Monday, September 09, 2013

ਪ੍ਰਧਾਨ ਮੰਤਰੀ ਵੱਲੋਂ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਡਾਕ ਟਿਕਟ ਜਾਰੀ

 -ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ          ਇੱਕ ਵੀਡੀਓ ਹੋਰ ਵੀ ਹੈ ਇਹ ਵੀ ਦੇਖੋ  See video 
ਸਮਾਗਮ ਸਮੇਂ ਯਾਦ ਆਈਆਂ ਲਾਲਾ ਜੀ ਦੀਆਂ ਖੂਬੀਆਂ ਅਤੇ ਕੁਰਬਾਨੀਆਂ
ਨਵੀਂ ਦਿੱਲੀ: ਦੇਸ਼ ਦੀ ਅਖੰਡਤਾ ਨੂੰ ਇੱਕ ਅੰਦੋਲਨ ਬਣਾਉਣ ਵਾਲੇ ਮੀਡੀਆ ਘਰਾਣੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੇ 32ਵੇਂ ਬਲੀਦਾਨ ਦਿਵਸ ਮੌਕੇ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰ ਦਿੱਤੀ। ਇਸ ਮੌਕੇ ਤੇ ਮੌਜੂਦ ਸ਼ਖਸੀਅਤਾਂ ਨੇ ਪੰਜਾਬ ਕੇਸਰੀ ਸਮੂਹ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੱਤੀ।  
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਖੂਨ ਖਰਾਬੇ ਦੇ ਮੁਢਲੇ ਦਿਨਾਂ ਦੌਰਾਨ ਹੀ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨੂੰ ਅੱਤਵਾਦੀਆਂ ਨੇ 9 ਸਤੰਬਰ 1981 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਉਹਨਾਂ ਦੇ ਕਤਲ ਨਾਲ ਪੰਜਾਬ 'ਚ ਪਹਿਲਾਂ ਹੀ ਸ਼ੁਰੂ ਹੋ  ਹਿੰਸਕ ਹਨੇਰੀ ਹੋਰ ਤੇਜ਼ ਹੋ ਗਈ ਸੀ। 
ਅੱਜ ਉਹਨਾਂ ਦੀ ਯਾਦ ਵਿੱਚ ਡਾਕ ਟਿਕਟ ਜਾਰੀ  ਸਮੇਂ ਪੁੱਜੇ ਅਹਿਮ ਵਿਅਕਤੀਆਂ ਨੇ ਕਿਹਾ ਕੀ ਲਾਲਾ  ਜੀ ਇੱਕ ਸਗੋਂ ਵਿਅਕਤੀ ਨਹੀਂ ਇਕ ਅੰਦੋਲਨ ਸਨ ਇੱਕ ਸੰਸਥਾ ਸਨ। ਬੁਲ੍ਰੀਨ ਨੇ ਵੀ ਉਹਨਾਂ ਨੂੰ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਆਖ ਕੀਤਾ ਇਹਨਾਂ ਅਹਿਮ ਸ਼ਖਸੀਅਤਾਂ ਨੇ ਕਿਹਾ ਕਿ 
ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਇਕ ਵਿਅਕਤੀ ਨਹੀਂ, ਸਗੋਂ ਇਕ ਅੰਦੋਲਨ ਦਾ ਨਾਂ ਸੀ, ਜਿਹੜਾ 31 ਮਈ 1899 ਤੋਂ ਸ਼ੁਰੂ ਹੋ ਕੇ 9 ਸਤੰਬਰ 1981 ਤਕ ਜਾਰੀ ਰਿਹਾ। ਲਾਲਾ ਜਗਤ ਨਾਰਾਇਣ ਦਾ ਜੀਵਨ ਦੇਸ਼ ਅਤੇ ਸਮਾਜ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਆਖਰੀ ਸਾਹਾਂ ਤਕ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕੀਤਾ ਅਤੇ ਇਸੇ ਲਈ ਆਪਣੇ ਜੀਵਨ ਨੂੰ ਕੁਰਬਾਨ ਕਰ ਦਿੱਤਾ। ਹਿੰਦ ਸਮਾਚਾਰ ਪੱਤਰ ਸਮੂਹ ਦੇ ਬਾਨੀ ਲਾਲਾ ਜਗਤ ਨਾਰਾਇਣ ਜੀ ਦਾ ਜਨਮ ਜ਼ਿਲਾ ਗੁਜਰਾਂਵਾਲਾ (ਪਾਕਿਸਤਾਨ) ਦੇ ਵਜ਼ੀਰਾਬਾਦ ਵਿਚ 31 ਮਈ 1899 ਨੂੰ ਹੋਇਆ। ਉਨ੍ਹਾਂ ਨੇ ਡੀ. ਏ. ਵੀ. ਕਾਲਜ ਲਾਹੌਰ ਤੋਂ ਸੰਨ 1919 ‘ਚ ਬੀ. ਏ. ਦੀ ਡਿਗਰੀ ਪੂਰੀ ਕਰਕੇ ਬਾਅਦ ‘ਚ ਲਾਅ ਕਾਲਜ ਲਾਹੌਰ ‘ਚ ਦਾਖ਼ਲਾ ਲੈ ਲਿਆ ਪਰ ਸੰਨ 1920 ਵਿਚ ਜਦੋਂ ਮਹਾਤਮਾ ਗਾਂਧੀ ਨੇ ਦੇਸ਼ ਨੂੰ ਅਹਿੰਸਕ ਢੰਗ ਨਾਲ ਆਜ਼ਾਦ ਕਰਾਉਣ ਲਈ ਅਸਹਿਯੋਗ ਅੰਦੋਲਨ ਵਾਸਤੇ ਦੇਸ਼ ਦੇ ਨੌਜਵਾਨਾਂ ਨੂੰ ਲਲਕਾਰਿਆ ਤਾਂ ਲਾਲਾ ਜੀ ਸਿਰਫ ਇੱਕੀਆਂ ਸਾਲਾਂ ਦੀ ਉਸ ਚੜ੍ਹਦੀ ਉਮਰ ਵਿੱਚ ਹੀ ਆਪਣੀ ਪੜ੍ਹਾਈ ਵਿੱਚ ਵਿਚਾਲੇ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਚਲਾਏ ਗਏ ਇਸ ਅੰਦੋਲਨ ‘ਚ ਕੁੱਦ ਪਏ। ਉਨ੍ਹਾਂ ਨੂੰ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਉਹਨਾਂ ਭਾਰਤ ਛੱਡੋ ਅੰਦੋਲਨ ਵਿੱਚ ਵੀ ਤਿੰਨ ਸਾਲਾਂ ਦੀ ਕੈਦ ਕੱਟੀਆਪਣੀ ਕੈਦ ਦੌਰਾਨ ਉਹ ਲਾਲਾ ਲਾਜਪਤ ਰਾਏ ਦੇ ਨਿੱਜੀ ਸਕੱਤਰ ਦੇ ਰੂਪ ‘ਚ ਕੰਮ ਕਰਦੇ ਰਹੇ। ਸੰਨ 1924 ‘ਚ ਲਾਲਾ ਜੀ ਨੇ ਭਾਈ ਪਰਮਾਨੰਦ ਜੀ ਵਲੋਂ ਪ੍ਰਕਾਸ਼ਿਤ ਹਫ਼ਤਾਵਾਰੀ  ’ਆਕਾਸ਼ਵਾਣੀ’ ਦੇ ਸੰਪਾਦਕ ਵਜੋਂ ਕੰਮ ਸ਼ੁਰੂ ਕੀਤਾ। ਲਾਲਾ ਜੀ ਨੇ ਹਰ ਇਕ ਸੱਤਿਆਗ੍ਰਹਿ ਅੰਦੋਲਨ ‘ਚ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਇਸ ਦੌਰਾਨ ਕਈ ਵਾਰ ਜੇਲ ਜਾਣਾ ਪਿਆ। ਉਨ੍ਹਾਂ ਨੇ ਲਗਭਗ 9 ਸਾਲਾਂ ਦਾ ਸਮਾਂ ਜੇਲਾਂ ਵਿਚ ਬਸਰ ਕੀਤਾ। ਉਹਨਾਂ ਨੇ ਪ੍ਰਸ਼ੋਤਮਦਾਸ ਟੰਡਨ ਹੁਰਾਂ ਦੇ ਹਫਤਾਵਾਰੀ ਪਰਚੇ ਪੰਜਾਬ ਕੇਸਰੀ ਵਿੱਚ ਵੀ ਬੜੀ ਮੇਹਨਤ ਅਤੇ ਲਗਣ ਨਾਲ ਕੰਮ ਕੀਤਾ।
ਲਾਲਾ ਜੀ ਦਾ ਪੂਰਾ ਪਰਿਵਾਰ ਆਜ਼ਾਦੀ ਦੇ ਅੰਦੋਲਨ ‘ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਰਿਹਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਾਂਤੀ ਦੇਵੀ ਜੀ ਨੇ ਵੀ 8 ਮਹੀਨੇ ਦਾ ਸਮਾਂ ਜੇਲ ‘ਚ ਕੱਟਿਆ। ਉਨ੍ਹਾਂ ਦੇ ਛੋਟੇ ਬੇਟੇ ਸ਼੍ਰੀ ਵਿਜੇ ਕੁਮਾਰ ਜਿਹੜੇ ਉਸ ਸਮੇਂ ਇਕ ਸਾਲ ਦੇ ਸਨ, ਆਪਣੀ ਮਾਤਾ ਦੇ ਨਾਲ ਜੇਲ ‘ਚ ਹੀ ਰਹੇ, ਜਦੋਂਕਿ ਲਾਲਾ ਜੀ ਦੇ ਵੱਡੇ ਬੇਟੇ ਰਮੇਸ਼ ਚੰਦਰ ਜੀ ਵੀ ਭਾਰਤ ਛੱਡੋ ਅੰਦੋਲਨ ਸਮੇਂ ਗ੍ਰਿਫ਼ਤਾਰ ਹੋਏ। ਲਾਲਾ ਜਗਤ ਨਾਰਾਇਣ ਜੀ 7 ਸਾਲਾਂ ਤਕ ਲਾਹੌਰ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਨਗਰ ਨਿਗਮ ‘ਚ ਵੀ ਉਹ ਕਾਂਗਰਸ ਪਾਰਟੀ ਦੇ ਆਗੂ ਵਜੋਂ ਕੰਮ ਕਰਦੇ ਰਹੇ। ਇਸ ਤੋਂ ਇਲਾਵਾ ਉਹ 30 ਤੋਂ ਵਧੇਰੇ ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਲਗਭਗ ਇੰਨੇ ਹੀ ਸਾਲ ਸਰਬ ਭਾਰਤ ਕਾਂਗਰਸ ਕਮੇਟੀ ਦੇ ਮੈਂਬਰ ਵੀ ਰਹੇ। ਲਾਲਾ ਜੀ ਆਜ਼ਾਦੀ ਸੰਗਰਾਮ ਦੌਰਾਨ ਇਕ ਮੁਸਲਮਾਨ ਮਹਿਬੂਬ ਆਲਮ ਦੇ ਭੇਸ ‘ਚ ਆਜ਼ਾਦੀ ਦੇ ਅੰਦੋਲਨ ‘ਚ ਕੰਮ ਕਰ ਰਹੇ ਸਨ ਅਤੇ ਆਖਿਰਕਾਰ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗ੍ਰਿਫ਼ਤਾਰ ਕਰਕੇ ਲਾਹੌਰ ਦੇ ਕਿਲੇ ‘ਚ 3 ਸਾਲਾਂ ਲਈ ਕੈਦ ਕਰ ਦਿੱਤਾ। ਲਾਲਾ ਜਗਤ ਨਾਰਾਇਣ ਜੀ ਲਾਹੌਰ ਜ਼ਿਲਾ ਕਾਂਗਰਸ ਦੇ ਪ੍ਰਧਾਨ ਵੱਜੋਂ ਵੀ ਕੰਮ ਕਰਦੇ ਰਹੇ  ਜਦੋਂ ਕਾਂਗਰਸ ‘ਤੇ ਪਾਬੰਦੀ ਲਗਾ ਦਿੱਤੀ ਗਈ ਤਾਂ ਲਾਹੌਰ ‘ਚ ਪੰਜਾਬ ਸਟੂਡੈਂਟਸ ਯੂਨੀਅਨ ਕਾਂਗਰਸ ਦੀ ਸਥਾਪਨਾ ਲਈ ਵੀ ਉਹਨਾਂ ਸਰਗਰਮੀ ਨਾਲ ਕੰਮ ਕੇਤਾ। ਅਬੋਹਰ ਦੇ ਇੱਕ ਵਿਦਿਆਰਥੀ ਆਗੂ ਇਕਬਾਲ  ਸਿੰਘ ਜਾਖੜ, ਜਿਹੜੇ ਬਾਅਦ ‘ਚ ਆਜ਼ਾਦ ਭਾਰਤ ‘ਚ ਕੇਂਦਰੀ ਮੰਤਰੀ ਵੀ ਬਣੇ, ਨੂੰ ਪੰਜਾਬ ਯੂਥ ਕਾਂਗਰਸ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ‘ਮਿਲਾਪ’ ਦੇ ਸ਼੍ਰੀ ਯਸ਼ ਅਤੇ ‘ਪ੍ਰਤਾਪ’ ਦੇ ਸ਼੍ਰੀ ਵਰਿੰਦਰ ਉਸ ਸਮੇਂ 2 ਹੋਰ ਅਜਿਹੇ ਵਿਦਿਆਰਥੀ ਆਗੂ ਸਨ, ਜਿਹੜੇ ਆਜ਼ਾਦੀ ਦੇ ਅੰਦੋਲਨ ‘ਚ ਬਹੁਤ ਪੇਸ਼-ਪੇਸ਼ ਰਹੇ। ‘ਸਿਆਹਪੋਸ਼ ਜਰਨੈਲ’ ਦੇ ਨਾਂ ਨਾਲ ਮਸ਼ਹੂਰ ਲਾਲਾ ਕੇਦਾਰਨਾਥ ਸਹਿਗਲ, ਸਮਾਜਵਾਦੀ ਆਗੂ ਅਹਿਮਦ ਦੀਨ, ਪ੍ਰੇਮ ਭਸੀਨ, ਸੋਮ ਪ੍ਰਕਾਸ਼ ਸ਼ੈਦਾ ਅਤੇ ਹੋਰ ਅਜਿਹੇ ਬਹੁਤ ਸਾਰੇ ਆਗੂ ਸਨ, ਜਿਨ੍ਹਾਂ ਨੇ ਲਾਲਾ ਜਗਤ ਨਾਰਾਇਣ ਜੀ ਨਾਲ ਮਿਲ ਕੇ ਦੇਸ਼ ਦੇ ਆਜ਼ਾਦੀ ਅੰਦੋਲਨ ‘ਚ ਹਿੱਸਾ ਲਿਆ। ਯਕੀਨੀ ਤੌਰ ‘ਤੇ ਸ਼੍ਰੀ ਗੋਪੀਚੰਦ ਭਾਰਗਵ, ਭੀਮਸੈਨ ਸੱਚਰ, ਡਾ. ਸੱਤਿਆਪਾਲ, ਮੌਲਾਨਾ ਇਫ਼ਤਖਾਰੂ ਦੀਨ ਆਦਿ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਵੀ ਉਸ ਸਮੇਂ ਇਸ ਅੰਦੋਲਨ ਨਾਲ ਜੁੜੇ ਰਹੇ। ਅੱਜ ਵੀ ਉਸ ਸਮੇਂ ਦੇ ਉਹ ਦ੍ਰਿਸ਼ ਅੱਖਾਂ ਦੇ ਸਾਹਮਣੇ ਜਿਊਂਦੇ ਹੋ ਜਾਂਦੇ ਹਨ, ਜਦੋਂ ਅੰਗਰੇਜ਼ ਸਰਕਾਰ ਲਾਲਾ ਜਗਤ ਨਾਰਾਇਣ ਜੀ ‘ਤੇ ਅੱਤਿਆਚਾਰ ਕਰਦੀ ਰਹੀ ਪਰ ਕਦੇ ਵੀ ਅੰਗਰੇਜ਼ ਸਰਕਾਰ ਦੇ ਅੱਗੇ ਉਨ੍ਹਾਂ ਨੇ ਗੋਡੇ ਨਹੀਂ ਟੇਕੇ। ਭਾਵੇਂ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ‘ਚ ਵੀ ਲਾਲਾ ਜੀ ਦਾ ਰਿਸ਼ਤਾ ਕਾਂਗਰਸ ਨਾਲ ਰਿਹਾ ਪਰ ਹੰਗਾਮੀ ਹਾਲਤ ਦੇ ਦਿਨਾਂ ‘ਚ ਉਨ੍ਹਾਂ ਨੂੰ ਪੰਜਾਬ ਦੇ ਉਸ ਸਮੇਂ ਦੇ ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਨਜ਼ਲੇ ਦਾ ਸ਼ਿਕਾਰ ਵੀ ਬਣਨਾ ਪਿਆ। ਇਕ ਸਮਾਂ ਅਜਿਹਾ ਵੀ ਆਇਆ, ਜਦੋਂ ਪੰਜਾਬ ਸਰਕਾਰ ਨੇ ‘ਹਿੰਦ ਸਮਾਚਾਰ ਪੱਤਰ ਸਮੂਹ’ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਪਰ ਉਸ ਸੰਕਟ ਦੀ ਘੜੀ ‘ਚ ਵੀ ਲਾਲਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਅਤੇ ਟਰੈਕਟਰ ਚਲਾ ਕੇ ਅਖ਼ਬਾਰਾਂ  ਨੂੰ ਲਗਾਤਾਰ ਛਾਪਿਆ। ਲਾਲਾ ਜੀ ਦਾ ਪਰਿਵਾਰ ਲਾਹੌਰ ਤੋਂ ਜਲੰਧਰ ਉੱਜੜ ਕੇ ਆਇਆ ਸੀ ਅਤੇ ਇਥੇ ਆ ਕੇ ਉਨ੍ਹਾਂ ਨੇ 1948 ‘ਚ ਉਰਦੂ ਵਿਚ ‘ਹਿੰਦ ਸਮਾਚਾਰ’ ਕੱਢਣਾ ਸ਼ੁਰੂ ਕੀਤਾ ਕਿਉਂਕਿ ਉਸ ਸਮੇਂ ਸ਼ਹਿਰੀ ਮੱਧ ਵਰਗ ਪਰਿਵਾਰਾਂ ‘ਚ ਉਰਦੂ ਭਾਸ਼ਾ ਦੀ ਹੀ ਵਧੇਰੇ ਵਰਤੋਂ ਹੁੰਦੀ ਸੀ ਪਰ ਆਜ਼ਾਦੀ ਤੋਂ ਬਾਅਦ ਹੌਲੀ-ਹੌਲੀ ਹਿੰਦੀ ਅਤੇ ਪੰਜਾਬੀ ਦੀ ਵਰਤੋਂ ਵਧ ਗਈ।
This Photo Courtesy
ਸੰਨ 1965 ‘ਚ ਲਾਲਾ ਜੀ ਨੇ ਹਿੰਦੀ ਦੈਨਿਕ ‘ਪੰਜਾਬ ਕੇਸਰੀ’ ਸ਼ੁਰੂ ਕੀਤਾ, ਜਿਹੜਾ ਅੱਜ ਭਾਰਤ ਦਾ ਇਕ ਪ੍ਰਮੁੱਖ ਅਖ਼ਬਾਰ ਬਣ ਚੁੱਕਾ ਹੈ, ਜਦੋਂਕਿ ਉਨ੍ਹਾਂ ਵਲੋਂ 21 ਜੁਲਾਈ 1978 ਨੂੰ ਆਰੰਭ ਕੀਤਾ ਗਿਆ ਪੰਜਾਬੀ ਦੈਨਿਕ ‘ਜਗ ਬਾਣੀ’ ਵੀ ਪੰਜਾਬੀ ਦੇ ਸਿਰਕੱਢ ਅਖ਼ਬਾਰਾਂ ‘ਚ ਗਿਣਿਆ ਜਾਂਦਾ ਹੈ। ਲਾਲਾ ਜੀ ਆਰੀਆ ਸਮਾਜ ਦੇ ਪੱਕੇ ਪੈਰੋਕਾਰ ਸਨ। ਉਹ ਇਕ ਸੁਲਝੇ ਹੋਏ ਪੱਤਰਕਾਰ ਅਤੇ ਸੱਚੇ ਦੇਸ਼ਭਗਤ ਸਨ। ਉਨ੍ਹਾਂ ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ।
ਜਦੋਂ ਪੰਜਾਬ ‘ਚ ਦਹਿਸ਼ਤਗਰਦੀ ਦਾ ਨਾਗ ਆਪਣੀ ਸਿਰੀ ਚੁੱਕ ਰਿਹਾ ਸੀ ਤਾਂ ਉਨ੍ਹਾਂ ਨੇ ਆਪਣੇ ਅਖ਼ਬਾਰਾਂ ‘ਚ ਡਟ ਕੇ ਇਸ ਦੇ ਵਿਰੋਧ ‘ਚ ਲਿਖਿਆ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ ਆਪਣੀ ਜਾਨ ਕੁਰਬਾਨ ਕਰਕੇ ਦੇਣੀ ਪਈ। ਜਦੋਂ ਉਹ 9 ਸਤੰਬਰ 1981 ਨੂੰ ਪਟਿਆਲਾ ਤੋਂ ਜਲੰਧਰ ਵਾਪਿਸ ਆ ਰਹੇ ਸਨ ਤਾਂ ਜਰਨੈਲੀ ਸੜਕ ‘ਤੇ ਅਮਲਤਾਸ ਹੋਟਲ (ਲੁਧਿਆਣਾ) ਦੇ ਨੇੜੇ  ਦਹਿਸ਼ਤਗਰਦਾਂ ਨੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ। ਦੇਸ਼ ਨੇ ਇਕ ਸੱਚਾ ਦੇਸ਼ਭਗਤ, ਮਹਾਨ ਪੱਤਰਕਾਰ, ਆਜ਼ਾਦੀ ਘੁਲਾਟੀਆ ਅਤੇ ਸਮਾਜ ਸੁਧਾਰਕ ਗੁਆ ਦਿੱਤਾ। ਉਨ੍ਹਾਂ ਦੇ ਵੱਡੇ ਸਪੁੱਤਰ ਰਮੇਸ਼ ਚੰਦਰ ਵੀ ਆਪਣੇ ਪਿਤਾ ਵਲੋਂ ਵਿਖਾਏ ਰਾਹ ‘ਤੇ ਚੱਲਦੇ ਰਹੇ ਅਤੇ ਆਖਿਰਕਾਰ ਉਨ੍ਹਾਂ ਨੂੰ ਵੀ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਗਿਆ ਤੇ ਇਸ ਦੇਸ਼ਭਗਤ ਪਰਿਵਾਰ ਨੇ ਆਪਣੇ ਦੋ ਹੀਰੇ ਕੁਰਬਾਨ ਕਰ ਦਿੱਤੇ। ਲਾਲਾ ਜਗਤ ਨਾਰਾਇਣ ਜੀ ਦੇ ਨਾਂ ‘ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ 1998 ‘ਚ ਇਕ ਚੇਅਰ ਦੀ ਸਥਾਪਨਾ ਕੀਤੀ ਗਈ। ਭਾਰਤ ਦੇ ਇਸ ਮਹਾਨ ਸਪੂਤ ਦੀ ਯਾਦ ‘ਚ ਕਈ ਵਿੱਦਿਅਕ ਸੰਸਥਾਵਾਂ ਕੰਮ ਕਰ ਰਹੀਆਂ ਹਨ। ਲਾਲਾ ਜੀ ਨੂੰ ਹਮੇਸ਼ਾ ਹੀ ਆਜ਼ਾਦੀ ਅੰਦੋਲਨ ਲਈ ਕੀਤੇ ਗਏ ਸੰਘਰਸ਼ ਲਈ ਅਤੇ ਆਜ਼ਾਦੀ ਤੋਂ ਬਾਅਦ ਗਰੀਬਾਂ ਅਤੇ ਪੱਛੜਿਆਂ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਉਨ੍ਹਾਂ ਦੇ ਯੋਗਦਾਨ ਲਈ ਹਮੇਸ਼ਾਂ ਹੀ ਯਾਦ ਕੀਤਾ ਜਾਂਦਾ ਰਹੇਗਾ।
ਨਿਰਸੰਦੇਹ ਲਾਲਾ ਜੀ ਜਿਸਮਾਨੀ ਤੌਰ ‘ਤੇ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਜਿਹੜਾ ਅੰਦੋਲਨ ਉਨ੍ਹਾਂ ਨੇ ਸ਼ੁਰੂ ਕੀਤਾ ਸੀ, ਉਹ ਅੱਜ ਵੀ ਜਾਰੀ ਹੈ ਤੇ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਰੱਤੀ ਭਰ ਵੀ ਖ਼ਤਰਾ ਹੈ। ਹੁਣ ਦੇਖਣਾ ਹੈ ਕੀ ਟਰੈਕਟਰ ਨਾਲ ਅਖਬਾਰ ਛਾਪ ਕੇ ਸਰਕਾਰੀ ਜਬਰ ਦਾ ਟਾਕਰਾ ਕਰਨ ਵਾਲੇ ਲਾਲਾ ਜਗਤ ਨਾਰਾਇਣ ਦੀ ਉਹ ਦਲੇਰੀ ਅਤੇ ਹਿੰਮਤ ਅੱਜ ਦੀ ਪੱਤਰਕਾਰ ਪੀੜ੍ਹੀ ਨੂੰ ਯਾਦ ਹੈ ਜਾਂ ਨਹੀਂ?
-ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ          ਇੱਕ ਵੀਡੀਓ ਹੋਰ ਵੀ ਹੈ ਇਹ ਵੀ ਦੇਖੋ    See video
================================================================== ਖਾੜਕੂਵਾਦ: ਪੰਜਾਬ ਪੁਲਿਸ ਵੱਲੋ ਇੱਕ ਹੋਰ ਇਕ਼ਬਾਲ


ਕਾਲ਼ੀ ਡਾਂਗ ਮੇਰੀ ਭੈਣ ਦੀ…//ਗੁਰਮੇਲ ਬੀਰੋਕੇ ਦੀ ਇੱਕ ਰਚਨਾ  


ਪੰਜਾਬ:ਦੋ ਵਕਤ ਦੀ ਰੋਟੀ ਲਈ ਬੈਡਮਿੰਟਨ ਖਿਡਾਰੀ ਬਣਿਆ ਰਿਕਸ਼ਾ ਚਾਲਕ

ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਸ਼ਹੀਦ 


ਪੰਜਾਬੀ ਭਵਨ ਵਿਖੇ ਵਿਸ਼ੇਸ਼ ਸਮਾਗਮ 22 ਸਤੰਬਰ ਨੂੰ


ਬਾਬੇ, ਬਲਾਤਕਾਰ ਅਤੇ ਅਸੀਂ



ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ

No comments: