Sunday, November 05, 2017

ਤਰਕਸ਼ੀਲ ਪੱਤਰਕਾਰ ਸਾਥੀ ਜਸਵੰਤ ਜੀਰਖ ਨੂੰ ਸਦਮਾ

Sun, Nov 5, 2017 at 6:53 PM
ਜੀਵਨ ਸਾਥਣ ਸ਼ੇਰ ਕੌਰ ਦਾ ਅਚਾਨਕ ਦੇਹਾਂਤ 
ਲੁਧਿਆਣਾ: 5 ਨਵੰਬਰ 2017: (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਤਰਕਸ਼ੀਲ ਆਗੂ ਜਸਵੰਤ ਜੀਰਖ ਨੂੰ ਸਦਮਾ ਪਤਨੀ ਦਾ ਦਿਹਾਂਤ ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ੍ਹ ਰਾਤ ਤਰਕਸ਼ੀਲ ਆਗੂ, ਉੱਘੇ ਸਮਾਜ ਸੇਵੀ, ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੀ ਜੀਵਨ ਸਾਥਣ ਸੇਵਾ ਮੁਕਤ ਅਧਿਆਪਕਾ ਸ਼੍ਰੀਮਤੀ ਸ਼ੇਰ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ ,  ਅੱਜ ਉਨ੍ਹਾਂ ਦਾ ਸੰਸਕਾਰ ਜੱਦੀ ਪਿੰਡ ਜ਼ੀਰਖ ਵਿਖੇ ਕੀਤਾ ਗਿਆ, ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ, ਸਮਾਜ ਸੇਵੀ ਜਥੇਬੰਦੀਆਂ, ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਣ ਲਈ ਪਹੁੰਚੇ ਹੋਏ ਸਨ, ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ 12 ਨਵੰਬਰ ਦਿਨ ਐਤਵਾਰ ਨੂੰ 12 ਵਜੇ ਤੋਂ 2 ਵਜੇ ਤੱਕ ਗਦਰੀ ਬਾਬਾ ਭਾਨ ਸਿੰਘ ਹਾਲ ਸੁਨੇਤ ( ਲੁਧਿਆਣਾ) ਵਿਖੇ ਹੋਵੇਗਾ।

No comments: