ਇੰਗਲੈਂਡ ਵਸਦੇ ਪਰਵਾਸੀ ਪੰਜਾਬੀ ਸ਼ਾਇਰ, ਉੇਘੇ ਚਿੰਤਕ ਅਤੇ ਸਾਹਿਬ ਇੰਟਰਨੈਸ਼ਨਲ ਰਸਾਲੇ ਦੇ ਸੰਪਾਦਕ ਡਾ ਤਾਰਾ ਸਿੰਘ ਆਲਮ ਨਾਲ ਸਿਗਮਾ ਕਾਲਜ ਆਫ ਨਰਸਿੰਗ ਵਿਖੇ 23 ਮਾਰਚ ਦਿਨ ਸ਼ਨੀਚਰਵਾਰ ਨੂੰ ਰੂਬਰੂ ਰਚਾਇਆ ਜਾ ਰਿਹਾ ਹੈ। ਸਿਗਮਾ ਕਾਲਜ ਦੇ ਡਾਇਰੈਕਟਰ ਡਾ ਚੰਦਰ ਭਨੋਟ ਨੇ ਦਸਿਆ ਕਿ ਡਾ. ਆਲਮ ਨੇ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ ਦਸ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜਦੋਂ ਅੰਗਰੇਜ਼ੀ ਵਿੱਚ ਵੀ ਉਹਨਾ ਦੀਆਂ ਦੋ ਪੁਸਤਕਾਂ ਪਰਕਾਸਤ ਹੋ ਚੁੱਕੀਆਂ ਹਨ ਅਤੇ ਉਹ ਲਗਾਤਾਰ ਪੰਜਾਬੀ ਅਖਬਾਰਾਂ, ਰਸਾਲਿਆਂ ਅਤੇ ਰੇਡੀਓ, ਟੀ ਵੀ ਪ੍ਰੋਗਰਾਮਾਂ ਰਾਹੀਂ ਆਪਣੇ ਵਿਚਾਰਾਂ ਦਾ ਪਰਗਾਟਾਵਾ ਕਰਦੇ ਰਹਿੰਦੇ ਹਨ। ਡਾ ਭਨੋਟ ਨੇ ਦੱਸਿਆ ਕਿ ਇਸ ਮੌਕੇ ਡਾ ਆਲਮ ਆਪਣੇ ਜੀਵਨ ਅਤੇ ਰਚਨਾ ਬਾਰੇ ਗੱਲਬਾਤ ਕਰਣਗੇ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਡਾ ਆਲਮ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਵੇਗਾ।
ਡਾ ਭਨੋਟ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਆਈ ਜੀ ਡਾ ਸ਼ਰਦ ਸਤਿਆ ਚੌਹਾਨ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਸਿਗਮਾ ਸੰਸਥਾਵਾਂ ਦੇ ਚੇਅਰਮੈਨੀ ਡਾ ਸਤਪਾਲ ਭਨੋਟ ਸਮਾਗਮ ਦੀ ਪ੍ਰਧਾਨਗੀ ਕਰਣਗੇ। ਇਸ ਮੌਕੇ ਡਾ ਆਲਮ ਦੀ ਨਵ ਪ੍ਰਕਾਸ਼ਤ ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ' ਲੋਕ ਅਰਪਣ ਕੀਤੀ ਜਾਵੇਗੀ ।
ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?
ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ
ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ
No comments:
Post a Comment