Thursday, April 12, 2018

ਕਿੱਥੇ ਗਈਆਂ ਵਿਦਿਅਕ ਨਿਯਮ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ-CPI

Thu, Apr 12, 2018 at 3:54 PM
ਸਕੂਲ ਵਲੋਂ ਬੱਚਿਆਂ ਨਾਲ ਦੁਰਵਿਹਾਰ ਦਾ ਮਾਮਲਾ ਗਰਮਾਇਆ 
ਲੁਧਿਆਣਾ: 12 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਇਸ ਸੂਚਨਾ ਤੇ ਕਿ ਗੁਰੂ ਨਾਨਕ ਪਬਲਿਕ ਸਕੂਲ ਦੀ ਪਰਿੰਸਪਲ ਵਲੋਂ ਅੱਜ ਰੋਂਦੇ ਬਿਲਖਦੇ ਬੱਚਿਆਂ ਨੂੰ ਬੇੇਦਰਦੀ ਨਾਲ ਧੱਕੇ ਦੇ ਕੇ ਸਕੂਲੋਂ ਬਾਹਰ ਕੱਢ ਦਿੱਤਾ। ਇਸ ਸਾਰੇ ਘਟਨਾਕ੍ਰਮ 'ਤੇ ਪਰਤੀਕਿਰਿਆ ਜ਼ਾਹਰ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਨੇ ਤਿੱਖੇ ਰੋਸ ਅਤੇ ਰੋਹ ਦਾ ਪਰਗਟਾਵਾ ਕੀਤਾ ਹੈ। ਇਸ ਸਬੰਧੀ CPI ਨੇ  ਪੁੱਛਿਆ ਹੈ ਕਿ ਇਹ ਸਭ ਕੁਝ ਮਾਣਯੋਗ ਕਚਿਹਿਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਪਰ ਉਥੇ ਮੌਜੂਦ ਪੁਲਿਸ ਨੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੇ ਲਈ ਕੋਈ ਕਾਰਵਾਈ ਕਿਓਂ ਨਹੀਂ ਕੀਤੀ।  
ਸੀਪੀਆਈ ਆਗੂਆਂ ਨੇ ਕਿਹਾ ਕਿ ਇਸ ਤਰਾਂ ਬੱਚਿਆਂ ਨੂੰ ਕੱਢਣਾ ਉਜ ਵੀ ਸਰਾਸਰ ਅੰਨਿਆਂ ਹੈ ਤੇ ਸੰਵਿਧਾਨ ਵਿਰੋਧੀ ਕਾਰਾ ਹੈ।  ਪਾਰਟੀ ਨੇ ਕਿਹਾ ਕਿ ਇਹ ਸਰਾਸਰ ਬਚਿਆਂ ਦੇ ਸਿੱਖਿਆ ਦੇ ਅਧਿਕਾਰ ਦੀ ਉਲੰਘਣਾ ਹੈ ਤੇ ਬੱਚਿਆਂ ਦੀ ਸੁੱਰਖਿਆ ਨੂੰ ਵੀ ਜਾਣਬੁਝ ਕੇ ਖਤਰੇ ਵਿੱਚ ਪਾਉਣ ਵਾਲੀ ਕਾਰਵਾਈ ਹੈ।  ਬੱਚੇ ਕੋਮਲ ਹੁੰਦੇ ਹਨ ਤੇ ਇਸ ਤਰਾਂ ਦੀਆਂ ਘਟਨਾਵਾਂ ਉਹਨਾਂ ਦੇ ਮਨਾਂ ਤੇ ਲੰਮੇਂ ਸਮੇ ਦੇ ਲਈ ਬੁਰਾ ਪਰਭਾਵ ਪਾਂਦੀਆਂ ਹਨ। 
ਇਸ ਸਬੰਧੀ ਜਾਰੀ ਬਿਆਨ ਵਿੱਚ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਤੇ ਚਮਕੌਰ ਸਿੰਘ, ਪਾਰਟੀ ਦੇ ਸ਼ਹਿਰੀ ਸਕੱਤਰ ਰਮੇਸ਼ ਰਤਨ ਤੇ ਗੁਰਨਾਮ ਸਿੱਧੂ ਨੇ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਇਸ ਬਿਆਨ ਰਾਹੀਂ ਪੁਲਿਸ ਕਮਿਸਨਰ ਤੋਂ ਆਪ ਸਿੱਧੇ ਦਖਲ ਦੇ ਕੇ ਬੱਚਿਆਂ ਨੂੰ ਸਕੂਲ ਵਿੱਚ ਵਾੜਨ ਦੀ ਮੰਗ ਕੀਤੀ ਗਈ ਹੈ।  ਇਲਾਕੇ ਵਿੱਚ ਕੁਝ ਸਕੂਲਾਂ ਵਿੱਚ ਸਿਖਿਆ ਦੇ ਨਾਮ ਤੇ ਮਾਫੀਆਵਾਦ ਨੂੰ ਠਲ੍ਹ ਪਾਉਣ ਦੀ ਲੋੜ ਹੈ। ਪਾਰਟੀ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਲੋੜ ਪੈਣ ਤੇ ਪਾਰਟੀ ਇਸ ਵਿਰੁੱਧ ਅੰਦੇਲਨ ਚਲਾਏਗੀ।

No comments: