Saturday, November 04, 2017

ਨਾਮਧਾਰੀ ਸੂਬਾ ਦਰਸ਼ਨ ਸਿੰਘ ਪ੍ਰੋ ਬਡੂੰਗਰ ਦੇ ਬਿਆਨ ਦੀ ਸ਼ਲਾਘਾ

Sat, Nov 4, 2017 at 3:27 PM
ਜਿਹੜਾ ਵੀ ਸਿੱਖਾਂ ਨੂੰ ਜੋੜੇਗਾ ਨਾਮਧਾਰੀ ਉਸਦਾ ਸਮਰਥਨ ਕਰਨਗੇ 
ਲੁਧਿਆਣਾ: 4 ਨਵੰਬਰ (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਸੰਪਰਦਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੇ ਬਿਆਨ ਦੀ  ਸ਼ਲਾਘਾ ਕਰਦਿਆਂ ਇਸਦਾ ਸਮਰਥਨ  ਕੀਤਾ ਹੈ।
ਨਾਮਧਾਰੀ ਪੰਥਕ ਏਕਤਾ ਕਮੇਟੀ ਦੇ ਪ੍ਰਧਾਨ ਸੂਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ 'ਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਉਸ ਬਿਆਨ ਦੀ ਸ਼ਲਾਘਾ ਕੀਤੀ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਗੁਰੂ ਸਭ ਦੇ ਸਾਂਝੇ ਹਨ ਅਤੇ ਕੋਈ ਵੀ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਦਿਹਾੜੇ ਮਨਾ ਸਕਦਾ ਹੈ।  ਦੱਸਣਯੋਗ ਹੈ ਕਿ ਪ੍ਰੋ. ਬਡੂੰਗਰ ਨੇ ਉਕਤ ਬਿਆਨ ਰਾਸ਼ਟਰੀ ਸਿੱਖ ਸੰਗਤ ਵਲੋਂ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਨ ਦੇ ਸੰਦਰਭ 'ਚ ਦਿੱਤਾ ਸੀ, ਜਦ ਕਿ ਕੁਝ ਸਿੱਖ ਸੰਸਥਾਵਾਂ ਨੇ ਸਮਾਗਮ 'ਚ ਸਿੱਖਾਂ ਨੂੰ ਜਾਣ ਤੋਂ ਰੋਕਣ ਲਈ ਕਿਹਾ ਸੀ। ਸੂਬਾ ਦਰਸ਼ਨ ਸਿੰਘ ਨਾਮਧਾਰੀ ਨੇ ਕਿਹਾ ਕਿ ਪ੍ਰੋ. ਬਡੂੰਗਰ ਨੇ ਇਹ ਬਿਆਨ ਦੇ ਕੇ ਦਰਸਾ ਦਿੱਤਾ ਹੈ ਕਿ ਉਹ ਗੁਰੂ ਸਾਹਿਬਾਨ ਦੇ ਸਰਬ ਸਾਂਝੀ ਵਾਲਤਾ ਦੇ ਉਪਦੇਸ਼ ਉਪਰ ਇਨ-ਬਿਨ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਬ ਸਾਂਝੀ ਵਾਲਤਾ ਦਾ ਗੁਰੂ ਸਾਹਿਬਾਨ ਦਾ ਸੰਦੇਸ਼ ਮਾਨਵਤਾ ਦੀ ਭਲਾਈ ਦਾ ਸੰਦੇਸ਼ ਹੈ।  ਇਸ ਮੌਕੇ ਨਵਤੇਜ ਸਿੰਘ, ਹਰਵਿੰਦਰ ਸਿੰਘ, ਤਜਿੰਦਰ ਸਿੰਘ, ਅਰਵਿੰਦਰ ਸਿੰਘ, ਹਰਦੀਪ ਸਿੰਘ ਅਤੇ ਜਸਵੰਤ ਸੋਨੂੰ ਹਾਜ਼ਰ ਸਨ। ਸੂਬਾ ਦਰਸ਼ਨ ਸਿੰਘ ਨੇ ਸਪਸ਼ਟ ਕੀਤਾ ਕਿ ਜਿਹੜਾ ਵੀ ਕੋਈ  ਸਿੱਖਾਂ ਨੂੰ ਇੱਕਮੁੱਠ ਕਰਨ ਦੇ ਉਪਰਾਲੇ ਕਰੇਗਾ ਨਾਮਧਾਰੀ ਉਸਦਾ ਸਮਰਥਨ ਕਰਨਗੇ। 

No comments: