਇੰਟ ਪੇਸ਼ਕਾਰੀ ਦੇ ਨਾਲ ਉਹਨਾਂ ਨੇ ਵਿਦਿਆਰਥਣਾਂ ਨੂੰ ਓਜ਼ੋਨ ਪਰਤ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ।ਇੱਕ ਛੋਟਾ ਪ੍ਰਸ਼ਨੋਤਰੀ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਤਾਂ ਜੋ ਵਿਦਿਆਰਥਣਾਂ ਵਿੱਚ ਓਜ਼ੋਨ ਪਰਤ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਮੌਕੇ ਤੇ ਇੱਕ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਵੀ ਕਰਵਾਈ ਗਈ ਜਿਸ ਦੀਆਂ ਜੇਤੂ ਵਿਦਿਆਰਥਣਾਂ ਦੇ ਨਾਮ ਇਸ ਪ੍ਰਕਾਰ ਹਨ।
ਪਹਿਲਾ ਸਥਾਨ ਜਸਮੀਤ ਕੌਰ, ਐਮ.ਐਸ.ਸੀ ਭਾਗ ਪਹਿਲਾ
ਦੂਜਾ ਸਥਾਨ   ਸੰਧਿਆ ਚੌਧਰੀ ਅਤੇ ਅਮਨਦੀਪ ਕੌਰ, ਐਮ.ਐਸ.ਸੀ ਭਾਗ ਪਹਿਲਾ
ਤੀਜਾ ਸਥਾਨ  ਤਨਵੀਨ ਕੌਰ ਅਤੇ ਜ਼ਾਕੀਆ, ਐਮ.ਐਸ.ਸੀ ਭਾਗ ਪਹਿਲਾ
ਹੌਸਲਾ ਵਧਾਉੂ ਪੁਰਸਕਾਰ: ਤਰਨਜੀਤ ਕੌਰ, ਐਮ.ਐਸ.ਸੀ ਭਾਗ ਪਹਿਲਾ
ਸਮਾਗਮ ਦਾ ਯਾਦਗਾਰੀ ਸਮਾਪਨ ਸੰਸਥਾ ਦੀ ਮੁਖੀ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਦੇ ਸ਼ਬਦਾਂ ਨਾਲ ਹੋਇਆ।

No comments: